
ਵਿਦੇਸ਼ ਭੇਜਣ ਦੇ ਨਾਂ ਤੇ 32 ਲੱਖ ਦੀ ਠੱਗੀ ਕਰਨ ਵਾਲੇ ਖਿਲਾਫ ਕਾਰਵਾਈ ਮੰਗੀ
ਐਸ ਏ ਐਸ ਨਗਰ, 27 ਸਤੰਬਰ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਮੰਗ ਕੀਤੀ ਹੈ ਕਿ ਵਿਦੇਸ਼ ਭੇਜਣ ਦੇ ਨਾਂ ਤੇ 32 ਲੱਖ ਦੀ ਠੱਗੀ ਕਰਨ ਵਾਲੇ ਖਿਲਾਫ ਕਾਰਵਾਈ ਕੀਪਤੀ ਜਾਵੇ।
ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਮੰਗ ਕੀਤੀ ਹੈ ਕਿ ਵਿਦੇਸ਼ ਭੇਜਣ ਦੇ ਨਾਂ ਤੇ 32 ਲੱਖ ਦੀ ਠੱਗੀ ਕਰਨ ਵਾਲੇ ਖਿਲਾਫ ਕਾਰਵਾਈ ਕੀਪਤੀ ਜਾਵੇ। ਉਹਨਾਂ ਕਿਹਾ ਕਿ ਉਹਨਾਂ ਵਲੋ ਬੀਤੇ ਦਿਨੀਂ ਹਰਜਿੰਦਰ ਸਿੰਘ ਮਦਨਹੇੜੀ ਦੇ ਪੁੱਤਰ ਜਗਰੂਪ ਸਿੰਘ ਨਾਲ ਵਿਦੇਸ਼ ਭੇਜਣ ਦੇ ਨਾਂ ਤੇ 32 ਲੱਖ ਦੀ ਹੋਈ ਠੱਗੀ ਦੇ ਮਾਮਲੇ ਵਿੱਚ ਐਸ ਪੀ ਮੁਹਾਲੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਪੁਲੀਸ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਲਈ 10 ਦਿਨਾਂ ਦਾ ਅਲਟੀਮੇਟਮ ਦਿੱਤਾ ਗਿਆ ਸੀ, ਜਿਸਤੇ ਦੋਸ਼ੀਆਂ ਖਿਲਾਫ 24 ਸਤੰਬਰ ਨੂੰ ਦਰਜ਼ ਕਰ ਲਈ ਗਈ ਹੈ। ਉਹਨਾਂ ਥਾਣਾ ਸਦਰ ਖਰੜ ਦੇ ਗੇੜੇ ਮਾਰ ਮਾਰ ਕੇ ਥੱਕ ਚੁੱਕੇ ਹਨ ਪਰ ਤਫਤੀਸ਼ੀ ਅਫਸਰ ਇੱਕ ਵਾਰ ਵੀ ਨਹੀਂ ਮਿਲੇ ਤੇ ਫੋਨ ਤੇ ਸੰਪਰਕ ਕਰਨ ਤੇ ਵੀ ਗੱਲ ਨਾ ਹੋ ਸਕੀ। ਉਹਨਾਂ ਕਿਹਾ ਕਿ ਜਦੋਂ ਇਸ ਸੰਬੰਧੀ ਥਾਣੇ ਦੇ ਐਸ ਐਚ ਓ ਨੂੰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਅਗਈ ਤਾਂ ਐਸ ਐਚ ਓ ਵੱਲੋਂ ਕਿਹਾ ਗਿਆ ਕਿ ਉਹ ਸਿੱਧਾ ਛਾਪਾ ਮਾਰਕੇ ਫੜ ਨਹੀਂ ਸਕਦੇ ਅਤੇ ਮੁਲਜਮਾਂ ਨੂੰ ਫੜਨ ਤੋਂ ਪਹਿਲਾਂ ਇੱਕ ਵਾਰ ਇਤਲਾਹ ਦੇਣੀ ਪੈਂਦੀ ਹੈ ਕਿ ਪੁਲੀਸ ਪਾਰਟੀ ਆ ਰਹੀ ਹੈ। ਸz. ਕੁੰਭੜਾ ਨੇ ਕਿਹਾ ਕਿ ਇਹ ਅਜਿਹਾ ਕੇਸ ਪਹਿਲਾ ਹੀ ਨਹੀਂ ਸਗੋਂ ਹੋਰ ਵੀ ਬਹੁਤ ਕੇਸ ਹਨ ਅਤੇ ਪੁਲੀਸ ਦੀ ਢਿੱਲੀ ਕਾਰਵਾਈ ਕਾਰਨ ਪੀੜਿਤਾਂ ਨੂੰ ਤੰਗ ਹੋਣਾ ਪੈ ਰਿਹਾ ਹੈ।
