स्वच्छ भारत के तहत गढ़ी मानसोवाल स्कूल ने स्वच्छता अभियान चलाया। ਸਵੱਛ ਭਾਰਤ ਤਹਿਤ ਗੜੀ ਮਾਨਸੋਵਾਲ ਸਕੂਲ ਵਲੋਂ ਸਵੱਛਤਾ ਅਭਿਆਨ ਚਲਾਇਆ ।

ਗੜ੍ਹਸ਼ੰਕਰ 01 ਅਕਤੂਬਰ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ ਅਤੇ ਜਿਲ੍ਹਾ ਸਿੱਖਿਆ ਅਫਸਰ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੀ ਰਹਿਨੁਮਾਈ ਹੇਠ ਸਰਕਾਰੀ ਐਲੀਮੈਂਟਰੀ ਸਕੂਲ ਗੜੀ ਮਾਨਸੋਵਾਲ ਵਿਖੇ ਹੈੱਡ ਟੀਚਰ ਸ਼੍ਰੀਮਤੀ ਆਰਤੀ ਚੰਦੇਲ ਦੀ ਅਗਵਾਈ ਵਿਚ ਸਵੱਛਤਾ ਹੀ ਸੇਵਾ ਮੁਹਿੰਮ-2023 ਤਹਿਤ ਸਕੂਲ ਵਿਚ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।

ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ ਅਤੇ ਜਿਲ੍ਹਾ ਸਿੱਖਿਆ ਅਫਸਰ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੀ ਰਹਿਨੁਮਾਈ ਹੇਠ ਸਰਕਾਰੀ ਐਲੀਮੈਂਟਰੀ ਸਕੂਲ ਗੜੀ ਮਾਨਸੋਵਾਲ ਵਿਖੇ ਹੈੱਡ ਟੀਚਰ ਸ਼੍ਰੀਮਤੀ 

ਆਰਤੀ ਚੰਦੇਲ ਦੀ ਅਗਵਾਈ ਵਿਚ ਸਵੱਛਤਾ ਹੀ ਸੇਵਾ ਮੁਹਿੰਮ-2023 ਤਹਿਤ ਸਕੂਲ ਵਿਚ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।15 ਸਤੰਬਰ ਤੋਂ ਸ਼ੁਰੂ ਹੋਏ ਸਵੱਛਤਾ ਅਭਿਆਨ ਤਹਿਤ ਸਕੂਲ ਵਿਚ ਬੱਚਿਆਂ ਵਲੋਂ ਸਾਫ ਸਫਾਈ ਦੀ ਮੁਹਿੰਮ, ਸਵੱਛਤਾ ਸਬੰਧੀ ਪੇਂਟਿੰਗ 

ਮੁਕਾਬਲੇ, ਸਵੱਛਤਾ ਸਬੰਧੀ ਸਹੁੰ ਚੁਕਾਈ, ਪਲਾਸਟਿਕ ਦੀ ਵਰਤੋਂ ਨਾ ਕਰਨ ਸਬੰਧੀ ਭਾਸ਼ਣ ਮੁਕਾਬਲੇ ਆਦਿ ਗਤੀਵਿਧੀਆਂ ਕਰਵਾਈਆਂ ਗਈਆਂ। ਸਰਪੰਚ ਨਰਿੰਦਰ ਕੌਰ ਵਲੋਂ ਬੱਚਿਆਂ ਨੂੰ ਆਪਣੇ ਘਰ, ਮੁਹੱਲੇ ਅਤੇ ਪਿੰਡ ਵਿਚ ਸਵੱਛਤਾ ਸਬੰਧੀ ਜਾਗਰੂਕ ਕੀਤਾ ਗਿਆ। 

ਮਾਸਟਰ ਅਸ਼ਵਨੀ ਕੁਮਾਰ ਵਲੋਂ ਸਵੱਛਤਾ ਅਭਿਆਨ ਵਿੱਚ ਸਹਿਯੋਗ ਦੇਣ ਲਈ ਸਕੂਲ ਮੈਨੇਜਮੈਂਟ ਕਮੇਟੀ, ਸਰਪੰਚ ਤੇ ਗ੍ਰਾਮ ਪੰਚਾਇਤ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਬਲਾਕ ਸੰਮਤੀ ਮੈਂਬਰ ਸ਼੍ਰੀਮਤੀ ਸਰੋਜ ਬਾਲਾ, ਸਮਾਜ ਸੇਵੀ ਸ਼੍ਰੀ ਮਿੱਠੂ ਗੜੀ, 

ਮਾਸਟਰ ਜਸਵਿੰਦਰ ਸਿੰਘ, ਮਾਸਟਰ ਹਰਪ੍ਰੀਤ ਸਿੰਘ, ਮੈਡਮ ਕਿਰਨ, ਚੇਅਰਮੈਨ ਜੁਗਿੰਦਰ ਸਿੰਘ, ਮੇਟ ਬਲਵਿੰਦਰ ਸਿੰਘ, ਗੁਰਪ੍ਰੀਤ ਕੌਰ, ਜਸਵਿੰਦਰ ਕੌਰ, ਮਾਇਆ ਦੇਵੀ, ਮਮਤਾ ਰਾਣੀ ਆਦਿ ਹਾਜ਼ਰ ਸਨ।

New-8