
ਬਸਪਾ ਯੂਨਿਟ ਯੂ.ਏ.ਈ ਵੀ ਵਲੋਂ ਬਹੁਜਨ ਸਮਾਜ ਪਾਰਟੀ ਦੇ ਨੀਲੇ ਝੰਡੇ ਹੇਠ ਸ਼ਹੀਦਾਂ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ।
ਗੜ੍ਹਸ਼ੰਕਰ 28 ਸਤੰਬਰ ( ਮਨਜਿੰਦਰ ਕੁਮਾਰ ਪੈਂਸਰਾ ) ਬਸਪਾ ਯੂਨਿਟ ਆਈ ਏ ਈ ਵੀ ਵਲੋਂ ਬਹੁਜਨ ਸਮਾਜ ਪਾਰਟੀ ਦੇ ਨੀਲੇ ਝੰਡੇ ਹੇਠ ਸ਼ਹੀਦਾਂ ਨੂੰ ਸਮਰਪਿਤ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ, ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਦੇ ਜੀਵਨ ਅਤੇ ਪੰਥ ਲਈ ਦਿੱਤੀ ਕੁਰਬਾਨੀ ਬਾਰੇ ਸੰਗਤ ਨੂੰ ਚਾਨਣਾ ਪਾਈ ਗਈ
ਬਸਪਾ ਯੂਨਿਟ ਆਈ ਏ ਈ ਵੀ ਵਲੋਂ ਬਹੁਜਨ ਸਮਾਜ ਪਾਰਟੀ ਦੇ ਨੀਲੇ ਝੰਡੇ ਹੇਠ ਸ਼ਹੀਦਾਂ ਨੂੰ ਸਮਰਪਿਤ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ, ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਦੇ ਜੀਵਨ ਅਤੇ ਪੰਥ ਲਈ ਦਿੱਤੀ ਕੁਰਬਾਨੀ ਬਾਰੇ ਸੰਗਤ ਨੂੰ ਚਾਨਣਾ ਪਾਈ ਗਈ l ਇਸ ਪ੍ਰੋਗਰਾਮ ਵਿੱਚ ਉਚੇਚੇ ਤੌਰ ਤੇ ਗੁਰਮੇਲ ਚੁੰਬਰ ਜੀ ਅਤੇ ਅਮਿਤ ਖੰਡਾ ਜੀਂ ਨੇ ਸ਼ਿਰਕਤ ਕੀਤੀ l ਇਹਨਾਂ ਦੇ ਨਾਲ ਬਸਪਾ ਯੂਨਿਟ ਯੂ ਏ ਈ ਦੇ ਮੈਂਬਰ ਸ਼੍ਰੀ ਸੁਰਜੀਤ ਸੰਧੂ, ਅਮਰਜੀਤ ਬੋਧ, ਬਲਦੇਵ ਕੇਲੈ, ਜਸਵਿੰਦਰ ਪੰਧੇਰ ਜੀ, ਸੰਦੀਪ ਜਲੋਟਾ ਸਰਵਣ ਸਿੰਘ ਜੀ, ਰਵੀ ਜਲੰਧਰੀ, ਬੱਬੂ ਅੰਬੇਡਕਰ, ਅਸ਼ਵਨੀ ਕੁਮਾਰ, ਬਲਵਿੰਦਰ ਕੁਮਾਰ, ਜੀਤਾ ਮੇਹਟਾ, ਹਰਵਿੰਦਰ ਸਿੰਘ ਅਤੇ ਅਮਰਜੀਤ ਠੇਕੇਦਾਰ (ਜੱਸੋਮਜਾਰਾ)ਸ਼ਾਮ ਸੁੰਦਰ ,ਕਿਰਨ ਪੱਤਰਕਾਰ ਅਤੇ ਹੋਰ ਮੈਬਰਾਂ ਨੇ ਇਸ ਪ੍ਰੋਗਰਾਮ ਵਿਚ ਹਿੱਸਾ ਲਿਆ ਅਤੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀਂ ਸੰਘਰਸ਼ ਕਰੋ ਹਮ ਤੁਮ੍ਹਾਰੇ ਸਾਥ ਹੈ, ਜਸਵੀਰ ਸਿੰਘ ਗੜ੍ਹੀ ਸੰਘਰਸ਼ ਕਰੋ ਹਮ ਤੁਮ੍ਹਾਰੇ ਸਾਥ ਹੈ ਦੇ ਨਾਅਰੇ ਲਗਾਏ ਗਏ l ਇਸ ਮੌਕੇ ਸਮੂਹ ਬਸਪਾ ਸਾਥੀ ਹਾਜ਼ਰ ਸਨ
