
ਸ਼੍ਰੀ ਆਨੰਦਪੁਰ ਸਾਹਿਬ ਤੋ ਰਾਣਾ ਗੁਰਜੀਤ ਸਿੰਘ ਨੂੰ ਕਾਂਗਰਸੀ ਉਮੀਦਵਾਰ ਬਣਾਉਣ ਦੀ ਮੰਗ ।
ਸ਼੍ਰੀ ਆਨੰਦਪੁਰ ਸਾਹਿਬ ਤੋ ਰਾਣਾ ਗੁਰਜੀਤ ਸਿੰਘ ਨੂੰ ਕਾਂਗਰਸੀ ਉਮੀਦਵਾਰ ਬਣਾਉਣ ਦੀ ਮੰਗ ।
ਗੜ੍ਹਸ਼ੰਕਰ 18 ਸਤੰਬਰ ( ਬਲਵੀਰ ਚੌਪੜਾ ) ਬੀਤ ਇਲਾਕੇ ਦੇ ਵੱਡੇ ਪਿੰਡਾਂ ਵਿੱਚ ਸ਼ੁਮਾਰ ਪਿੰਡ ਗੜ੍ਹੀ ਮਾਨਸੋਵਾਲ ਦੇ ਸਰਪੰਚ ਅਤੇ ਉੱਘੇ ਸਮਾਜ ਸੇਵੀ ਤੇ ਕਾਂਗਰਸੀ ਆਗੂ ਜਰਨੈਲ ਸਿੰਘ ਜੈਲਾ ਸਮੇਤ ਬੀਤ ਇਲਾਕੇ ਦੇ ਕਰੀਬ ਦੋ ਦਰਜਣ ਤੋ ਵੱਧ ਟਕਸਾਲੀ ਕਾਂਗਰਸੀ ਆਗੂਆਂ ਨੇ ਕਾਂਗਰਸ ਹਾਈਕਮਾਨ ਤੋ ਮੰਗ ਕੀਤੀ ਹੈ । ਕਿ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਆਉਣ ਵਾਲੀਆਂ ਲੋਕ ਸਭਾ ਚੌਣਾਂ ਵਿੱਚ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋ ਕਾਂਗਰਸ ਪਾਰਟੀ ਦੀ ਟਿਕਟ ਦੇ ਕੇ ਉਮੀਦਵਾਰ ਬਣਾਇਆ ਜਾਵੇ ਤਾਂ ਜੋ ਇਹ ਸੀਟ ਅਸਾਨੀ ਨਾਲ ਜਿੱਤ ਕੇ ਕਾਂਗਰਸ ਦੀ ਝੌਲੀ ਪਾਈ ਜਾ ਸਕੇ । ਪੱਤਰਕਾਰ ਨਾਲ ਗੱਲਬਾਤ ਕਰਦਿਆਂ ਜਰਨੈਲ ਸਿੰਘ ਸਰਪੰਚ ਗੜ੍ਹੀ ਮਾਨਸੋਵਾਲ, ਸਰਪੰਚ ਦਿਲਬਾਗ ਸਿੰਘ,ਸਰਪੰਚ ਹਰਜਿੰਦਰ ਸਿੰਘ,ਸ਼ਾਮ ਲਾਲ ਪਰਪੰਚ. ਹਰਮੇਸ਼ ਸਿੰਘ ਭੀਮਾ ਸਾਬਕਾ ਸਰਪੰਚ,ਸਰਵਣ ਕਸਾਣਾ ਸਾਬਕਾ ਸਰਪੰਚ,ਸਤਵਿੰਦਰ ਸਿੰਘ,ਹੈਪੀ ਬੈਂਸ,ਸੱਜਣ ਸਿੰਘ,ਸਤਨਾਮ ਸਿੰਘ ਬੈਂਸ,ਅਜੇ ਰਾਣਾ,ਮੱਖਣ ਸਿਘ,ਮੋਨੂੰ ਰਾਣਾ,ਡਾਕਟਰ ਬਰਜਿੰਦਰ ਸਿੰਘ,ਮੋਹਣ ਸਿੰਘ ਅਟਵਾਲ,ਦਲਜਿੰਦਰ ਸਿੰਘ ਬੋਰੀ,ਨਰਿੰਦਰ ਕੌਰ ਸਰਪੰਚ,ਰਮੇਸ਼ ਕੁਮਾਰ ਸਰਪੰਚ,ਅਸ਼ਵਨੀ ਕੁਮਾਰ,ਰਾਮ ਪਾਲ ਟੱਬਾ,ਸ਼ਾਮ ਲਾਲ ਪ੍ਰਧਾਨ ਸਹਿਕਾਰੀ ਸਭਾ,ਨੰਦ ਲਾਲ ਡਾਇਰੈਕਟਰ, ਸ਼ੰਕਰ ਦਾਸ ਸਾਬਕਾ ਸਰਪੰਚ,ਆਗੂਆਂ ਨੇ ਕਿਹਾ ਕਿ ਰਾਣਾ ਗੁਰਜੀਤ ਸਿੰਘ ਦੀ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਆਮ ਲੋਕਾਂ ਨਾਲ ਪੁਰਾਣੀ ਸਾਂਝ ਹੈ , ਅਤੇ ਇਲਾਕੇ ਦੇ ਲੋਕਾਂ ਦੀ ਅਵਾਜ ਹੈ ਕਿ ਰਾਣਾ ਗੁਰਜੀਤ ਸਿੰਘ ਅਸਾਨੀ ਨਾਲ ਸੀਟ ਜਿੱਤ ਸਕਦੇ ਹਨ। ਕਿਉਂਕਿ ਉੱਘੇ ਉਦਯੋਗਪਤੀ ਰਾਣਾ ਗੁਰਜੀਤ ਸਿੰਘ ਦੇ ਕਾਂਗਰਸ ਪਾਰਟੀ ਵਲੋ ਸਾਂਸਦ ਬਣਨ ਨਾਲ ਇਲਾਕੇ ਵਿੱਚ ਇੰਡਸਟਰੀ ਵੱਡੇ ਪੱਧਰ ਤੇ ਆਵੇਗੀ ਜਿਸ ਦਾ ਗਰੀਬ ਤੇ ਪਿਛੜੇ ਇਲਾਕੇ ਦੇ ਲੋਕਾਂ ਨੂੰ ਲਾਭ ਹੋਵੇਗਾ । ਤੇ ਲੋਕ ਸਭਾ ਹਲਕੇ ਦਾ ਵੀ ਵਿਕਾਸ ਹੋਵੇਗਾ ।
