ਸਿੱਖ ਨੈਸ਼ਨਲ ਕਾਲਜ ਬੰਗਾ ਦੇ ਵਿਦਿਆਰਥੀਆਂ ਨੂੰ ਦੱਸੀ ਟੈਕਸ ਦੀ ਅਹਿਮੀਅਤ

ਨਵਾਂਸ਼ਹਿਰ - ਸਿੱਖ ਨੈਸ਼ਨਲ ਕਾਲਜ ਚਰਨ ਕੰਵਲ ਬੰਗਾ ਵਿਖੇ ਕਾਮਰਸ ਵਿਭਾਗ ਵਲੋਂ ਇਨਕਮ ਟੈਕਸ ਈ ਫਾਈਲਿੰਗ ਤੇ ਜੀ ਐਸ ਟੀ ਸੰਬੰਧੀ ਸਿਖਲਾਈ ਵਰਕਸ਼ਾਪ ਲਗਾਈ ਗਈ। ਸਮਾਗਮ ਦੀ ਪ੍ਰਧਾਨਗੀ ਪ੍ਰਿੰਸੀਪਲ ਡਾਕਟਰ ਤਰਸੇਮ ਸਿੰਘ ਭਿੰਡਰ ਵਲੋਂ ਕੀਤੀ ਗਈ। ਜਿਸ ਵਿੱਚ ਕਾਮਰਸ ਵਿਭਾਗ ਦੇ ਵਿਦਿਆਰਥੀਆਂ, ਕਾਮਰਸ ਵਿਭਾਗ ਦੇ ਸਮੂਹ ਅਧਿਆਪਕਾਂ ਨੂੰ ਇਨਕਮ ਟੈਕਸ ਅਤੇ ਜੀ ਐਸ ਟੀ ਸੰਬੰਧੀ ਅਮਲੀ ਗਿਆਨ ਦਿੱਤਾ।

 ਇਸ ਮੌਕੇ ਮੰਚ ਸੰਚਾਲਨ ਦਮਨਦੀਪ ਕੌਰ ਵਿਦਿਆਰਥਣ ਬੀ ਕਾਮ ਭਾਗ ਛੇਵਾਂ ਵਲੋਂ ਬਹੁਤ ਹੀ ਵਧੀਆ ਢੰਗ ਨਾਲ ਨਿਭਾਇਆ ਗਿਆ। ਮੁੱਖ ਬੁਲਾਰੇ ਅਮਨਦੀਪ ਸਿੰਘ ਟੈਗੋਰ ਟੈਕਸ ਕੰਸਲਟੈਂਟ ਅਤੇ ਕੰਪਨੀ ਸੈਕਰੇਟਰੀ ਬੰਗਾ ਨੇ ਵਿਦਿਆਰਥੀਆਂ ਨੂੰ ਵਿਵਹਾਰਿਕ ਜੀਵਨ ਵਿੱਚ ਟੈਕਸ ਦੀ ਮਹੱਤਤਾ ਵਾਰੇ ਵਿਸਥਾਰ ਪੂਰਵਕ ਦੱਸਿਆ। ਉਹਨਾਂ ਨੇ ਵਿਦਿਆਰਥੀਆਂ ਨੂੰ ਆਨਲਾਈਨ ਇਨਕਮ ਟੈਕਸ ਰਿਟਰਨ ਭਰਨ ਦੇ ਵੱਖ ਵੱਖ ਤਰੀਕਿਆ ਤੋਂ ਜਾਣੂ ਕਰਵਾਇਆ। ਇਹ ਵਰਕਸ਼ਾਪ ਸਿੱਖ ਨੈਸ਼ਨਲ ਕਾਲਜ ਅਤੇ ਟੈਗੋਰ ਏ ਐਂਡ ਕੰਪਨੀ ਵਿਚਕਾਰ ਹੋਏ ਐਮ ਓ ਯੂ ਦੇ ਉਦੇਸ਼ ਨੂੰ ਪੂਰਾ ਕਰਨ ਤਹਿਤ ਕਰਵਾਈ ਗਈ। ਇਸ ਦੌਰਾਨ ਪ੍ਰਵਕਤਾ ਅਮਨਦੀਪ ਟੈਗੋਰ ਨੇ ਇਨਕਮ ਟੈਕਸ ਅਤੇ ਜੀ ਐਸ ਟੀ ਰਿਟਰਨ ਫਾਈਲ ਕਰਨ ਦੇ ਤਰੀਕਿਆ ਵਾਰੇ ਜਾਣਕਾਰੀ ਦਿੱਤੀ।
 ਇਸ ਤੋਂ ਇਲਾਵਾ ਇਹਨਾਂ ਖੇਤਰਾਂ ਦੇ ਵਿੱਚ ਰੋਜਗਾਰ ਦੇ ਮੌਕਿਆਂ ਵਾਰੇ ਵੀ ਜਾਣਕਾਰੀ ਦਿੱਤੀ। ਅਖੀਰ ਵਿੱਚ ਵਿਭਾਗ ਮੁਖੀ ਡਾਕਟਰ ਕਮਲਦੀਪ ਕੌਰ ਨੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਕਾਮਰਸ ਵਿਭਾਗ ਦੇ ਡਾਕਟਰ ਦਵਿੰਦਰ ਕੌਰ, ਪ੍ਰੋ ਰਮਨਦੀਪ ਕੌਰ, ਪ੍ਰੋ ਮਨਰਾਜ ਕੌਰ, ਪ੍ਰੋ ਹਰਦੀਪ ਕੌਰ, ਪ੍ਰੋ ਦੀਪਿਕਾ, ਪ੍ਰੋ ਪ੍ਰੀਆ ਲੱਧੜ ਤੇ ਪ੍ਰੋ ਲੱਛਮੀ ਰਾਣੀ ਆਦਿ ਹਾਜ਼ਰ ਸਨ।