ਕੈਨੇਡਾ ਤੋਂ ਆਈ ਰਾਹਤ ਦੀ ਖਬਰ, ਵੀਜ਼ਿਆਂ ਬਾਰੇ ਹਾਈ ਕਮਿਸ਼ਨ ਦਾ ਬਿਆਨ ਆਇਆ ਸਾਹਮਣੇ

ਕੈਨੇਡਾ ਤੋਂ ਆਈ ਰਾਹਤ ਦੀ ਖਬਰ, ਵੀਜ਼ਿਆਂ ਬਾਰੇ ਹਾਈ ਕਮਿਸ਼ਨ ਦਾ ਬਿਆਨ ਆਇਆ ਸਾਹਮਣੇ

ਇਸ ਦੌਰਾਨ ਵੈਨਕੂਵਰ ਵਿੱਚ ਖਾਲਿਸਤਾਨੀਆਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਉਥੋਂ ਦੇ ਭਾਰਤੀ ਕੌਂਸਲੇਟ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਕੈਨੇਡੀਅਨ ਹਾਈ ਕਮਿਸ਼ਨ ਨੇ ਇੱਕ ਬਿਆਨ ਵਿੱਚ ਕਿਹਾ, “ਮੌਜੂਦਾ ਮਾਹੌਲ ਨੂੰ ਦੇਖਦੇ ਹੋਏ ਜਿੱਥੇ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਵਧਿਆ ਹੈ, ਅਸੀਂ ਇੱਥੇ ਡਿਪਲੋਮੈਟਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਾਰਵਾਈ ਕਰ ਰਹੇ ਹਾਂ। ਕੁਝ ਕਰਮਚਾਰੀਆਂ ਨੂੰ ਸੋਸ਼ਲ ਮੀਡੀਆ 'ਤੇ ਧਮਕੀਆਂ ਵੀ ਮਿਲੀਆਂ ਹਨ।ਕੈਨੇਡਾ ਤੋਂ ਰਾਹਤ ਵਾਲੀ ਖਬਰ ਆਈ ਹੈ। ਕੈਨੇਡਾ ਹਾਈ ਕਮਿਸ਼ਨ ਨੇ ਇਹ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਵੱਲੋਂ ਭਾਰਤ ਵਿਚ ਵੀਜ਼ਿਆਂ ਉਤੇ ਕੋਈ ਰੋਕ ਨਹੀਂ ਲਗਾਈ ਹੈ ਤੇ ਸਾਰੀ ਪ੍ਰਕ੍ਰਿਆ ਆਮ ਵਾਂਗ ਚੱਲ ਰਹੀ ਹੈ। ਭਾਰਤ ਵਿਚ ਸਾਡੇ ਸਾਰੇ ਕੌਂਸਲੇਟਸ ਕੰਮ ਕਰ ਰਹੇ ਹਨ। ਸਰਕਾਰ ਅਜਿਹਾ ਕੋਈ ਫੈਸਲਾ ਨਹੀਂ ਲੈਣ ਜਾ ਰਹੀ ਹੈ।
ਦੱਸ ਦਈਏ ਕਿ ਭਾਰਤ ਨੇ ਕੈਨੇਡਾ ਵਿੱਚ ਵੀਜ਼ਾ ਸੇਵਾਵਾਂ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਹੈ। ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਅਰਜ਼ੀਆਂ ਦੀ ਸ਼ੁਰੂਆਤੀ ਜਾਂਚ ਕਰਨ ਵਾਲੀ ਨਿੱਜੀ ਏਜੰਸੀ ਨੇ ਆਪਣੀ ਵੈੱਬਸਾਈਟ ਉਤੇ ਨੋਟਿਸ ਜਾਰੀ ਕੀਤਾ ਹੈ ਕਿ ਭਾਰਤੀ ਵੀਜ਼ਾ ਸੇਵਾਵਾਂ ਨੂੰ ਅਗਲੇ ਨੋਟਿਸ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ।