
ਭਗਵੰਤ ਮਾਨ ਲੋਕਾਂ ਨੂੰ ਕਰ ਰਹੇ ਨੇ ਗੁਮਰਾਹ : ਸੁਨੀਲ ਜਾਖੜ
ਚੰਡੀਗੜ੍ਹ : ਕੀ ਪੰਜਾਬ ਵਿਚ ਕੋਈ ਮੁੱਖ ਮੰਤਰੀ ਨਹੀਂ ਹੈ? ਇਕ ਹਸਪਤਾਲ ਦੇ ਵਾਰਡ ਅਤੇ ਇਕ ਸਕੂਲ ਦਾ ਉਦਘਾਟਨ ਕਰਨ ਲਈ ਬਾਹਰੋਂ ਮੁੱਖ ਮੰਤਰੀ ਬੁਲਾਉਣਾ ਪੈ ਰਿਹਾ ਹੈ।
ਚੰਡੀਗੜ੍ਹ : ਕੀ ਪੰਜਾਬ ਵਿਚ ਕੋਈ ਮੁੱਖ ਮੰਤਰੀ ਨਹੀਂ ਹੈ? ਇਕ ਹਸਪਤਾਲ ਦੇ ਵਾਰਡ ਅਤੇ ਇਕ ਸਕੂਲ ਦਾ ਉਦਘਾਟਨ ਕਰਨ ਲਈ ਬਾਹਰੋਂ ਮੁੱਖ ਮੰਤਰੀ ਬੁਲਾਉਣਾ ਪੈ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ
ਚੰਡੀਗੜ੍ਹ ’ਚ ਭਾਜਪਾ ਮੁੱਖ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਤੰਜ਼ ਕੱਸਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ
ਅਬਾਦੀ ਦਿੱਲੀ ਨਾਲੋਂ ਜ਼ਿਆਦਾ ਹੈ, ਉਥੇ ਸੱਤ ਲੋਕ ਸਭਾ ਮੈਂਬਰ ਚੁਣ ਕੇ ਜਾਂਦੇ ਹਨ, ਜਦਕਿ ਪੰਜਾਬ ਵਿਚ 13 ਲੋਕ ਸਭਾ ਮੈਂਬਰ ਚੁਣੇ ਜਾਂਦੇ ਹਨ, ਫਿਰ ਕਿਸ ਹਿਸਾਬ ਨਾਲ ਅਰਵਿੰਦ ਕੇਜਰੀਵਾਲ ਪੰਜਾਬ
ਉਦਘਾਟਨ ਕਰਨ ਲਈ ਆਏ ਸਨ। ਉਨ੍ਹਾਂ ਕਿਹਾ ਕਿ ਕੀ ਹੁਣ ਹਸਪਤਾਲ ਦੇ ਵਾਰਡ ਅਤੇ ਸਕੂਲ ਦਾ ਉਦਘਾਟਨ ਕਰਨ ਲਈ ਬਾਹਰੋਂ ਮੁੱਖ ਮੰਤਰੀ ਬੁਲਾਏ ਜਾਣਗੇ?
ਜਾਖੜ ਨੇ ਕਿਹਾ ਕਿ 50 ਹਜ਼ਾਰ ਕਰੋੜ ਕਰਜ਼ਾ ਚੁੱਕਣ ਬਦਲੇ ਸੂਬੇ ਨੂੰ ਕੇਵਲ ਦਸ ਬਿਸਤਰਿਆਂ ਵਾਲਾ ਆਈਸੀਯੂ ਵਾਰਡ ਅਤੇ ਇਕ ਰੰਗ ਰੋਗਨ ਕਰ ਕੇ ਚਮਕਾਇਆ ਸਕੂਲ ਮਿਲਿਆ ਹੈ। ਉਨ੍ਹਾਂ ਕਿਹਾ
ਪਟਿਆਲਾ ਵਿਚ ਆਮ ਆਦਮੀ ਪਾਰਟੀ ਦੀ ਰੈਲੀ ਲਈ ਪੀਆਰਟੀਸੀ ਦੀਆਂ 700 ਬੱਸਾਂ ਲਗਾਈਆਂ ਗਈਆਂ। ਇਸ ਦੇ ਨਾਲ ਹੀ ਸਰਕਾਰੀ ਅਧਿਕਾਰੀਆਂ ਅਤੇ ਅਧਿਆਪਕਾਂ ਦੀ ਡਿਊਟੀ ਵੀ ਲਗਾਈ ਗਈ। ਉਨ੍ਹਾਂ
ਕਿਹਾ ਕਿ ਪੰਜਾਬ ਦੇ ਪੈਸੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ।
ਜਾਖੜ ਨੇ ਸਵਾਲ ਕੀਤਾ ਕਿ ਕੀ ਹਸਪਤਾਲ ਦਾ ਇਕ ਵਾਰਡ ਬਣਾਉਣ ਲਈ 50 ਹਜ਼ਾਰ ਕਰੋੜ ਰੁਪਏ ਦਾ ਖਰਚਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਜੇਲ੍ਹਾਂ ਵਿਚ ਬੈਠੇ
ਅਪਰਾਧੀ ਸੂਬੇ ਵਿਚ ਸ਼ਰਾਬ ਅਤੇ ਨਸ਼ੇ ਦੀ ਤਸਕਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੂੰ ਧਮਕਾਇਆ ਹੈ। ਤੰਦਰੁਸਤ ਪੰਜਾਬ ਦਾ ਪ੍ਰਚਾਰ ਕਰਨ
ਵਾਲੀ ਸਰਕਾਰ ਦੇ ਰਾਜ ਦੌਰਾਨ 266 ਲੋਕਾਂ ਦੀ ਨਸ਼ੇ ਕਾਰਨ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਰਾਜਪਾਲ ਦੇ ਪੱਤਰ ਨੇ ਸਰਕਾਰ ਦੇ ਸਾਰੇ ਭੇਤ ਖੋਲ੍ਹ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਸਿਰ 2.82 ਲੱਖ
ਕਰੋੜ ਰੁਪਏ ਦਾ ਕਰਜ਼ਾ ਸੀ। ਫਿਰ ਇਹ ਲਗਪਗ 2.5 ਕਰੋੜ ਰੁਪਏ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ, ਮੰਤਰੀ ਅਤੇ ਪਾਰਟੀ ਮੁਖੀ ਮਿਲ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।
