ਸੈਕਟਰ 77 ਦੀ ਵਸਨੀਕ ਅਰਮਾਨ ਸੰਧੂ ਬਣੀ ਜੱਜ

ਐਸ ਏ ਐਸ ਨਗਰ, 13 ਅਕਤੂਬਰ - ਮੁਹਾਲੀ ਦੇ ਸੈਕਟਰ 77 ਦੀ ਵਸਨੀਕ ਅਰਮਾਨ ਸੰਧੂ ਨੇ ਪੀ ਸੀ ਐਸ (ਜੁਡੀਸ਼ੀਅਲ) ਦੀ ਪ੍ਰੀਖਿਆ ਪਾਸ ਕਰ ਲਈ ਹੈ। ਅਰਮਾਨ ਸੰਧੂ ਨੇ ਪੀ ਸੀ ਐਸ (ਜੁਡੀਸ਼ੀਅਲ) ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ। ਅਰਮਾਨ ਸੰਧੂ ਨੇ ਦੱਸਿਆ ਕਿ ਉਸਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬੀ ਏ ਐਲ ਐਲ ਬੀ ਅਤੇ ਐਲ ਐਲ ਐਮ ਪਾਸ ਕੀਤੀ ਸੀ।

ਉਸ ਨੇ ਕਿਹਾ ਕਿ ਪੀ ਸੀ ਐਸ (ਜੁਡੀਸ਼ੀਅਲ) ਦੀ ਪ੍ਰੀਖਿਆ ਲਈ ਉਸਨੇ ਸਾਢੇ ਤਿੰਨ ਸਾਲ ਤਕ ਮਿਹਨਤ ਕੀਤੀ ਹੈ ਅਤੇ ਹੁਣ ਉਸਨੂੰ ਸਫਲਤਾ ਮਿਲੀ ਹੈ। ਅਰਮਾਨ ਸੰਧੂ ਦੇ ਪਿਤਾ ਰਾਮ ਲਾਲ ਸੰਧੂ ਰਿਟਾਇਰਡ ਚੀਫ ਇੰਜੀਨੀਅਰ, ਮਾਤਾ ਕਮਲੇਸ਼ ਕੁਮਾਰੀ ਲੈਕਚਰਾਰ ਹਨ ਅਤੇ ਭਰਾ ਪੁੱਡਾ ਦਫਤਰ ਮੁਹਾਲੀ ਵਿੱਚ ਐਕਸੀਅਨ ਹਨ। ਉਹ ਜੱਜ ਕਲੋਨੀ ਸੈਕਟਰ 77 ਦੇ ਵਸਨੀਕ ਹਨ।
ਅਰਮਾਨ ਸੰਧੂ ਦੇ ਪਿਤਾ ਰਾਮ ਲਾਲ ਸੰਧੂ ਅਤੇ ਮਾਤਾ ਕਮਲੇਸ਼ ਕੁਮਾਰੀ ਨੇ ਕਿਹਾ ਕਿ ਉਹਨਾਂ ਨੂੰ ਆਪਣੀ ਬੇਟੀ ਦੀ ਇਸ ਕਾਮਯਾਬੀ ਤੇ ਮਾਣ ਹੈ। ਉਹਨਾਂ ਕਿਹਾ ਕਿ ਅਰਮਾਨ ਨੇ ਇਸ ਕਾਮਯਾਬੀ ਲਈ ਰਾਤ ਦਿਨ ਮਿਹਨਤ ਕੀਤੀ ਹੈ ਅਤੇ ਉਸਦੀ ਮਿਹਨਤ ਰੰਗ ਲਿਆਈ ਹੈ। ਇਸ ਸਫਲਤਾ ਤੋਂ ਬਾਅਦ ਵੱਡੀ ਗਿਣਤੀ ਲੋਕ ਅਰਮਾਨ ਸੰਧੂ ਦੇ ਘਰ ਵਧਾਈਆਂ ਦੇਣ ਪਹੁੰਚ ਰਹੇ ਸਨ ਅਤੇ ਘਰ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ।