8 ਅਕਤੂਬਰ ਨੂੰ ਅੰਤਿਮ ਅਰਦਾਸ ਮੌਕੇ ਬਾਬੇ ਨਾਨਕ ਦੇ ਸੱਚੇ ਸਿੱਖ ਸਨ ਗਿਆਨੀ ਝੰਡਾ ਸਿੰਘ

ਪਦਾਰਥਵਾਦ ਦੇ ਇਸ ਜੁੱਗ ਵਿੱਚ ਇਹ ਗੁਰੂ ਦਾ ਸਿੱਖ ਮੋਹ ਮਾਇਆ ਤੋਂ ਨਿਰਲੇਪ ਸੀ, ਇੱਕ ਗਰੀਬ ਪਰਿਵਾਰ ਵਿੱਚ ਪੈਦਾ ਹੋਇਆ, 50 ਸਾਲ ਸਾਈਕਲ ਚਲਾ ਕੇ ਬਰਸੀਮ ਦੇ ਬੀਜ ਦਾ ਵਪਾਰ ਕੀਤਾ।

ਪਦਾਰਥਵਾਦ ਦੇ ਇਸ ਜੁੱਗ ਵਿੱਚ ਇਹ ਗੁਰੂ ਦਾ ਸਿੱਖ ਮੋਹ ਮਾਇਆ ਤੋਂ ਨਿਰਲੇਪ ਸੀ, ਇੱਕ ਗਰੀਬ ਪਰਿਵਾਰ ਵਿੱਚ ਪੈਦਾ ਹੋਇਆ, 50 ਸਾਲ ਸਾਈਕਲ ਚਲਾ ਕੇ ਬਰਸੀਮ ਦੇ ਬੀਜ ਦਾ ਵਪਾਰ ਕੀਤਾ।
ਪਿੰਡਾਂ ਵਿੱਚ ਕਿਸਾਨਾਂ ਤੋਂ ਬੀਜ ਖਰੀਦ ਕੇ ਅਮ੍ਰਿਤਸਰ ਜਾਂ ਗੁਰਦਾਸਪੁਰ ਮੰਡੀ ਵਿੱਚ ਵੇਚਣਾ, ਵਧੀਆ ਉੱਤਮ ਕਿਸਮ ਦਾ ਸਾਫ ਬੀਜ ਉਹਨਾਂ ਕਿਸਾਨਾਂ ਨੂੰ ਵੇਚਣਾ ਜੋ ਹਰੇ ਚਾਰੇ ਵਾਸਤੇ ਬਰਸੀਮ ਬੀਜਦੇ ਹਨ, ਜਿਨ੍ਹਾਂ ਪਸ਼ੂ ਰੱਖੇ ਹਨ।
ਗਿਆਨੀ ਝੰਡਾ ਸਿੰਘ ਨੇ ਹਰ ਵੇਲੇ ਨਿਮਰਤਾ ਨਾਲ ਹੱਥ ਜੋੜਕੇ ਹਰੇਕ ਇਨਸਾਨ ਨਾਲ ਫਤਿਹ ਦੀ ਸਾਂਝ ਪਾਉਣੀ, ਪੂਰੀ ਉਮਰ ਪਿੰਡ ਕਿਸੇ ਨਾਲ ਕੋਈ ਵਿਵਾਦ ਜਾ ਝਗੜਾ ਨਹੀਂ ਕੀਤਾ। ਉਸ ਸਮੇਂ ਵੱਡੇ ਪਰਿਵਾਰ ਹੋਇਆ ਕਰਦੇ ਸਨ। ਹੁਣ ਤਾਂ ਜ਼ਿਆਦਾਤਰ ਇੱਕ ਜਾ ਦੋ ਬੱਚੇ ਹੁੰਦੇ ਹਨ ਉਦੋਂ ਬਹੁਤੇ ਪਰਿਵਾਰਾਂ ਵਿੱਚ ਚਾਰ ਤੋਂ ਵੱਧ ਬੱਚੇ ਹੋਇਆ ਕਰਦੇ ਸਨ।
ਬਾਬਾ ਝੰਡਾ ਸਿੰਘ ਦੇ ਦੱਸ ਬੱਚੇ ਹਨ, 9 ਧੀਆਂ ਅਤੇ ਇੱਕ ਪੁੱਤਰ, ਅੱਤ ਦੀ ਗਰੀਬੀ ਵਿੱਚ ਉਹਨਾਂ ਆਪਣੇ ਬੱਚਿਆਂ ਨੂੰ ਉਹ ਵਿੱਦਿਆ ਹਾਸਿਲ ਕਰਵਾਈ ਜੋ ਅਮੀਰ ਤੋਂ ਅਮੀਰ ਪਰਿਵਾਰ ਵੀ ਆਪਣੇ ਬੱਚਿਆਂ ਨੂੰ ਨਹੀ ਦਿਵਾ ਸਕਦੇ, ਉਹਨਾਂ ਨੂੰ ਪਤਾ ਸੀ ਕਿ ਵਿੱਦਿਆ ਸਬਦ ਦਾ ਕੀ ਮਹੱਤਵ ਹੈ ਇਨਸਾਨ ਦੇ ਜੀਵਨ ਵਿੱਚ।
ਸਾਰਾ ਦਿਨ ਸਾਈਕਲ ਚਲਾਕੇ ਕਿਰਤ ਕਮਾਈ ਕਰਨ ਵਾਲੇ ਇਸ ਇਨਸਾਨ ਦਾ ਬੱਚਿਆਂ ਦੀ ਪੜ੍ਹਾਈ ਸਬੰਧੀ ਇਹ ਨਜ਼ਰੀਆ ਸੀ ਕਿ ਜਦੋਂ ਤੱਕ ਕੋਈ ਬੱਚਾ ਪੜ੍ਹ ਰਿਹਾ ਹੋਵੇ ਤਾਂ ਉਸਨੂੰ ਟੋਕ ਕੇ ਕੋਈ ਘਰ ਦਾ ਕੰਮ ਨਹੀ ਕਹਿਣਾ।
ਉਹਨਾਂ ਬੱਚਿਆਂ ਨੂੰ ਇਹ ਫੈਸਲਾ ਲੈਣ ਦਾ ਅਧਿਕਾਰ ਦਿੱਤਾ ਸੀ ਕਿ ਉਹ ਉਦੋਂ ਤੱਕ ਵਿੱਦਿਆ ਹਾਸਲ ਕਰ ਸਕਦੇ ਹਨ ਜਦ ਤੱਕ ਉਹਨਾਂ ਦਾ ਦਿਲ ਕਰਦਾ ਹੈ, ਖਰਚਾ ਕਰਨਾ ਉਸ ਦੀ ਜ਼ਿੰਮੇਵਾਰੀ ਹੈ। ਉਹਨਾਂ ਦੇ ਬੱਚੇ ਜਾਣਦੇ ਸਨ ਕਿ ਸਾਡਾ ਪਿਤਾ ਕਿਵੇਂ ਸਾਨੂੰ ਪੜ੍ਹਾ ਰਿਹਾ ਹੈ ਉਹਨਾਂ ਹਮੇਸ਼ਾ ਐਸੇ ਕੋਰਸਾਂ ਦੀ ਚੋਣ ਕੀਤੀ ਜਿਨ੍ਹਾਂ ਵਿੱਚ ਖਰਚਾ ਬਹੁਤ ਘੱਟ ਹੋਵੇ।
ਜਦੋਂ ਕਿਤੇ ਰਿਸ਼ਤੇਦਾਰਾਂ ਵਿੱਚ ਵਿਆਹ ਜਾਂ ਹੋਰ ਕੋਈ ਕਿਸੇ ਕਿਸਮ ਦਾ ਸਮਾਗਮ ਹੁੰਦਾ ਤਾਂ ਸਭਤੋਂ ਪਹਿਲਾ ਬੱਚਿਆਂ ਦੀ ਫ਼ੀਸ ਦਾ ਬਜਟ ਵੇਖਿਆ ਜਾਂਦਾ, ਫਿਰ ਜੋ ਪੈਸੇ ਬੱਚਦੇ ਉਸ ਨਾਲ ਕੱਪੜੇ ਵਗੈਰਾ ਖਰੀਦੇ ਜਾਂਦੇ ਤੇ ਹੋਰ ਖਰਚਾ ਕੀਤਾ ਜਾਂਦਾ।
ਉਹ ਮਨ ਨੀਵਾ ਮੱਤ ਉੱਚੀ ਦੇ ਇੱਕ ਪ੍ਰੇਰਨਾ ਸਰੋਤ ਸਨ, ਸਾਰਾ ਜੀਵਨ ਦੱਸਾ ਨੋਹਾਂ ਦੀ ਕਿਰਤ ਕਮਾਈ ਕੀਤੀ ਬੜੇ ਔਖੇ ਤੋਂ ਔਖੇ ਸਮੇ ਸਹਿ ਲਏ ਪਰ ਕਦੇ ਕਿਸੇ ਤੋਂ ਮਦਦ ਨਹੀ ਮੰਗੀ। ਉਹਨਾਂ ਦੇ ਜਾਣ ਨਾਲ ਉਹਨਾਂ ਦੇ ਪਰਿਵਾਰ ਨੂੰ ਹੀ ਨਹੀਂ ਪੂਰੇ ਪਿੰਡ ਸਮਾਜ ਨੂੰ ਇੱਕ ਵੱਡਾ ਘਾਟਾ ਪਿਆ ਹੈ।