ਗਲੋਬਲ ਹੈਂਡ ਵਾਸ਼ ਡੇ ਮਨਾਇਆ

ਐਸ ਏ ਐਸ ਨਗਰ, 14 ਅਕਤੂਬਰ - ਸਨ ਫਾਰਮਾ ਕਮਿਊਨਿਟੀ ਹੈਲਥ ਕੇਅਰ ਸੁਸਾਇਟੀ ਵਲੋਂ ਪਿੰਡ ਸਵਾੜਾ ਦੇ ਸਰਕਾਰੀ ਪ੍ਰਇਮਰੀ ਸਕੂਲ ਵਿਖੇ ਗਲੋਬਲ ਹੈਂਡ ਵਾਸ਼ ਡੇ ਮਨਾਇਆ ਗਿਆ।

ਐਸ ਏ ਐਸ ਨਗਰ, 14 ਅਕਤੂਬਰ - ਸਨ ਫਾਰਮਾ ਕਮਿਊਨਿਟੀ ਹੈਲਥ ਕੇਅਰ ਸੁਸਾਇਟੀ ਵਲੋਂ ਪਿੰਡ ਸਵਾੜਾ ਦੇ ਸਰਕਾਰੀ ਪ੍ਰਇਮਰੀ ਸਕੂਲ ਵਿਖੇ ਗਲੋਬਲ ਹੈਂਡ ਵਾਸ਼ ਡੇ ਮਨਾਇਆ ਗਿਆ।
ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਸਨ ਫਰਾਮਾ ਦੇ ਡਾ. ਹਰਬਰਿੰਦਰ ਸਿੰਘ ਗਿੱਲ ਨੇ ਸਕੂਲੀ ਬੱਚਿਆਂ ਨੂੰ ਹੱਥ ਧੋਣ ਦਾ ਤਰੀਕਾ ਅਤੇ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਤਾਂ ਜੋ ਦਸਤ, ਛਾਤੀ ਰੋਗ, ਅੱਖਾਂ ਦੇ ਰੋਗ ਤੋਂ ਬਚਿਆ ਜਾ ਸਕੇ।
ਇਸ ਦੌਰਾਨ ਪਿੰਡ ਦੇ ਸਰਪੰਚ ਕਮਲਜੀਤ ਕੌਰ, ਸਕੂਲ ਦੇ ਮੁੱਖ ਅਧਿਆਪਕ ਸ਼੍ਰੀਮਤੀ ਹਰਜੀਤ ਕੌਰ ਵੀ ਮੌਜੂਦ ਸਨ।