ਸਿਹਤ ਵਿਭਾਗ ਵੱਲੋਂ ਸੀ.ਐਚ.ਸੀ ਮਮਦੋਟ ਵਿਖੇ ਲਗਾਇਆ ਗਿਆ ਬਲਾਕ ਪੱਧਰੀ ਸਿਹਤ ਮੇਲਾ । ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਤੋਂ ਆਈ ਮਹਿਰ ਡਾਕਟਰਾਂ ਦੀ ਟੀਮ ਵੱਲੋਂ ਕੀਤਾ ਗਿਆ ਮਰੀਜਾਂ ਦਾ ਚੈੱਕ-ਅਪ ।

ਆਯੂਸ਼ਮਾਨ ਭਵ ਮੁਹਿੰਮ ਦੇ ਤਹਿਤ ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸੀ.ਐਚ.ਸੀ ਮਮਦੋਟ ਵਿਖੇ ਸਿਹਤ ਮੇਲਾ ਲਗਾਇਆ ਗਿਆ, ਜਿਸ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਤੋਂ ਪਹੁੰਚੀ ਮਹਿਰ ਡਾਕਟਰਾਂ ਦੀ ਟੀਮ ਵੱਲੋਂ ਮਰੀਜਾ ਦਾ ਹੈਲਥ ਚੈੱਕ-ਅਪ ਕੀਤਾ ਗਿਆ। ਇਸ ਮੌਕੇ ਸਿਹਤ ਮੇਲੇ ਵਿੱਚ ਪੁਜੇ ਲੋਕਾਂ ਦੀਆਂ ਆਭਾ ਆਈ-ਡੀ ਅਤੇ ਆਯੂਸ਼ਮਾਨ ਕਾਰਡ ਵੀ ਬਣਾਏ ਗਏ। ਇਸ ਸਿਹਤ ਮੇਲੇ ਵਿੱਚ ਡਾ.ਗੁਰਮੇਜ ਰਾਮ ਡਿਪਟੀ ਮੈਡੀਕਲ ਕਮਿਸ਼ਨਰ ਫਿਰੋਜਪੁਰ ਵੱਲੋਂ ਵਿਸ਼ੇਸ਼ ਤੌਰ ਤੇ ਸ਼ਮੁਲੀਅਤ ਕੀਤੀ ਗਈ। ਇਸ ਮੌਕੇ ਡਾ. ਰੇਖਾ ਭੱਟੀ ਐਸ.ਐਮ.ਓ ਮਮਦੋਟ, ਡਾ.ਅਨੁਪਮ ਗਾਇਨਾਕਾਲੋਜਿਸਟ , ਅੰਕੁਸ਼ ਭੰਡਾਰੀ ਬੀ.ਈ.ਈ, ਅਮਰਜੀਤ ਮ.ਪ.ਹ.ਵ(ਮੇਲ) ਸਮੇਤ ਸਮੂਹ ਸੀ.ਐਚ.ਓਜ਼, ਮ.ਪ.ਹ.ਵ(ਮੇਲ), ਆਸ਼ਾ ਵਰਕਰ ਮੌਜੂਦ ਸਨ।

ਆਯੂਸ਼ਮਾਨ ਭਵ ਮੁਹਿੰਮ ਦੇ ਤਹਿਤ ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸੀ.ਐਚ.ਸੀ ਮਮਦੋਟ ਵਿਖੇ ਸਿਹਤ ਮੇਲਾ ਲਗਾਇਆ ਗਿਆ, ਜਿਸ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਤੋਂ ਪਹੁੰਚੀ ਮਹਿਰ ਡਾਕਟਰਾਂ ਦੀ ਟੀਮ ਵੱਲੋਂ ਮਰੀਜਾ ਦਾ ਹੈਲਥ 

ਚੈੱਕ-ਅਪ ਕੀਤਾ ਗਿਆ। ਇਸ ਮੌਕੇ ਸਿਹਤ ਮੇਲੇ ਵਿੱਚ ਪੁਜੇ ਲੋਕਾਂ ਦੀਆਂ ਆਭਾ ਆਈ-ਡੀ ਅਤੇ ਆਯੂਸ਼ਮਾਨ ਕਾਰਡ ਵੀ  ਬਣਾਏ ਗਏ।  ਇਸ ਸਿਹਤ ਮੇਲੇ ਵਿੱਚ ਡਾ.ਗੁਰਮੇਜ ਰਾਮ ਡਿਪਟੀ ਮੈਡੀਕਲ ਕਮਿਸ਼ਨਰ ਫਿਰੋਜਪੁਰ ਵੱਲੋਂ ਵਿਸ਼ੇਸ਼ ਤੌਰ ਤੇ ਸ਼ਮੁਲੀਅਤ ਕੀਤੀ ਗਈ। ਇਸ 

ਮੌਕੇ ਡਾ. ਰੇਖਾ ਭੱਟੀ ਐਸ.ਐਮ.ਓ ਮਮਦੋਟ, ਡਾ.ਅਨੁਪਮ ਗਾਇਨਾਕਾਲੋਜਿਸਟ , ਅੰਕੁਸ਼ ਭੰਡਾਰੀ ਬੀ.ਈ.ਈ, ਅਮਰਜੀਤ ਮ.ਪ.ਹ.ਵ(ਮੇਲ) ਸਮੇਤ ਸਮੂਹ ਸੀ.ਐਚ.ਓਜ਼, ਮ.ਪ.ਹ.ਵ(ਮੇਲ), ਆਸ਼ਾ ਵਰਕਰ ਮੌਜੂਦ ਸਨ। ਜ਼ਿਲ੍ਹਾ ਫਿਰੋਜ਼ਪੁਰ ਦੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਗੁਰਮੇਜ 

ਰਾਮ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਯੂਸ਼ਮਾਨ ਭਵ ਪ੍ਰੋਗਰਾਮ ਦੇ ਤਹਿਤ ਅੱਜ   ਲਗਾਇ ਗਏ  ਹੈਲਥ ਮੇਲੇ ਵਿੱਚ ਲੋਕਾਂ ਨੂੰ ਗੈਰ-ਸੰਚਾਰੀ ਰੋਗਾਂ ਦੀਆਂ ਸਕਰੀਨਿੰਗ ਦੇ ਨਾਲ ਮਾਹਿਰ ਡਾਕਟਰ ਜਿਵੇਂ ਕਿ ਬੱਚਿਆਂ ਦੇ ਰੋਗਾਂ, ਔਰਤ ਰੋਗਾਂ ਦੇ,ਚਮੜੀ ਰੋਗਾਂ 

ਦੇ,ਦਿਮਾਗੀ ਰੋਗਾਂ ਦੇ, ਮੈਡੀਸਨ,ਅੱਖਾਂ ਦੇ ਮਾਹਿਰ,ਦੰਦਾਂ ਦੇ, ਕੰਨ-ਨੱਕ ਅਤੇ ਗਲੇ ਦੇ ਮਾਹਿਰ ਡਾਕਟਰ, ਆਯੁਰਵੈਦਿਕ ਡਾਕਟਰ, ਹੋਮਿਓਪੈਥਿਕ ਡਾਕਟਰ ਵੱਲੋਂ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਲੋਕਾਂ ਨੂੰ ਦਵਾਈਆਂ ਦਿੱਤੀਆਂ ਗਈਆਂ,ਇਸ ਦੌਰਾਨ ਲੋਕਾਂ ਦੀ ਮੁਫ਼ਤ ਖੂਨ 

ਜਾਂਚ ਕੀਤੀ ਗਈ। ਕੈਂਪ ਵਿੱਚ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਕਰੀਬ 550 ਮਰੀਜਾਂ ਦਾ ਹੈਲਥ ਚੈੱਕ-ਅਪ ਕੀਤਾ ਗਿਆ ਹੈ ਅਤੇ ਨਾਲ ਹੀ ਉਹਨਾਂ ਨੂੰ ਫਰੀ ਦਵਾਈ ਮੁੱਹਈਆ ਕਰਵਾਈ ਗਈ ਹੈ। ਉਹਨਾਂ ਨੇ ਦੱਸਿਆ ਕਿ ਇਲਾਕੇ ਦੇ ਸਤਿਕਾਰਯੋਗ ਐਮ.ਐਲ.ਏ ਐਡਵੋਕੇਟ 

ਰਜਨੀਸ਼ ਕੁਮਾਰ ਦਹੀਆ ਵੱਲੋਂ ਫਿਰੋਜਪੁਰ ਦਿਹਾਤੀ ਇਲਾਕੇ ਵਿੱਚ ਰਹਿੰਦੇ ਲੋਕਾਂ ਨੂੰ ਮਿਆਰੀ ਪੱਧਰ ਦੀਆਂ ਸਿਹਤ ਸਹੁਲਤਾਂ ਪ੍ਰਦਾਨ ਕਰਨ ਦੇ ਲਈ ਲਗਾਤਾਰ ਕੋਸ਼ਿਸ਼ਾ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਤਹਿਤ ਹੀ ਅੱਜ ਮਾਹਿਰ ਡਾਕਟਰਾਂ ਦੀ ਟੀਮ ਨੇ ਲੋਕਾਂ ਦਾ ਹੈਲਥ 

ਚੈੱਕ-ਅਪ ਕੀਤਾ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਦਾ ਮੁੱਖ ਮੰਤਵ ਹੈ ਕਿ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਨੇੜੇ ਹੀ ਸਿਹਤ ਸੇਵਾਂਵਾ ਮਿਲਣ, ਜਿਸ ਦੇ ਤਹਿਤ ਭਵਿੱਖ ਵਿੱਚ ਵੀ ਅਜਿਹੇ ਮੇਲੇ ਲਗਾ ਕੇ ਲੋਕਾਂ ਨੂੰ ਅਜਿਹੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਵਾਈਆਂ ਜਾਣਗੀਆਂ। ਡਾ. 

ਗੁਰਮੇਜ ਨੇ ਦੱਸਿਆ ਕਿ ਸੂਬਾ ਸਰਕਾਰ ਦਾ ਮੁੱਖ ਮੰਤਵ ਸਿਹਤ ਸੇਵਾਵਾਂ ਨੂੰ ਮਿਆਰੀ ਪੱਧਰ ਦਾ ਬਨਾਉਣਾ ਹੈ।  ਜਿਸ ਦੇ ਤਹਿਤ ਪਿੰਡਾ ਵਿੱਚ ਆਮ ਆਦਮੀ ਕਲੀਨਿਕ  ਵੀ ਖੋਲੇ ਜਾ ਰਹੇ ਹਨ। ਸੀ.ਐਚ.ਸੀ ਮਮਦੋਟ ਵਿਖੇ ਅੱਜ ਮੇਲੇ ਦੌਰਾਨ ਬੂਟੇ ਲਗਾ ਕੇ ਲੋਕਾਂ ਨੂੰ ਵਾਤਾਵਰਨ 

ਸੰਭਾਲ ਦਾ ਸੁਨੇਹਾ ਵੀ ਦਿੱਤਾ ਗਿਆ।