ਮੁਹਾਲੀ ਫੇਜ਼ 2 ਦੀ ਸ਼ੈਫਾਲਿਕਾ ਸੁਨੇਜਾ ਬਣੀ ਜੱਜ

ਐਸ ਏ ਐਸ ਨਗਰ, 13 ਅਕਤੂਬਰ - ਮੁਹਾਲੀ ਫੇਜ਼ 2 ਦੀ ਸ਼ੈਫਾਲਿਕਾ ਸੁਨੇਜਾ ਨੇ ਪੀ ਸੀ ਐਸ (ਜੁਡੀਸ਼ੀਅਲ) ਦੀ ਪ੍ਰੀਖਿਆ ਵਿੱਚ 5ਵਾਂ ਰੈਂਕ ਹਾਸਿਲ ਕੀਤਾ ਹੈ। ਹੁਣ ਆਪਣੇ ਪਰਿਵਾਰ ਵਿੱਚ ਤੀਜੀ ਪੀੜ੍ਹੀ ਦੀ ਜੱਜ ਬਣੀ ਹੈ। ਸ਼ੈਫਾਲਿਕਾ ਸੁਨੇਜਾ ਦੇ ਦਾਦਾ ਜੀ ਸੈਸ਼ਨ ਜੱਜ ਸਨ ਅਤੇ ਉਸਦੀ ਮਾਂ ਪੂਨਮ ਸੁਨੇਜਾ ਹਰਿਆਣਾ ਵਿੱਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਜੋਂ ਸੇਵਾ ਨਿਭਾ ਰਹੀ ਹੈ।

ਐਸ ਏ ਐਸ ਨਗਰ, 13 ਅਕਤੂਬਰ - ਮੁਹਾਲੀ ਫੇਜ਼ 2 ਦੀ ਸ਼ੈਫਾਲਿਕਾ ਸੁਨੇਜਾ ਨੇ ਪੀ ਸੀ ਐਸ (ਜੁਡੀਸ਼ੀਅਲ) ਦੀ ਪ੍ਰੀਖਿਆ ਵਿੱਚ 5ਵਾਂ ਰੈਂਕ ਹਾਸਿਲ ਕੀਤਾ ਹੈ। ਹੁਣ ਆਪਣੇ ਪਰਿਵਾਰ ਵਿੱਚ ਤੀਜੀ ਪੀੜ੍ਹੀ ਦੀ ਜੱਜ ਬਣੀ ਹੈ।
ਸ਼ੈਫਾਲਿਕਾ ਸੁਨੇਜਾ ਦੇ ਦਾਦਾ ਜੀ ਸੈਸ਼ਨ ਜੱਜ ਸਨ ਅਤੇ ਉਸਦੀ ਮਾਂ ਪੂਨਮ ਸੁਨੇਜਾ ਹਰਿਆਣਾ ਵਿੱਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਜੋਂ ਸੇਵਾ ਨਿਭਾ ਰਹੀ ਹੈ।
ਸ਼ੈਫਾਲਿਕਾ ਵਲੋਂ ਪੰਜਾਬ ਪੀ ਸੀ ਐਸ (ਜੁਡੀਸ਼ੀਅਲ) ਦੂਜੀ ਵਾਰ ਕੋਸ਼ਿਸ਼ ਕੀਤੀ ਗਈ ਸੀ। ਇਸਤੋਂ ਪਹਿਲਾਂ ਉਸਨੇ ਦਿੱਲੀ, ਯੂ ਪੀ ਅਤੇ ਹਰਿਆਣਾ ਦੇ ਮੇਨ ਪੇਪਰ ਪਾਸ ਕਰ ਲਏ ਸਨ।
ਸ਼ੈਫਾਲਿਕਾ ਸੁਨੇਜਾ ਵਲੋਂ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਪਤੀ ਸ਼ਿਵਦੀਪ ਸਿੰਘ ਹੰਸ, ਆਪਣੀ ਸੱਸ ਅਤੇ ਸਹੁਰਾ ਹਰਿੰਦਰ ਸਿੰਘ ਹੰਸ ਨੂੰ ਦਿੰਦੀ ਹੈ ਜਿਹਨਾਂ ਵਲੋਂ ਦਿੱਤੇ ਗਏ ਲਗਾਤਾਰ ਸਹਿਯੋਗ ਅਤੇ ਹੱਲਾਸ਼ੇਰੀ ਨੇ ਉਸਨੂੰ ਕਾਮਯਾਬ ਹੋਣ ਵਿੱਚ ਵੱਡੀ ਮਦਦ ਕੀਤੀ। ਉਸਦੇ ਪਤੀ ਸ਼ਿਵਦੀਪ ਸਿੰਘ ਹੰਸ ਪੰਜਾਬ ਪੁਲੀਸ ਵਿੱਚ ਸਹਾਇਕ ਕਾਨੂੰਨੀ ਅਫ਼ਸਰ ਵਜੋਂ ਸੇਵਾ ਨਿਭਾਅ ਰਹੇ ਹਨ।