
ਮੈਰੀਟੋਰੀਅਸ ਸਕੂਲ ਵਿਖੇ ਯੋਗਾ ਕੈਂਪ ਜਾਰੀ
ਐਸ ਏ ਐਸ ਨਗਰ, 30 ਸਤੰਬਰ ਭਾਈ ਘਨੱਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਅਤੇ ਮੈਰੀਟੋਰੀਅਸ ਸਕੂਲ, ਮੁਹਾਲੀ ਵੱਲੋਂ ਸਕੂਲ ਵਿੱਚ ਲਗਾਏ ਗਏ ਸੱਤ ਰੋਜਾ ਯੋਗਾ ਕੈਂਪ ਦੇ ਪੰਜਵੇਂ ਦਿਨ ਵਿੱਚ ਲੜਕੀਆਂ ਨੂੰ ਉਹਨਾਂ ਦੀ ਸਿਹਤ ਨੂੰ ਠੀਕ ਰੱਖਣ ਦੇ ਆਸਨ ਸਿਖਾਏ ਗਏ।
ਭਾਈ ਘਨੱਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਅਤੇ ਮੈਰੀਟੋਰੀਅਸ ਸਕੂਲ, ਮੁਹਾਲੀ ਵੱਲੋਂ ਸਕੂਲ ਵਿੱਚ ਲਗਾਏ ਗਏ ਸੱਤ ਰੋਜਾ ਯੋਗਾ ਕੈਂਪ ਦੇ ਪੰਜਵੇਂ ਦਿਨ ਵਿੱਚ ਲੜਕੀਆਂ ਨੂੰ ਉਹਨਾਂ ਦੀ ਸਿਹਤ ਨੂੰ ਠੀਕ ਰੱਖਣ ਦੇ ਆਸਨ ਸਿਖਾਏ ਗਏ।
ਇਸ ਮੌਕੇ ਸੋਸਾਇਟੀ ਦੇ ਚੇਅਰਮੈਨ ਅਤੇ ਯੋਗਾ ਟਰੇਨਾ ਸ੍ਰੀ ਕੇ ਕੇ ਸੈਣੀ ਨੇ ਕੈਂਪ ਵਿੱਚ ਭਾਗ ਲੈਣ ਵਾਲਿਆਂ ਨੂੰ ੰਕਿਹਾ ਕਿ ਉਹ ਯੋਗਾ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਅਤੇ ਤੰਦਰੁਸਤ ਰਹਿਣ।
ਇਸ ਮੌਕੇ ਮੈਰੀਟੋਰੀਅਸ ਸਕੂਲ ਮੁਹਾਲੀ ਦੇ ਪ੍ਰਿੰਸੀਪਲ ਸ਼੍ਰੀਮਤੀ ਰਿਤੂ ਸ਼ਰਮਾ, ਜਸਮੀਨ ਕੌਰ ਸੈਣੀ, ਲਕਸ਼ਮੀ ਸ਼ਰਮਾ, ਆਰਜੂ, ਕਮਲਜੀਤ ਕੌਰ, ਹਰਸ਼ਿਤਾ ਅਤੇ ਸਕੂਲ ਦੇ ਗਰਲਸ ਹੋਸਟਲ ਦੇ ਵਾਰਡਨ ਸ਼੍ਰੀਮਤੀ ਗੀਤਾ ਸ਼ਰਮਾ ਨੇ ਵੀ ਸਹਿਯੋਗ ਦਿੱਤਾ।
