ਕਲਸ਼ ਯਾਤਰਾ ਦਾ ਆਯੋਜਨ ਕੀਤਾ

ਐਸ ਏ ਐਸ ਨਗਰ, 30 ਸਤੰਬਰ ਖਰੜ ਦੇ ਪਿੰਡ ਨਿਆਂ ਸ਼ਹਿਰ ਬਡਾਲਾ ਵਿਖ਼ੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਸਕੂਲ ਦੀ ਪ੍ਰਿੰਸੀਪਲ ਅੰਜੂ ਜਿੰਦਲ ਗਰਗ ਦੀ ਅਗਵਾਈ ਵਿੱਚ ‘ਮੇਰੀ ਮਾਟੀ ਮੇਰਾ ਦੇਸ਼ ਦੇ ਤਹਿਤ ਕਲਸ਼ ਯਾਤਰਾ ਕੱਢੀ ਗਈ। ਇਸ ਮੌਕੇ ਸਕੂਲ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਗਾਏ, ਸਲੋਗਨ ਲਿਖੇ ਅਤੇ ਨਾਅਰੇ ਲਗਾਏ।

ਖਰੜ ਦੇ ਪਿੰਡ ਨਿਆਂ ਸ਼ਹਿਰ ਬਡਾਲਾ ਵਿਖ਼ੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਸਕੂਲ ਦੀ ਪ੍ਰਿੰਸੀਪਲ ਅੰਜੂ ਜਿੰਦਲ ਗਰਗ ਦੀ ਅਗਵਾਈ ਵਿੱਚ ‘ਮੇਰੀ ਮਾਟੀ ਮੇਰਾ ਦੇਸ਼ ਦੇ ਤਹਿਤ ਕਲਸ਼ ਯਾਤਰਾ ਕੱਢੀ ਗਈ। ਇਸ ਮੌਕੇ ਸਕੂਲ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਗਾਏ, ਸਲੋਗਨ ਲਿਖੇ ਅਤੇ ਨਾਅਰੇ ਲਗਾਏ।

ਇਸ ਯਾਤਰਾ ਵਿੱਚ ਮੁੱਖ ਤੌਰ ਤੇ ਭਾਜਪਾ ਦੇ ਸੀਨੀਅਰ ਆਗੂ ਅਤੇ ਪ੍ਰੋਟੋਕੋਲ ਸੈਕਟਰੀ ਭਾਰਤੀ ਜਨਤਾ ਪੰਜਾਬ ਖੁਸ਼ਵੰਤ ਰਾਏ ਗੀਗਾ, ਸਕੂਲ ਮੇਨੇਜਮੈਂਟ ਕਮੇਟੀ ਦੇ ਚੇਅਰਮੈਨ ਗੁਰਚਰਨ ਸਿੰਘ, ਕੌਂਸਲਰ ਜਸਵੀਰ ਰਾਣਾ, ਭਾਜਪਾ ਜ਼ਿਲ੍ਹਾ ਮੀਤ ਪ੍ਰਧਾਨ ਪਵਨ ਮਨੋਚਾ, ਮਨੋਜ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਸ਼ਾਮਿਲ ਸਨ।