ਪਿੰਡ ਸਹੌੜਾ ਦੇ ਹਰਪ੍ਰੀਤ ਸਿੰਘ ਨੇ ਰਾਜ ਪੱਧਰੀ 1500 ਅਤੇ 5 ਹਜ਼ਾਰ ਮੀਟਰ ਦੌੜਾਂ ਵਿੱਚ 2 ਗੋਲਡ ਮੈਡਲ ਪ੍ਰਾਪਤ ਕੀਤੇ

ਐਸ ਏ ਐਸ ਨਗਰ, 19 ਸਤੰਬਰ ਪਿੰਡ ਸਹੌੜਾਂ ਦੇ ਹਰਪ੍ਰੀਤ ਸਿੰਘ ਨੇ ਆਲ ਓਪਨ ਪੰਜਾਬ ਰਾਜ ਪੱਧਰੀ ਅਥਲੈਟਿਕ ਮੀਟ ਵਿੱਚ ਦੋ ਗੋਲਡ ਮੈਡਲ ਜਿੱਤ ਕੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਿਲ੍ਹਾ ਸੰਗਰੂਰ ਵਿੱਚ 15 ਸਤੰਬਰ ਤੋਂ 18 ਸਤੰਬਰ ਤਕ ਚਲੀ ਰਾਜ ਪੱਧਰੀ ਅਥਲੈਟਿਕ ਮੀਟ ਵਿੱਚ ਉਸ ਨੇ 1500 ਮੀਟਰ ਅਤੇ 5 ਹਜਾਰ ਮੀਟਰ ਦੌੜ ਵਿੱਚ 2 ਗੋਲਡ ਮੈਡਲ ਪ੍ਰਾਪਤ ਕੀਤੇ ਹਨ।

ਐਸ ਏ ਐਸ ਨਗਰ, 19 ਸਤੰਬਰ ਪਿੰਡ ਸਹੌੜਾਂ ਦੇ ਹਰਪ੍ਰੀਤ ਸਿੰਘ ਨੇ ਆਲ ਓਪਨ ਪੰਜਾਬ ਰਾਜ ਪੱਧਰੀ ਅਥਲੈਟਿਕ ਮੀਟ ਵਿੱਚ ਦੋ ਗੋਲਡ ਮੈਡਲ ਜਿੱਤ ਕੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਿਲ੍ਹਾ ਸੰਗਰੂਰ ਵਿੱਚ 15 ਸਤੰਬਰ ਤੋਂ 18 ਸਤੰਬਰ ਤਕ ਚਲੀ ਰਾਜ ਪੱਧਰੀ ਅਥਲੈਟਿਕ ਮੀਟ ਵਿੱਚ ਉਸ ਨੇ 1500 ਮੀਟਰ ਅਤੇ 5 ਹਜਾਰ ਮੀਟਰ ਦੌੜ ਵਿੱਚ 2 ਗੋਲਡ ਮੈਡਲ ਪ੍ਰਾਪਤ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਤੇੋਂ ਪਹਿਲਾਂ 10 ਸਤੰਬਰ ਨੂੰ ਚੰਡੀਗੜ੍ਹ ਵਿਖੇ ਹੋਈ ਇੰਡੀਅਨ ਗਰੈਂਡ ਪ੍ਰੀਕਸ਼ (ਨੈਸ਼ਨਲ) ਵਿੱਚ ਦੇੈ ਭਰ ਤੋਂ ਆਏ ਦੌੜਾਕਾਂ ਵਿੱਚ ਚੌਥੀ ਪੁਜੀਸ਼ਨ ਹਾਸਿਲ ਕੀਤੀ ਸੀ।

ਇਕ ਸਾਧਾਰਨ ਕਿਸਾਨ ਮਹਿੰਦਰ ਸਿੰਘ ਦੇ ਪੁੱਤਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਦੇ ਕਿਸੇ ਰਾਜ ਪੱਧਰੀ ਕੋਚ ਜਾਂ ਕੋਈ ਅੰਤਰਰਾਸ਼ਟਰੀ ਪੱਧਰ ਦੇ ਗਰਾਂਉਂਡ ਵਿੱਚ ਟਰੇਨਿਗ ਨਹੀਂ ਮਿਲੀ। ਉਹ ਇਸ ਵੇਲੇ ਐਨ. ਆਈ. ਐਸ ਦੇ ਕੋਚ ਰਾਮਾਂ ਸ਼ੰਕਰ ਪ੍ਰਸਾਦ ਕੋਚ ਤੋਂ ਮੁਹਾਲੀ ਦੇ ਸਰਕਾਰੀ ਕਾਲਜ ਵਿੱਚ ਟ੍ਰੇਨਿੰਗ ਲੈ ਰਹੇ ਹਨ।

ਹਰਪ੍ਰੀਤ ਨੇ ਦੱਸਿਆ ਕਿ ਅਗਲੇ ਮਹੀਨੇ 11 ਤੋਂ 15 ਅਕਤੂਬਰ ਤੱਕ ਜਮਸ਼ੇਦਪੁਰ (ਝਾਰਖੰਡ) ਵਿੱਚ ਹੋਣ ਵਾਲੇ ਆਲ ਇੰਡੀਆ ਓਪਨ ਅਥਲੈਟਿਕਸ ਚੈਪੀਅਨਸ਼ਿਪ ਲਈ ਵੀ ਉਸਦੀ ਚੋਣ ਹੋਈ ਹੈ। ਹਰਪ੍ਰੀਤ (ਜੋ ਹੁਣ ਤਕ 6 ਰਾਜ ਪੱਧਰੀ ਗੋਲਡ ਮੈਡਲ ਪ੍ਰਾਪਤ ਕਰ ਚੁੱਕਿਆ ਹੈ) ਨੇ ਕਿਹਾ ਕਿ ਉਸ ਦਾ ਪਰਿਵਾਰ ਵੱਡੇ ਵੱਡੇ ਕੋਚਾਂ ਦਾ ਪ੍ਰਬੰਧ ਨਹੀਂ ਕਰ ਸਕਦਾ। ਉਸਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਖੇਡਾਂ ਦੇ ਵਿਕਾਸ ਲਈ ਕਦਮ ਚੁੱਕੇ ਜਾ ਰਹੇ ਹਨ ਅਤੇ ਸਰਕਾਰ ਨੂੰ ਨਵੇਂ ਖਿਡਾਰੀਆਂ ਲਈ ਅੰਤਰਰਾਸ਼ਟਰੀ ਪੱਧਰ ਦੇ ਕੋਚਾਂ ਦਾ ਪ੍ਰਬੰਧ ਕਰਨਾਚਾਹੀਦਾ ਹੈ ਤਾਂ ਜੋ ਉਹ ਏਸ਼ੀਅਨ ਅਤੇ ਓਲੰਪਿਕ ਖੇਡਾਂ ਵਿੱਚ ਅਪਣੇ ਦੇਸ਼ ਦਾਂ ਰੌਸ਼ਨ ਕਰ ਸਕਣ।