ਸਾਬਕਾ ਕੌਂਸਲਰ ਸz. ਹਰਮਨਪ੍ਰੀਤ ਸਿੰਘ ਪ੍ਰਿੰਸ ਵਲੋਂ ਲਾਈਬਰੇਰੀ ਦਾ ਦੌਰਾ

ਐਸ ਏ ਐਸ ਨਗਰ, 6 ਅਕਤੂਬਰ - ਨਗਰ ਨਿਗਮ ਦੇ ਸਾਬਕਾ ਕੌਂਸਲਰ ਸz. ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਸੀਨੀਅਰ ਸਿਟੀਜਨ ਐਸੋਸੀਏਸ਼ਨ ਵਲੋਂ ਸਥਾਨਕ ਫੇਜ਼ 3 ਬੀ 1 ਦੇ ਰੋਜ ਗਾਰਡਨ ਵਿੱਚ ਚਲਾਈ ਜਾ ਰਹੀ ਨਗਰ ਨਿਗਮ ਦੀ ਲਾਈਬਰੇਰੀ ਦਾ ਦੌਰਾ ਕੀਤਾ ਅਤੇ ਉੱਥੇ ਬੈਠ ਕੇ ਪੜ੍ਹ ਰਹੇ ਵਿਦਿਆਰਥੀਆਂ ਅਤੇ ਹੋਰਨਾਂ ਲੋਕਾਂ ਨਾਲ ਗੱਲਬਾਤ ਕੀਤੀ।

ਲਾਈਬਰੇਰੀ ਦੇ ਸੰਚਾਲਕ ਪ੍ਰਿੰ ਐਸ ਚੌਧਰੀ ਨੇ ਦੱਸਿਆ ਕਿ ਸz. ਪ੍ਰਿਸ ਲਾਈਬਰੇਰੀ ਵਿੱਚ ਰਹੇ ਅਤੇ ਪ੍ਰਬੰਧਕਾਂ ਨੂੰ ਭਰੋਸਾ ਦਿੱਤਾ ਕਿ ਲਾਈਬਰੇਰੀ ਵਾਸਤੇ ਜਦੋਂ ਵੀ ਕਿਸੇ ਵਸਤੂ ਦੀ ਲੋੜ ਹੋਵੇ ਉਹ ਮੁਹਈਆ ਕਰਵਾਉਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸz. ਹਰਚੇਤ ਸਿੰਘ ਅਤੇ ਲਾਈਬਰੇਰੀਅਨ ਸੀਮਾ ਰਾਵਤ ਵੀ ਮੌਜੂਦ ਸਨ।