ਦੰਦਾਂ ਦੇ 36ਵੇਂ ਪੰਦਰਵਾੜੇ ਦਾ ਉਦਘਾਟਨ ਕੀਤਾ

ਐਸ ਏ ਐਸ ਨਗਰ, 3 ਅਕਤੂਬਰ - ਜ਼ਿਲ੍ਹਾ ਹਸਪਤਾਲ ਮੁਹਾਲੀ ਫੇਜ਼ 6 ਵਿਖੇ ਦੰਦਾਂ ਦੇ 36ਵੇਂ ਪੰਦਰਵਾੜੇ ਦਾ ਉਦਘਾਟਨ ਮੁੱਖ ਮਹਿਮਾਨ ਡਾਇਰੈਕਟਰ ਸਿਹਤ ਸੇਵਾਵਾਂ ਡਾ. ਆਦਰਸ਼ਪਾਲ ਕੌਰ ਵਲੋਂ ਕੀਤਾ ਗਿਆ।

ਜ਼ਿਲ੍ਹਾ ਹਸਪਤਾਲ ਮੁਹਾਲੀ ਫੇਜ਼ 6 ਵਿਖੇ ਦੰਦਾਂ ਦੇ 36ਵੇਂ ਪੰਦਰਵਾੜੇ ਦਾ ਉਦਘਾਟਨ ਮੁੱਖ ਮਹਿਮਾਨ ਡਾਇਰੈਕਟਰ ਸਿਹਤ ਸੇਵਾਵਾਂ ਡਾ. ਆਦਰਸ਼ਪਾਲ ਕੌਰ ਵਲੋਂ ਕੀਤਾ ਗਿਆ। ਇਸ 

ਮੌਕੇ ਸਿਵਲ ਸਰਜਨ ਡਾ. ਮਹੇਸ਼ ਕੁਮਾਰ ਆਹੂਜਾ, ਡੀ ਡੀ ਐਚ ਓ ਡਾ: ਪਰਨੀਤ ਗਰੇਵਾਲ, ਸੀਨੀਅਰ ਮੈਡੀਕਲ ਅਫ਼ਸਰ ਡਾ. ਐਚ. ਐਸ. ਚੀਮਾ ਅਤੇ ਡਾ. ਵਿਜੇ ਭਗਤ ਵਿਸ਼ੇਸ਼ ਤੌਰ ਤੇ ਹਾਜਿਰ ਹੋਏ।
ਇਸ ਮੌਕੇ ਡਾ. ਆਦਰਸ਼ਪਾਲ ਕੌਰ ਨੇ ਕਿਹਾ ਕਿ ਇਸ ਪੰਦਰਵਾੜੇ ਵਿੱਚ ਲੋਕਾਂ ਨੂੰ ਮੁਫਤ ਦੰਦ ਲਗਾਏ ਜਾਣਗੇ। ਦੰਦਾਂ ਦਾ ਪੰਦਰਵਾੜਾ 18 ਅਕਤੂਬਰ ਤੱਕ ਚੱਲੇਗਾ ਅਤੇ ਇਸ ਦੌਰਾਨ ਮੁਹਾਲੀ ਵਿੱਚ ਕੁੱਲ 155 ਲੋੜਵੰਦ 

ਮਰੀਜ਼ਾਂ ਨੂੰ ਦੰਦਾਂ ਦੇ ਸੈਟ ਮੁਫਤ ਦਿੱਤੇ ਜਾਣਗੇ।
ਡਾਕਟਰ ਹਰਪ੍ਰੀਤ ਮੈਡੀਕਲ ਅਫਸਰ ਡੈਂਟਲ ਅਤੇ ਜਿਲ੍ਹਾ ਨੋਡਲ ਅਫਸਰ ਨੈਸ਼ਨਲ ਓਰਲ ਹੈਲਥ ਪ੍ਰੋਗਰਾਮ ਨੇ ਦੱਸਿਆ ਕਿ ਅੱਜ ਦੰਦਾਂ ਦੇ ਸੈਟ ਲਗਵਾਉਣ ਲਈ 20 ਨਵੇਂ ਮਰੀਜ਼ ਰਜਿਸਟਰਡ ਹੋਏ ਹਨ ਅਤੇ ਇਸ 

ਦੰਦ ਪੰਦਰਵਾੜੇ ਦੌਰਾਨ ਦੰਦਾਂ ਦਾ ਹਰ ਤਰ੍ਹਾਂ ਦਾ ਇਲਾਜ ਵੀ ਮਰੀਜ਼ਾਂ ਨੂੰ ਮੁਫਤ ਕੀਤਾ ਜਾਵੇਗਾ।