
ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਮੁਬਾਰਿਕਪੁਰ ਗਗਰੇਟ ਨੇੜੇ ਪਿੰਡ ਅੰਬ ਵਿੱਚ ਬੱਦਲ ਫਟਣ ਕਾਰਨ ਹੜ੍ਹ ਅਤੇ ਤਬਾਹੀ ਹੋਈ।
ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਮੁਬਾਰਿਕਪੁਰ ਗਗਰੇਟ ਨੇੜੇ ਪਿੰਡ ਅੰਬ ਵਿੱਚ ਬੱਦਲ ਫਟਣ ਕਾਰਨ ਹੜ੍ਹ ਅਤੇ ਤਬਾਹੀ ਹੋਈ।
ਊਨਾ, 19 ਸਤੰਬਰ (ਪੰਜਾਬ ਮੇਲ)- ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੇ ਮੁਬਾਰਿਕਪੁਰ ਗਗਰੇਟ ਨੇੜਲੇ ਪਿੰਡ ਅੰਬ ਵਿੱਚ ਅੱਜ ਸਵੇਰ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਸਵਾਨਾਦੀ ਪੂਰੀ ਤਰ੍ਹਾਂ ਨਾਲ ਆ ਗਈ ਹੈ। ਝਲੇੜਾ- ਘੱਲੂਵਾਲ ਪੁਲ ਦੇ ਹੇਠਾਂ ਜ਼ਿਆਦਾ ਬਰਸਾਤ ਦਾ ਪਾਣੀ ਆਉਣ ਕਾਰਨ ਇੱਥੇ ਆਵਾਜਾਈ 'ਤੇ ਰੋਕ ਲਗਾ ਦਿੱਤੀ ਗਈ ਹੈ। ਅੰਬ 'ਚ ਹੋ ਰਹੀ ਭਾਰੀ ਬਰਸਾਤ ਦੇ ਮੱਦੇਨਜ਼ਰ ਸਬ-ਡਵੀਜ਼ਨ ਦੇ ਸਾਰੇ ਸਕੂਲ ਅਤੇ ਕਾਲਜ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।
ਐਸਡੀਐਮ ਅੰਬ ਵਿਵੇਕ ਮਹਾਜਨ ਨੇ ਦੱਸਿਆ ਕਿ ਇਲਾਕੇ ਵਿੱਚ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਰਸਾਤ ਦੌਰਾਨ ਨਦੀਆਂ-ਨਾਲਿਆਂ ਵੱਲ ਜਾਣ ਤੋਂ ਗੁਰੇਜ਼ ਕੀਤਾ ਜਾਵੇ। ਮੀਂਹ ਕਾਰਨ ਅੰਬ ਖੇਤਰ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।
