ਐਨ.ਆਰ.ਆਈ ਗੌਰਵ ਅਗਨੀਹੋਤਰੀ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੀਰਮਪੁਰ ਨੂੰ 21000 ਰੁਪਏ ਦੀ ਰਾਸ਼ੀ ਸਕੂਲ ਵਿਕਾਸ ਕਾਰਜਾਂ ਲਈ ਦਾਨ ਦਿੱਤੀ ।

ਗੜ੍ਹਸ਼ੰਕਰ 06 ਅਕਤੂਬਰ - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੀਰਮਪੁਰ ਵਿਖੇ ਹੈਡਮਾਸਟਰ ਸ੍ਰੀ ਸੁਖਵਿੰਦਰ ਕੁਮਾਰ ਅਤੇ ਸਟਾਫ ਦੀ ਅਗਵਾਈ ਵਿੱਚ ਸਕੂਲ ਦੇ ਵਿਕਾਸ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਕੰਮ ਕੀਤੇ ਜਾ ਰਹੇ ਹਨ।

ਗੜ੍ਹਸ਼ੰਕਰ 06 ਅਕਤੂਬਰ - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੀਰਮਪੁਰ ਵਿਖੇ ਹੈਡਮਾਸਟਰ ਸ੍ਰੀ ਸੁਖਵਿੰਦਰ ਕੁਮਾਰ ਅਤੇ ਸਟਾਫ ਦੀ ਅਗਵਾਈ ਵਿੱਚ ਸਕੂਲ ਦੇ ਵਿਕਾਸ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਕੰਮ ਕੀਤੇ ਜਾ ਰਹੇ ਹਨ। ਸਕੂਲ ਬਾਰੇ ਗੱਲਬਾਤ ਕਰਦੇ ਹੋਏ ਹੈਡਮਾਸਟਰ ਸੁਖਵਿੰਦਰ ਕੁਮਾਰ ਨੇ ਦੱਸਿਆ ਕਿ ਐਨ ਆਰ ਆਈ ਸ੍ਰੀ ਗੌਰਵ ਅਗਨੀਹੋਤਰੀ ਵਾਸੀ ਇਟਲੀ ਸਪੁੱਤਰ ਸ੍ਰੀ ਸ਼ਕਤੀ ਕੁਮਾਰ ਅਗਨੀਹੋਤਰੀ ਜੀ ਨੇ ਸਕੂਲ ਵਿਕਾਸ ਕਾਰਜਾਂ ਲਈ 21000ਰੁਪਏ (ਇੱਕੀ ਹਜ਼ਾਰ ਰੁਪਏ) ਦੀ ਰਾਸ਼ੀ ਦਾਨ ਦਿੱਤੀ । ਗੱਲਬਾਤ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਸਕੂਲ ਵਿੱਚ ਵਿਭਾਗ ਦੀ ਮੰਨਜ਼ੂਰੀ ਨਾਲ ਪੁਰਾਣੀ ਅਣਸੁਰੱਖਿਅਤ ਬਿਲਡਿੰਗ ਦਾ ਨਿਪਟਾਰਾ ਕਰਵਾਇਆ ਜਾ ਰਿਹਾ ਹੈ। ਸਕੂਲ ਵਿੱਚ 02 ਕਮਰਿਆਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਉਹਨਾਂ ਨੇ ਵਾਹਿਗੁਰੂ ਤੋਂ ਦਾਨੀ ਸੱਜਣਾਂ ਦੇ ਪਰਿਵਾਰ ਦੀ ਚੜਦੀ ਕਲ੍ਹਾ , ਪਰਿਵਾਰ ਦੀ ਤੰਦਰੁਸਤੀ ਦੀ ਕਾਮਨਾ ਕੀਤੀ।ਇਸ ਮੌਕੇ ਸ੍ਰੀ ਸ਼ਕਤੀ ਕੁਮਾਰ ਅਗਨੀਹੋਤਰੀ ਅਤੇ ਸ੍ਰੀ ਅਜੇ ਰਾਣਾ ਬੀਰਮਪੁਰ ਹਾਜ਼ਰ ਸਨ।