
ਕਲੱਸਟਰ ਪੱਧਰੀ ਖੇਡਾਂ ਵਿੱਚ ਮੋਰਾਂਵਾਲੀ ਦੇ ਸਰਕਾਰ ਐਲੀਮੈਂਟਰੀ ਸਕੂਲ ਦੇ ਬੱਚੇ ਰਹੇ ਅੱਵਲ ।
ਸਰਕਾਰੀ ਸਕੂਲਾਂ ਦੇ ਕਲੱਸਟਰ ਪੱਧਰੀ ਖੇਡ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਐਲੀਮੈਂਟਰੀ ਸਕੂਲ ਮੋਰਾਂਵਾਲੀ ਦੇ ਬੱਚਿਆਂ ਦਾ ਸਕੂਲ ਵਿੱਚ ਸਨਮਾਨ ਕੀਤਾ ਗਿਆ।ਸਕੂਲ ਦੇ ਖੇਡ ਇੰਚਾਰਜ ਪਰਮਜੀਤ ਕੌਰ ਨੇ ਦੱਸਿਆ ਕਿ ਪਿੰਡ ਕਿੱਤਣਾ ਵਿਖੇ ਹੋਏ ਖੇਡ ਮੁਕਾਬਲਿਆਂ ਵਿੱਚ ਉਹਨਾਂ ਦੇ ਬੱਚਿਆਂ ਬੁੱਧੂ ਰਾਮ ਮੁੰਡੇ ਅਤੇ ਮੁਕੇਸ਼ ਹਸਾਪੂਰਤੀ ਨੇ 200 ਮੀਟਰ ਅਤੇ 400 ਮੀਟਰ ਦੀ ਦੌੜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਸਕੂਲ ਦੀਆਂ ਫੁੱਟਬਾਲ ਅਤੇ ਰੱਸਾਕਸ਼ੀ ਟੀਮਾਂ ਵੀ ਪਹਿਲੇ ਸਥਾਨ ’ਤੇ ਰਹੀਆਂ।100 ਮੀਟਰ ਦੀ ਦੌੜ ਅਤੇ ਕੁਸ਼ਤੀਆਂ ਦੇ 28 ਕਿਲੋਗ੍ਰਾਮ ਅਤੇ 30 ਕਿਲੋਗ੍ਰਾਮ ਭਾਰ ਵਰਗ ਵਿੱਚ ਸਕੂਲ ਦੇ ਬੱਚੇ ਦੂਜੇ ਸਥਾਨ ’ਤੇ ਰਹੇ। ਇਹਨਾਂ ਸਾਰੇ ਬੱਚਿਆਂ ਨੂੰ ਸਕੂਲ ਸਟਾਫ ਵਲੋਂ ਸਨਮਾਨਤ ਕੀਤਾ ਗਿਆ ਅਤੇ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਆ ਗਿਆ।ਇਸ ਮੌਕੇ ’ਤੇ ਮੈਡਮ ਪਰਮਜੀਤ ਕੌਰ, ਗਗਨਦੀਪ ਕੌਰ, ਸੋਨਾ ਦੇਵੀ, ਸੁਖਜਿੰਦਰ ਕੌਰ, ਚਰਨਜੀਤ ਕੌਰ ਅਤੇ ਭਾਗ ਸਿੰਘ ਆਦਿ ਹਾਜ਼ਰ ਸਨ।
ਸਰਕਾਰੀ ਸਕੂਲਾਂ ਦੇ ਕਲੱਸਟਰ ਪੱਧਰੀ ਖੇਡ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਐਲੀਮੈਂਟਰੀ ਸਕੂਲ ਮੋਰਾਂਵਾਲੀ ਦੇ ਬੱਚਿਆਂ ਦਾ ਸਕੂਲ ਵਿੱਚ ਸਨਮਾਨ ਕੀਤਾ ਗਿਆ।ਸਕੂਲ ਦੇ ਖੇਡ ਇੰਚਾਰਜ ਪਰਮਜੀਤ
ਕੌਰ ਨੇ ਦੱਸਿਆ ਕਿ ਪਿੰਡ ਕਿੱਤਣਾ ਵਿਖੇ ਹੋਏ ਖੇਡ ਮੁਕਾਬਲਿਆਂ ਵਿੱਚ ਉਹਨਾਂ ਦੇ ਬੱਚਿਆਂ ਬੁੱਧੂ ਰਾਮ ਮੁੰਡੇ ਅਤੇ ਮੁਕੇਸ਼ ਹਸਾਪੂਰਤੀ ਨੇ 200 ਮੀਟਰ ਅਤੇ 400 ਮੀਟਰ ਦੀ ਦੌੜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਸਕੂਲ ਦੀਆਂ ਫੁੱਟਬਾਲ ਅਤੇ ਰੱਸਾਕਸ਼ੀ ਟੀਮਾਂ ਵੀ
ਪਹਿਲੇ ਸਥਾਨ ’ਤੇ ਰਹੀਆਂ।100 ਮੀਟਰ ਦੀ ਦੌੜ ਅਤੇ ਕੁਸ਼ਤੀਆਂ ਦੇ 28 ਕਿਲੋਗ੍ਰਾਮ ਅਤੇ 30 ਕਿਲੋਗ੍ਰਾਮ ਭਾਰ ਵਰਗ ਵਿੱਚ ਸਕੂਲ ਦੇ ਬੱਚੇ ਦੂਜੇ ਸਥਾਨ ’ਤੇ ਰਹੇ। ਇਹਨਾਂ ਸਾਰੇ ਬੱਚਿਆਂ ਨੂੰ ਸਕੂਲ ਸਟਾਫ ਵਲੋਂ ਸਨਮਾਨਤ ਕੀਤਾ ਗਿਆ ਅਤੇ ਭਵਿੱਖ ਵਿੱਚ ਹੋਰ ਮਿਹਨਤ ਕਰਨ
ਲਈ ਪ੍ਰੇਰਿਆ ਗਿਆ।ਇਸ ਮੌਕੇ ’ਤੇ ਮੈਡਮ ਪਰਮਜੀਤ ਕੌਰ, ਗਗਨਦੀਪ ਕੌਰ, ਸੋਨਾ ਦੇਵੀ, ਸੁਖਜਿੰਦਰ ਕੌਰ, ਚਰਨਜੀਤ ਕੌਰ ਅਤੇ ਭਾਗ ਸਿੰਘ ਆਦਿ ਹਾਜ਼ਰ ਸਨ।
