ਦੇਸ਼ ਵਿੱਚ ਅਣਐਲਾਨੀ ਐਮਰਜੈਂਸੀ ਲਗਾ ਰਹੀ ਹੈ ਮੋਦੀ ਸਰਕਾਰ : ਆਲ ਇੰਡੀਆ ਲਾਇਰਜ ਯੂਨੀਅਨ ਦਿੱਲੀ ਪੁਲੀਸ ਦੇ ਵਿਸ਼ੇਸ ਸੈਲ ਵੱਲੋਂ ਨਿਊਜ਼ਕਲਿੱਕ ਦੇ ਖਿਲਾਫ ਕੀਤੀ ਕਾਰਵਾਈ ਦੀ ਨਿਖੇਧੀ
ਐਸ ਏ ਐਸ ਨਗਰ, 5 ਅਕਤੂਬਰ ਆਲ ਇੰਡੀਆ ਲਾਇਰਜ ਯੂਨੀਅਨ ਅਤੇ ਇੰਡੀਅਨ ਐਸ਼ੋਸੀਏਸ਼ਨ ਆਫ ਲਾਇਰਜ ਦੇ ਪੰਜਾਬ ਯੂਨਿਟਾਂ ਦੀ ਇੱਕ ਮੀਟਿੰਗ ਐਡਵੋਕੇਟ ਜਸਪਾਲ ਸਿੰਘ ਦੱਪਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਦਿੱਲੀ ਪੁਲੀਸ ਦੇ ਵਿਸ਼ੇਸ ਸੈਲ ਵੱਲੋਂ ਮੀਡੀਆ ਅਦਾਰੇ ‘ਨਿਊਜ਼ਕਲਿੱਕ’ ਦੇ ਕਰੀਬ 30 ਟਿਕਾਣਿਆਂ ਤੇ ਛਾਪਿਆਂ ਅਤੇ ਇਸਦੇ ਸੰਸਥਾਪਕ ਪ੍ਰਬੀਰ ਪੁਰਕਾਇਸਬ ਤੇ ਮਨੁੱਖੀ ਵਸੀਲਾ ਵਿਭਾਗ ਦੇ ਮੁੱਖੀ ਅਮਿਤ ਚੱਕਰਵਰਤੀ ਦੀ ਗ੍ਰਿਫਤਾਰੀ ਦੀ ਨਿਖੇਧੀ ਕਰਦਿਆਂ ਇਸਨੂੰਮੋਦੀ ਸਰਕਾਰ ਦੀ ਅਣਐਲਾਨੀ ਐਮਰਜੈਂਸੀ ਕਰਾਰ ਦਿੱਤਾ ਗਿਆ।

ਇਸ ਸਬੰਧੀ ਬਿਆਨ ਜਾਰੀ ਕਰਦਿਆਂ ਆਲ ਇੰਡੀਆ ਲਾਇਰਜ ਯੂਨੀਅਨ ਦੇ ਮੀਤ ਪ੍ਰਧਾਨ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਪ੍ਰੈਸ ਤੇ ਪੱਤਰਕਾਰਾਂ ਦੀ ਨਿੱਜੀ ਅਜਾਦੀ ਤੇ ਉਨ੍ਹਾਂ ਦੇ ਮੌਲਿਕ ਅਧਿਕਾਰਾਂ ਦੀ ਸਿੱਧੇ ਤੌਰ ਤੇ ਉਲੰਘਣਾ ਹੈ। ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਇਨਸਾਫ ਪਸੰਦ ਮੀਡੀਆ ਨਾਲ ਸਬੰਧਤ ਪੱਤਰਕਾਂਰਾ ਨੂੰ ਡਰਾ ਧਮਕਾ ਕੇ ਉਨ੍ਹਾ ਦੀ ਅਸਹਿਮਤੀ ਤੇ ਆਲੋਚਨਾਤਮਕ ਅਵਾਜ ਨੂੰ ਦਬਾ ਰਹੀ ਹੈ ਜੋ ਭਾਰਤ ਨੂੰ ਤਾਨਾਸ਼ਾਹੀ ਵੱਲ ਤੋਰਨ ਲਈ ਪਹਿਲਾ ਫਾਸੀਵਾਦੀ ਕਦਮ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੱਤਰਕਾਰਾਂ, ਲੇਖਕਾਂ ਤੇ ਕਾਰਟੂਨਿਸ਼ਟਾਂ ਆਦਿ ਨਾਲ ਅੱਤਵਾਦੀਆ ਜਿਹਾ ਵਰਤਾਵ ਕੀਤਾ ਜਾ ਰਿਹਾ ਹੈ ਜੋ ਲੋਕਤੰਤਰ ਲਈ ਖਤਰਾ ਹੈ। ਉਨ੍ਹਾਂ ਕਿਹਾ ਕਿ ਵਕੀਲ ਭਾਈਚਾਰੇ, ਬੁੱਧੀਜੀਵੀਆਂ, ਸਮਾਜਿਕ ਜਥੇਬੰਦੀਆਂ, ਮੁਲਾਜਮ ਯੂਨੀਅਨਾਂ ਤੇ ਕਿਸਾਨ ਸਭਾਵਾਂ ਨੂੰ ਦੇਸ਼ ਵਿੱਚ ਲੋਕਤੰਤਰ ਬਚਾਉਣ ਲਈ ਕੇਂਦਰ ਸਰਕਾਰ ਦੇ ਇਸ ਕਦਮ ਦੀ ਖੁੱਲ੍ਹਕੇ ਅਲੋਚਨਾ ਕਰਨੀ ਚਾਹੀਦੀ ਹੈ।
ਸz ਧਾਲੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਮੀਡੀਆ ਤੇ ਪ੍ਰੈਸ ਨੂੰ ਦਬਾਉਣ ਦੀ ਨੀਤੀਕਾਰਨ ਹੀ ਭਾਰਤ ਵਿਸ਼ਵ ਪ੍ਰੈਸ ਅਜਾਦੀ ਸੂਚਕ ਅੰਕ 2023 ਮੁਤਾਬਕ 180 ਦੇਸ਼ਾਂ ਦੀ ਸੂਚੀ ਵਿੱਚ ਸਭ ਤੋਂ ਹੇਠਲੇ ਪੱਧਰ ਤੇ 161ਵੇਂ ਨੰਬਰ ਤੇ ਹੈ ਜੋ ਲੋਕਤੰਤਰ ਅਤੇ ਨਾਗਰਿਕਾਂ ਦੀ ਆਜਾਦੀ ਲਈ ਖਤਰੇ ਦਾ ਸੂਚਕ ਹੈ।
ਉਹਨਾਂ ਕਿਹਾ ਕਿ ਮੌਜੂਦਾ ਕੇਂਦਰ ਸਰਕਾਰ ਨੇ ਨਾ ਸਿਰਫ ਈ. ਡੀ., ਆਮਦਨ ਕਰ ਅਤੇ ਸੀ. ਬੀ. ਆਈ ਵਰਗੀਆਂ ਆਪਣੀਆਂ ਏਜੰਸੀਆਂ ਨੂੰ ਤਾਇਨਾਤ ਕਰ ਦਿੱਤਾ ਹੈ, ਬਲਕਿ ਗੈਰ-ਕਾਨੂੰਨੀ ਸਰਗਰਮੀਆਂ ਰੋਕੂ ਐਕਟ ਜਾ ਯੂ. ਏ. ਪੀ. ਏ ਵਰਗੇ ਸਖਤ ਕਾਨੂੰਨਾਂ ਅਧੀਨ ਪੱਤਰਕਾਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਨਿਆਂਪਾਲਿਕਾ ਦੀ ਦਖਲ ਅੰਦਾਜ਼ੀ ਤੋਂ ਬਿਨ੍ਹਾ ਕਿਸੇ ਨੂੰ ਵੀ ਲੰਮੇਂ ਸਮੇਂ ਤੀਕ ਸੀਖਾਂ ਪਿੱਛੇ ਰੱਖਿਆ ਜਾ ਸਕਦਾ ਹੈ। ਇਸ ਕਾਨੂੰਨ ਅਧੀਨ ਜਿਨ੍ਹਾ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਨ੍ਹਾ ਵਿੱਚ ਆਮ ਪੱਤਰਕਾਰ, ਵਿਅੰਗਕਾਰ, ਕਾਰਟੂਨਿਸ਼ਟ ਅਤੇ ਹਾਸ ਕਲਾਕਾਰ ਸ਼ਾਮਲ ਹਨ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਗ੍ਰਿਫਤਾਰ ਕੀਤੇ ਪੱਤਕਾਰਾਂ ਨੂੰ ਤੁਰੰਤ ਰਿਹਾ ਕਰਕੇ ਉਨ੍ਹਾਂ ਖਿਲਾਫ ਕੀਤੇ ਝੂਠੇ ਕੇਸ ਖਾਰਜ ਕੀਤੇ ਜਾਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਾਰਾ ਸਿੰਘ ਚਹਿਲ, ਸਰਬਜੀਤ ਸਿੰਘ ਵਿਰਕ, ਅਮਰਜੀਤ ਸਿੰਘ ਲੋਂਗੀਆ, ਜਸਪਾਲ ਸਿੰਘ ਦੱਪਰ, ਦਰਸ਼ਨ ਸਿੰਘ ਧਾਲੀਵਾਲ ਵਿਕਰਮ ਸਿੰਘ ਸੋਹਾਣਾ, ਹਰਸਿਮਰਨ ਸਿੰਘ, ਸਲਮਾਨ ਖਾਨ, ਗੁਰਵਿੰਦਰ ਸਿੰਘ, ਜਰਨੈਲ ਸਿੰਘ ਅਤੇ ਪਰਭਪ੍ਰੀਤ ਸਿੰਘ ਵੀ ਹਾਜਰ ਸਨ।