ਪਿੰਡ ਮੁੱਖਲਿਆਣਾ ਵਿਖੇ ਪੀਰ ਬਾਬਾ ਫਤਹਿ ਅਲੀ ਜੀ ਦੀ ਯਾਦ ਵਿੱਚ ਸਾਲਾਨਾ ਦੂਜਾ ਜੋੜ ਮੇਲਾ 21 ਸਤੰਬਰ ਨੂੰ

ਹੁਸ਼ਿਆਰਪੁਰ, 19 ਸਤੰਬਰ ਪਿੰਡ ਮੁੱਖਲਿਆਣਾ ਵਿਖੇ ਦਰਬਾਰ ਪੀਰ ਬਾਬਾ ਫਹਿਤ ਅਲੀ ਜੀ ਦੀ ਮਜ਼ਾਰ ਤੇ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆ ਅਤੇ ਇਲਾਕੇ ਦੇ ਸਹਿਯੋਗ ਨਾਲ ਪੀਰ ਬਾਬਾ ਫਹਿਤ ਅਲੀ ਜੀ ਦੀ ਯਾਦ ਵਿੱਚ ਸਾਲਾਨਾ ਦੂਜਾ ਜੋੜ ਮੇਲਾ 21 ਸਤੰਬਰ ਨੂੰ ਡੇਰੇ ਦੇ ਮੁੱਖ ਸੇਵਾਦਾਰ ਗੱਦੀ ਨਸ਼ੀਨ ਰਵੀ ਸਾਈਂ ਜੀ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਮੁੱਖ ਸੇਵਾਦਾਰ ਮਨਦੀਪ ਸਿੰਘ ਦੱਸਿਆ ਕਿ 20 ਸਤੰਬਰ ਨੂੰ ਸਲਾਨਾ ਜੋੜ ਮੇਲੇ ਮੌਕੇ ਚਿਰਾਗ, ਚਾਦਰ ਅਤੇ ਝੰਡੇ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਲਨਾ ਜੋੜ ਮੇਲੇ ਮੌਕੇ ਪੰਜਾਬ ਦੇ ਨਾਮਵਰ ਕਲਾਕਾਰ ਉਂਕਾਰ ਸਾਬਰੀ ਨਕਾਲ ਪਾਰਟੀ ਮਾਹਿਲਪੁਰ, ਜੋਤੀ ਨਕਾਲ ਪਾਰਟੀ ਆਦਮਪੁਰ ਆਦਿ ਪੀਰਾਂ ਦੀ ਮਹਿਫ਼ਲ ਦੀ ਮਹਿਫ਼ਲ ਸਜਾਉਣੇ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸਾਲਨਾ ਜੋੜ ਮੇਲੇ ਮੌਕੇ ਇਲਾਕੇ ਭਰ ਤੋਂ ਵੱਡੀ ਗਿਣਤੀ ਵਿਚ ਫ਼ੱਕਰ ਫ਼ਕੀਰ ਪੁੱਜ ਕੇ ਦਰਬਾਰ ਦੀ ਹਾਜ਼ਰੀ ਭਰਨਗੇ। ਇਸ ਮੌਕੇ ਸਲਾਨਾ ਜੋੜ ਮੇਲੇ ਦੋਰਾਨ ਚਾਹ ਪਕੌੜੇ ਅਤੇ ਦਾਤਾ ਜੀ ਦੇ ਲੰਗਰ ਅਤੁੱਟ ਵਰਤਾਏ ਜਾਣਗੇ।