ਵਿਸ਼ਵ ਮਾਨਕ ਦਿਵਸ ਸਮਾਰੋਹ 2023 ਦਾ ਆਯੋਜਨ ਕੀਤਾ
ਚੰਡੀਗੜ੍ਹ 16 ਅਕਤੂਬਰ - ਭਾਰਤ ਮਾਨਕ ਬਿਊਰੋ ਚੰਡੀਗੜ੍ਹ ਵੱਲੋਂ ਹੋਟਲ ਸਿਵਾਲਿਕ ਵਿਊ ਚੰਡੀਗੜ੍ਹ ਵਿਖੇ, ਵਿਸ਼ਵ ਮਾਨਕ ਦਿਵਸ ਸਮਾਰੋਹ-2023 ਦਾ ਆਯੋਜਨ ਕੀਤਾ ਗਿਆ ਜਿਸਦੀ ਪ੍ਰੋਗਰਾਮ ਦੀ ਪ੍ਰਧਾਨਗੀ ਸ਼੍ਰੀਮਤੀ ਸੋਨੀਆ ਤ੍ਰਿਖਾ, ਡਾਇਰੈਕਟਰ ਜਨਰਲ, ਸਿਹਤ ਸੇਵਾਵਾਂ, ਸਿਹਤ ਵਿਭਾਗ ਹਰਿਆਣਾ ਸਰਕਾਰ ਵੱਲੋਂ ਕੀਤੀ ਗਈ।

ਇਸ ਪ੍ਰੋਗਰਾਮ ਵਿੱਚ ਪੰਜਾਬ, ਹਿਮਾਚਲ, ਹਰਿਆਣਾ, ਚੰਡੀਗੜ੍ਹ ਤੋਂ ਸਰਕਾਰੀ ਵਿਭਾਗਾਂ, ਪ੍ਰਾਈਵੇਟ ਕੰਪਨੀਆਂ ਅਤੇ ਐਨ ਜੀ ਓ ਸਮੇਤ ਲਗਭਗ 250 ਡੈਲੀਗੇਟ ਸ਼ਾਮਿਲ ਹੋਏ। ਇਸ ਮੌਕੇ ਕੰਜਿਊਮਰਜ਼ ਪ੍ਰੋਟੈਕਸ਼ਨ ਫੈਡਰੇਸ਼ਨ ਐਸ ਏ ਐਸ ਨਗਰ ਦੇ ਪ੍ਰਧਾਨ ਇੰ: ਪੀ: ਐਸ: ਵਿਰਦੀ ਅਤੇ ਹੋਰ ਅਹੁਦੇਦਾਰ ਅਸ਼ੋਕ ਪਵਾਰ, ਗੁਰਚਰਨ ਸਿੰਘ, ਪ੍ਰਵੀਨ ਕਪੂਰ, ਰੁਪਿੰਦਰ ਕੌਰ ਨਾਗਰਾ ਅਤੇ ਸ਼੍ਰੀ ਜਗਤਾਰ ਸਿੰਘ ਬਬਰਾ ਕਾਰਜਕਾਰੀ ਮੈਂਬਰ ਵੱਲੋਂ ਸ਼ਮੂਲੀਅਤ ਕੀਤੀ ਗਈ।
ਅਖੀਰ ਵਿੱਚ ਚੰਡੀਗੜ੍ਹ ਬਿਊਰੋ ਦੇ ਹੈਡ ਸ਼੍ਰੀ ਦੀਪਕ ਅਗਰਵਾਲ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।