ਮਟੌਰ ਦੀ ਰਾਮਲੀਲਾ ਵਿੱਚ ਨਵੇਂ ਕਲਾਕਾਰ ਨਿਭਾ ਰਹੇ ਹਨ ਪ੍ਰਮੁਖ ਕਿਰਦਾਰ

ਐਸ ਏ ਐਸ ਨਗਰ, 16 ਅਕਤੂਬਰ - ਸ਼੍ਰੀ ਪ੍ਰਾਚੀਨ ਸੱਤਿਆ ਨਰਾਇਣ ਮੰਦਿਰ ਰਾਮਲੀਲਾ ਐਂਡ ਦੁਸ਼ਹਿਰਾ ਵੈਲਫੇਅਰ ਕਮੇਟੀ ( ਰਜਿ ) ਵੱਲੋਂ ਰਾਮਲੀਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਮੰਦਰ ਕਮੇਟੀ ਦੇ ਪ੍ਰਧਾਨ ਜਤਿੰਦਰ ਕੁਮਾਰ ਬਾਂਸਲ ਅਤੇ ਮੀਤ ਪ੍ਰਧਾਨ ਨਰਿੰਦਰ ਕੁਮਾਰ ਵਤਸ ਨੇ ਦੱਸਿਆ ਕਿ ਇਸ ਵਾਰ ਨਵੇਂ ਬੱਚਿਆਂ ਨੂੰ ਮੌਕਾ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਵਾਰ ਸ਼੍ਰੀ ਰਾਮ ਚੰਦਰ ਜੀ ਦਾ ਕਿਰਦਾਰ ਨਮਨ ਵਤਸ, ਲਕਸ਼ਮਨ ਜੀ ਦਾ ਕਿਰਦਾਰ ਅਦਿਤਿਆ ਧੀਮਾਨ, ਸੀਤਾ ਮਾਤਾ ਦਾ ਕਿਰਦਾ ਸਾਕਸ਼ੀ ਧੀਮਾਨ ਵਲੋਂ ਨਿਭਾਇਆ ਜਾ ਰਿਹਾ ਹੈ।

ਕਮੇਟੀ ਦੇ ਜਨਰਲ ਸਕੱਤਰ ਰਵੀ ਅਰੋੜਾ ਨੇ ਦੱਸਿਆ ਕਿ ਰਾਵਣ ਦਾ ਕਿਰਦਾਰ ਪਿੱਛਲੇ 20 ਸਾਲਾ ਤੋਂ ਲਗਾਤਾਰ ਕਰਦੇ ਆ ਰਹੇ ਜਤਿੰਦਰ ਕੁਮਾਰ ਬਾਂਸਲ (ਟਿੰਕੂ) ਵਲੋਂ ਨਿਭਾਇਆ ਜਾ ਰਿਹਾ ਹੈ ਜਦੋਂਕਿ ਹਨੂੰਮਾਨ ਅਤੇ ਪਰਸ਼ੂਰਾਮ ਦਾ ਨਰਿੰਦਰ ਵਤਸ ਨਿਭਾਅ ਰਹੇ ਹਨ। ਬਾਕੀ ਦੇ ਕਿਰਦਾਰ ਸੰਜੇ ਸੂਦ, ਵਿਜੇ ਧੀਮਾਨ, ਸੰਜੀਵ ਕੁਮਾਰ, ਬਲਵਿੰਦਰ ਵਰਮਾ, ਪ੍ਰੀਤ, ਜੋਨੀ ਸ਼ਰਮਾ, ਬ੍ਰਜੇਸ਼ ਸੂਦ, ਮੂਕਲ ਸ਼ਰਮਾ, ਵਰਦਾਨ ਵਤਸ, ਰਣਜੀਤ ਸਿੰਘ, ਸੋਹਨ ਕੁਮਾਰ, ਅਵਤਾਰ ਸਿੰਘ, ਨਿਤੀਸ਼ ਸ਼ਰਮਾ, ਰਮਨ ਬੈਦਵਾਣ, ਰਵਿੰਦਰ ਸ਼ਰਮਾਂ, ਪ੍ਰਭਜੋਤ ਸਿੰਘ, ਧਰੂਵ ਵਤਸ, ਸਹਿਜ ਖਾਨ,ਸਵੈਮ ਸ਼ਰਮਾ, ਸੀਤਾਰ ਖਾਨ, ਸੁਰਿੰਦਰ ਸਿੰਘ, ਸ਼ੈਰੀ, ਨੈਮੀ, ਤੇਜੀ ਬੈਦਵਾਣ ਨਿਭਾ ਰਹੇ ਹਨ।