
ਮੀਂਹ ਕਾਰਨ ਸੁਲਤਾਨਪੁਰ ਲੋਧੀ ਦੇ ਰੇਲਵੇ ਅੰਡਰ ਬ੍ਰਿਜ ਵਿੱਚ ਭਰਿਆ ਪਾਣੀ
ਸੁਲਤਾਨਪੁਰ ਲੋਧੀ, 19 ਸਤੰਬਰ ਸੁਲਤਾਨਪੁਰ ਲੋਧੀ ਵਿੱਚ ਅੱਜ ਸਵੇਰੇ ਤੋਂ ਪੈਂਦੇ ਮੀਂਹ ਨੇ ਸ਼ਹਿਰ ਵਿੱਚ ਪ੍ਰਸ਼ਾਸਨ ਦੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਸੁਲਤਾਨਪੁਰ ਲੋਧੀ ਦੇ ਰੇਲਵੇ ਰੋਡ ਤੇ ਬਣੇ ਦੋਵੇਂ ਅੰਡਰ ਬ੍ਰਿਜਾ ਤੋਂ ਪਾਣੀ ਦੀ ਨਿਕਾਸੀ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੁਲਤਾਨਪੁਰ ਲੋਧੀ, 19 ਸਤੰਬਰ ਸੁਲਤਾਨਪੁਰ ਲੋਧੀ ਵਿੱਚ ਅੱਜ ਸਵੇਰੇ ਤੋਂ ਪੈਂਦੇ ਮੀਂਹ ਨੇ ਸ਼ਹਿਰ ਵਿੱਚ ਪ੍ਰਸ਼ਾਸਨ ਦੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਸੁਲਤਾਨਪੁਰ ਲੋਧੀ ਦੇ ਰੇਲਵੇ ਰੋਡ ਤੇ ਬਣੇ ਦੋਵੇਂ ਅੰਡਰ ਬ੍ਰਿਜਾ ਤੋਂ ਪਾਣੀ ਦੀ ਨਿਕਾਸੀ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਡਰ ਬ੍ਰਿਜ ਵਿੱਚ ਪਾਣੀ ਜ਼ਿਆਦਾ ਭਰ ਜਾਣ ਕਾਰਨ ਸ਼ਹਿਰ ਦੇ ਵੱਖ ਵੱਖ ਪਿੰਡਾਂ ਤੋਂ ਰੋਜ਼ਾਨਾ ਆ ਰਹੇ ਵਿਦਿਆਰਥੀ ਸਕੂਲ ਅਤੇ ਐਕਡਮੀ ਅਤੇ ਕੰਮਾਂ ਨੂੰ ਜਾਣ ਸਮੇਂ ਜਾਮ ਵਿੱਚ ਫਸੇ ਰਹੇ ਪਰੰਤੂ ਸਥਾਨਕ ਪ੍ਰਸ਼ਾਸਨ ਵੱਲੋਂ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਹਨ। ਸ਼ਹਿਰ ਸੁਲਤਾਨਪੁਰ ਲੋਧੀ ਤੋਂ ਕਰਮਜੀਤ ਪੁਰ ਵੱਲ ਅੰਡਰ ਬ੍ਰਿਜ ਵਿਚ ਪਾਣੀ ਭਰ ਜਾਣ ਕਾਰਨ ਇੱਕ ਟਿੱਪਰ ਟਰੱਕ ਵਿੱਚ ਹੀ ਫਸ ਗਿਆ ਇਸੇ ਤਰ੍ਹਾਂ ਲੋਹੀਆਂ ਚੂੰਗੀ ਤੋਂ ਡੱਲਾ ਸਾਹਿਬ ਰੋਡ ਤੇ ਅੰਡਰ ਬ੍ਰਿਜ ਵਿਚ ਪਾਣੀ ਭਰ ਜਾਣ ਕਾਰਨ ਬਲੈਰੋ ਗੱਡੀ ਪਾਣੀ ਵਿੱਚ ਬੰਦ ਹੋਣ ਕਾਰਨ ਇਹ ਰੋਡ ਬੰਦ ਹੋ ਗਿਆ ਹੈ। ਸੁਲਤਾਨਪੁਰ ਲੋਧੀ ਨੂੰ ਆਉਂਣ ਜਾਣ ਵਾਲਿਆਂ ਨੂੰ ਕਰੀਬ 10 ਤੋਂ 12 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਜਾ ਡਡਵਿੰਡੀ ਫ਼ਾਟਕ ਵੱਲ ਦੀ ਜਾ ਫਿਰ ਲੋਹੀਆਂ ਖਾਸ ਵੱਲੋਂ ਹੋ ਕੇ ਸੁਲਤਾਨਪੁਰ ਲੋਧੀ ਪਹੁੰਚਣਾ ਪੈ ਰਿਹਾ ਹੈ।
