ਖੇਡਾਂ ਦੇ ਮੁਕਾਬਲੇ ਕਰਵਾਏ ਗਏ

ਖਰੜ, 29 ਸਤੰਬਰ ਪੰਜਾਬ ਸਕੂਲ ਸਿੱਖਿਆ ਵਿਭਾਗ ਪ੍ਰਾਇਮਰੀ ਵਿੰਗ ਅਧੀਨ ਅੰਡਰ 11 ਸਾਲ ਸੈਂਟਰ ਦੇਸੂ ਮਾਜਰੇ ਦੀਆਂ ਖੇਡਾਂ ਦੇਸੂ ਮਾਜਰਾ ਦੇ ਸਟੇਡੀਅਮ ਵਿੱਚ ਸੈਂਟਰ ਹੈਡ ਟੀਚਰ ਸਰਦਾਰ ਰਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈਆਂ ਜਿਸ ਵਿੱਚ ਸੈਂਟਰ ਦੇ ਛੇ ਸਰਕਾਰੀ ਸਕੂਲਾਂ ਤੋਂ ਇਲਾਵਾ ਦੋ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੇ ਵੀ ਭਾਗ ਲਿਆ।

ਪੰਜਾਬ ਸਕੂਲ ਸਿੱਖਿਆ ਵਿਭਾਗ ਪ੍ਰਾਇਮਰੀ ਵਿੰਗ ਅਧੀਨ ਅੰਡਰ 11 ਸਾਲ ਸੈਂਟਰ ਦੇਸੂ ਮਾਜਰੇ ਦੀਆਂ ਖੇਡਾਂ ਦੇਸੂ ਮਾਜਰਾ ਦੇ ਸਟੇਡੀਅਮ ਵਿੱਚ ਸੈਂਟਰ ਹੈਡ ਟੀਚਰ ਸਰਦਾਰ ਰਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈਆਂ ਜਿਸ ਵਿੱਚ ਸੈਂਟਰ ਦੇ 

ਛੇ ਸਰਕਾਰੀ ਸਕੂਲਾਂ ਤੋਂ ਇਲਾਵਾ ਦੋ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੇ ਵੀ ਭਾਗ ਲਿਆ।

ਇਹਨਾਂ ਖੇਡਾਂ ਵਿੱਚ ਰੱਸਾ ਕਸੀ ਮੁੰਡੇ ਅਤੇ ਕੁੜੀਆਂ ਦੀ 100 ਮੀਟਰ, 200 ਮੀਟਰ, 400 ਮੀਟਰ, 600 ਮੀਟਰ ਰੇਸ, ਕਬੱਡੀ ਨੈਸ਼ਨਲ ਸਟਾਈਲ ਮੁੰਡੇ, ਕੁੜੀਆਂ, ਕਬੱਡੀ ਪੰਜਾਬ ਸਟਾਈਲ ਮੁੰਡੇ, ਖੋ ਖੋ ਮੁੰਡੇ, ਕੁੜੀਆ ਅਤੇ ਕੁਸ਼ਤੀ 25 ਕਿਲੋ, 28 ਕਿਲੋ, 30 ਕਿਲੋ, ਜਿਮਨਾਸਟਿਕ ਚੈਸ 

ਆਦਿ ਦੇ ਮੁਕਾਬਲੇ ਕਰਵਾਏ ਗਏ।

ਜੇਤੂ ਬੱਚਿਆਂ ਦਾ ਇਨਾਮ ਵੰਡ ਸਮਾਰੋਹ ਸਰਕਾਰੀ ਪ੍ਰਾਇਮਰੀ ਸਕੂਲ ਦੇਸੂ ਮਾਜਰਾ ਵਿਖੇ ਕਰਵਾਇਆ ਗਿਆ। ਇਸ ਮੌਕੇ ਸਾਬਕਾ ਹੈਡ ਮਾਸਟਰ ਸz. ਗੁਰਵਿੰਦਰ ਪਾਲ ਸਿੰਘ, ਗਿਆਨੀ ਭੁਪਿੰਦਰ ਸਿੰਘ, ਸਰਦਾਰ ਅਮਰੀਕ ਸੰਘ ਹੈਪ, ਡਾਕਟਰ ਮੀਨਾ ਜੋਸ਼, ਸਰਦਾਰ ਸਰਬਜੀਤ 

ਸਿੰਘ ਸਾਗਰ ਅਤੇ ਹਰਜੀਤ ਸਿੰਘ ਉਚੇਚੇ ਤੌਰ ਤੇ ਪਹੁੰਚੇ ਅਤੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ।