
ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਵਲੋਂ ਹਰਮਿਲਨ ਬੈਂਸ ਨੂੰ ਵਧਾਈ ਦਿੱਤੀ ।
ਗੜ੍ਹਸ਼ੰਕਰ 02 ਅਕਤੂਬਰ ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਵਲੋਂ ਹਰਮਿਲਨ ਬੈਂਸ ਨੂੰ ਵਧਾਈ ਚੀਨ ਵਿਚ ਚੱਲ ਰਹੀਆਂ ਏਸ਼ਿਆਈ ਖੇਡਾਂ ਦੇ ਅਥਲੈਟਿਕਸ ’ਚ ਮਹਿਲਾਵਾਂ ਦੀ 1500 ਮੀਟਰ ਦੌੜ ਵਿਚ ਚਾਂਦੀ ਦਾ ਤਗਮਾ ਜਿੱਤਕੇ ਜ਼ਿਲ੍ਹਾ ਹੁਸ਼ਿਆਰਪੁਰ, ਪੰਜਾਬ ਅਤੇ ਦੇਸ਼ ਦਾ ਨਾਂਅ ਰੋਸ਼ਨ ਕਰਨ ਵਾਲੀ ਐਥਲੀਟ ਹਰਮਿਲਨ ਬੈਂਸ ਨੂੰ ਇਸ ਉਪਲਬੱਧੀ ਲਈ ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਗੜ੍ਹਸ਼ੰਕਰ ਵਲੋਂ ਵਧਾਈ ਦਿੱਤੀ ਗਈ ਹੈ।
ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਵਲੋਂ ਹਰਮਿਲਨ ਬੈਂਸ ਨੂੰ ਵਧਾਈ ਚੀਨ ਵਿਚ ਚੱਲ ਰਹੀਆਂ ਏਸ਼ਿਆਈ ਖੇਡਾਂ ਦੇ ਅਥਲੈਟਿਕਸ ’ਚ ਮਹਿਲਾਵਾਂ ਦੀ 1500
ਮੀਟਰ ਦੌੜ ਵਿਚ ਚਾਂਦੀ ਦਾ ਤਗਮਾ ਜਿੱਤਕੇ ਜ਼ਿਲ੍ਹਾ ਹੁਸ਼ਿਆਰਪੁਰ, ਪੰਜਾਬ ਅਤੇ ਦੇਸ਼ ਦਾ ਨਾਂਅ ਰੋਸ਼ਨ ਕਰਨ ਵਾਲੀ ਐਥਲੀਟ ਹਰਮਿਲਨ ਬੈਂਸ ਨੂੰ ਇਸ ਉਪਲਬੱਧੀ ਲਈ ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ
ਫੁੱਟਬਾਲ ਟੂਰਨਾਮੈਂਟ ਕਮੇਟੀ ਗੜ੍ਹਸ਼ੰਕਰ ਵਲੋਂ ਵਧਾਈ ਦਿੱਤੀ ਗਈ ਹੈ। ਟੂਰਨਾਮੈਂਟ ਦੇ ਕਾਰਜਕਾਰੀ ਪ੍ਰਧਾਨ ਡਾ. ਹਰਵਿੰਦਰ ਸਿੰਘ ਬਾਠ, ਸੀਨੀਅਰ ਵਾਈਸ ਪ੍ਰਧਾਨ ਪਿ੍ਰੰਸੀਪਲ ਰਾਜਵਿੰਦਰ ਸਿੰਘ ਬੈਂਸ, ਡਾ. ਪ੍ਰੀਤ ਮਹਿੰਦਰ
ਪਾਲ ਸਿੰਘ, ਜਨਰਲ ਸਕੱਤਰ ਬਲਵੀਰ ਸਿੰਘ ਬੈਂਸ, ਯੋਗ ਰਾਜ ਗੰਭੀਰ, ਰਣਜੀਤ ਸਿੰਘ ਖੱਖ, ਸ਼ਲਿੰਦਰ ਸਿੰਘ ਰਾਣਾ, ਅਮਨਦੀਪ ਸਿੰਘ ਬੈਂਸ, ਰੋਸ਼ਨਜੀਤ ਸਿੰਘ ਪਨਾਮ, ਕਸ਼ਮੀਰ ਸਿੰਘ ਭੱਜਲ ਤੇ ਸਮੂਹ ਮੈਂਬਰਾਂ ਵਲੋਂ
ਹਰਮਿਲਨ ਬੈਂਸ, ਉਸਤੇ ਪਿਤਾ ਅਮਨਦੀਪ ਬੈਂਸ ਤੇ ਪਰਿਵਾਰ ਨੂੰ ਏਸ਼ਿਆਈ ਖੇਡਾਂ ’ਚ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਹਰਮਿਲਨ ਬੈਂਸ ਨੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਲੈ ਕੇ ਆਪਣੇ ਸੂਬੇ ਅਤੇ ਦੇਸ਼ ਦਾ
ਨਾਂਅ ਦੁਨੀਆਂ ’ਤੇ ਰੁਸ਼ਨਾਇਆ ਹੈ। ਅਹੁਦੇਦਾਰਾਂ ਨੇ ਕਿਹਾ ਕਿ ਹਰਮਿਲਨ ਬੈਂਸ ਸਾਡੀਆਂ ਧੀਆਂ ਲਈ ਪ੍ਰੇਰਨਾ ਸਰੋਤ ਹੈ ਤੇ ਲੜਕੀਆਂ ਨੂੰ ਖੇਡਾਂ ਨਾਲ ਜੁੜਕੇ ਹਰਮਿਲਨ ਬੈਂਸ ਤੇ ਹੋਰ ਖਿਡਾਰਨਾਂ ਤੋਂ ਸੇਧ ਲੈਂਦੇ ਹੋਏ ਅੱਗੇ
ਵਧਣਾ ਚਾਹੀਦਾ ਹੈ।
