ਖਾਈ ਫੇਮੇ ਕੀ ਵਿਖੇ ਵਾਪਰੇ ਸੜਕ ਹਾਦਸੇ ਵਿਚ ਇੱਕ ਵਿਅਕਤੀ ਦੀ ਮੌਤ।

ਮਮਦੋਟ 13 ਅਕਤੂਬਰ ਫਿਰੋਜਪੁਰ ਫਾਜਿਲਕਾ ਮੁੱਖ ਮਾਰਗ ਤੇ ਫਿਰੋਜਪੁਰ ਤੋਂ ਕਰੀਬ 8 ਕੁ ਕਿਲੋਮੀਟਰ ਦੂਰੀ ਤੇ ਸਥਿਤ ਬਸ ਅੱਡਾ ਖਾਈ ਫੇਮੇ ਕੀ ਵਿਖੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ।

ਮਮਦੋਟ 13 ਅਕਤੂਬਰ ਫਿਰੋਜਪੁਰ ਫਾਜਿਲਕਾ ਮੁੱਖ ਮਾਰਗ ਤੇ  ਫਿਰੋਜਪੁਰ ਤੋਂ ਕਰੀਬ 8 ਕੁ ਕਿਲੋਮੀਟਰ ਦੂਰੀ ਤੇ ਸਥਿਤ ਬਸ ਅੱਡਾ  ਖਾਈ ਫੇਮੇ ਕੀ ਵਿਖੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ  ਇਕਬਾਲ ਸਿੰਘ  ਪੁੱਤਰ ਜੀਵਨ ਸਿੰਘ ਵਾਸੀ ਪਿੰਡ ਝੋਕ ਨੋਧ ਸਿੰਘ ਮੋਟਰ ਸਾਈਕਲ ਤੇ ਸਵਾਰ ਹੋ ਕੇ ਫਿਰੋਜ਼ਪੁਰ ਨੂੰ ਜਾ ਰਿਹਾ ਸੀ ਕਿ
ਖਾਈ ਫੇਮੇ ਕੀ ਵਿਖੇ ਹਾਦਸਾ ਵਾਪਰ ਗਿਆ। ਪ੍ਰਤੱਖ ਦਰਸੀਆਂ ਅਨੁਸਾਰ ਕਿਸੇ ਵਾਹਨ ਨੂੰ ਉਵਰਟੇਕ ਕਰ ਰਹੇ
ਘੋੜੇ ਟਰਾਲੇ  ਨੇ   ਉਸਦੇ ਮੋਟਰ ਸਾਈਕਲ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਟਰਾਲੇ  ਹੇਠਾਂ ਆਉਣ ਕਾਰਨ  ਇਕਬਾਲ ਸਿੰਘ (65) ਦੀ ਮੌਕੇ ਪਰ ਹੀ ਮੌਤ ਹੋ ਗਈ।