
ਫੇਜ਼ 4 ਵਿੱਚ ਸ੍ਰੀਮਦ ਭਾਗਵਤ ਕਥਾ ਜਾਰੀ
ਐਸ ਏ ਐਸ ਨਗਰ, 4 ਅਕਤੂਬਰ-ਸ਼੍ਰੀ ਸਨਾਤਨ ਧਰਮ ਮੰਦਰ, ਫੇਜ਼ 4 ਮੁਹਾਲੀ ਵਿਖੇ 1 ਅਕਤੂਬਰ ਤੋਂ ਆਰੰਭ ਹੋਈ ਸ਼੍ਰੀਮਦ ਭਾਗਵਤ ਕਥਾ ਵਿੱਚ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸz. ਬਲਬੀਰ ਸਿੰਘ ਸਿੱਧੂ ਆਪਣੇ ਸਮਰਥਕਾਂ ਸਮੇਤ ਨਤਮਸਤਕ ਹੋਏ।
ਸ਼੍ਰੀ ਸਨਾਤਨ ਧਰਮ ਮੰਦਰ, ਫੇਜ਼ 4 ਮੁਹਾਲੀ ਵਿਖੇ 1 ਅਕਤੂਬਰ ਤੋਂ ਆਰੰਭ ਹੋਈ ਸ਼੍ਰੀਮਦ ਭਾਗਵਤ ਕਥਾ ਵਿੱਚ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸz. ਬਲਬੀਰ ਸਿੰਘ ਸਿੱਧੂ ਆਪਣੇ ਸਮਰਥਕਾਂ ਸਮੇਤ ਨਤਮਸਤਕ ਹੋਏ। ਉਹਨਾਂ ਦੇ ਨਾਲ ਕੌਂਸਲਰ ਰਜਿੰਦਰ ਸਿੰਘ ਰਾਣਾ, ਦਵਿੰਦਰ ਕੌਰ ਵਾਲੀਆ, ਰੁਪਿੰਦਰ ਕੌਰ ਰੀਨਾ ਸਮੇਤ ਹੋਰ ਸਥਾਨਕ ਪਾਰਟੀ ਵਰਕਰ ਅਤੇ ਸਾਬਕਾ ਕੌਂਸਲਰ ਵੀ ਹਾਜ਼ਰ ਸਨ।
ਇਸ ਮੌਕੇ ਕਥਾ ਵਿਆਸ ਸ੍ਰੀ ਨੰਗਲੀ ਦਰਬਾਰ ਦੇ ਸਵਾਮੀ ਸੁਰੇਸ਼ਵਰਾਨੰਦ ਪੁਰੀ ਵਲੋਂ ਕਥਾ ਕੀਤੀ ਗਈ। ਇਸ ਦੌਰਾਨ ਮਾਂ ਅੰਨਪੂਰਨਾ ਸੇਵਾ ਸਮਿਤੀ ਫੇਜ਼-5 ਮੁਹਾਲੀ ਦੀ ਮੌਜੂਦਾ ਪ੍ਰਧਾਨ ਮੈਡਮ ਅਨੀਤਾ ਜੋਸ਼ੀ ਵਲੋਂ ਵੀ ਆਪਣੀ ਟੀਮ ਸਮੇਤ ਮੰਦਿਰ ਪਹੁੰਚ ਕੈ ਹਾਜਰੀ ਲਗਵਾਈ ਗਈ।
ਸ਼੍ਰੀ ਸਨਾਤਨ ਧਰਮ ਮੰਦਰ ਫੇਜ਼ 4 ਮੁਹਾਲੀ ਤੋਂ ਪ੍ਰਧਾਨ ਦੇਸਰਾਜ ਗੁਪਤਾ, ਜੇ.ਪੀ. ਅਗਰਵਾਲ, ਆਰ.ਕੇ. ਕਾਲੀਆ, ਰਾਜ ਕੁਮਾਰ ਸ਼ਰਮਾ, ਐਮ.ਪੀ.ਸੂਦ, ਸਤੀਸ਼ ਪੀਪਟ, ਅੰਸ਼ੁਲ ਬਾਂਸਲ, ਮਹਿਲਾ ਸੰਕੀਰਤਨ ਮੰਡਲ ਪ੍ਰਧਾਨ ਪੁਸ਼ਪਾ ਸ਼ਰਮਾ, ਇੰਦਰਾ ਗਰਗ, ਭਾਜਪਾ ਕਾਰਜਕਾਰਨੀ ਮੈਂਬਰ ਅਤੇ ਸਾਬਕਾ ਕੌਂਸਲਰ ਅਸ਼ੋਕ ਝਾਅ, ਰਾਕੇਸ਼ ਗੁਪਤਾ, ਰਾਕੇਸ਼ ਬਾਂਸਲ ਅਤੇ ਗੌਤਮ ਜੈਨ, ਬੌਬੀ ਸ਼ਰਮਾ ਵੀ ਹਾਜਰ ਸਨ।
