
ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਵਲੋਂ ਖਰੜ ਦੇ ਦਰਪਨ ਸਿਟੀ ਵਿੱਚ ਬਣੇ ਡੰਪਿਗ ਮੈਦਾਨ ਵਿੱਚ ਕੂੜਾ ਸੁੱਟਣ ਤੇ ਰੋਕ ਲਗਾਉਣ ਦੀ ਹਿਦਾਇਤ ਡੰਪਿਗ ਮੈਦਾਨ ਕਾਰਨ ਲੋਕ ਹੁੰਦੇ ਹਨ ਪਰੇਸ਼ਾਨ
ਖਰੜ 18 ਸਤੰਬਰ (ਸ਼ਮਿੰਦਰ ਸਿੰਘ ) ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਨੇ ਖਰੜ ਦੇ ਦਰਪਨ ਸਿਟੀ ਵਿੱਚ ਬਣੇ ਡੰਪਿਗ ਮੈਦਾਨ ਵਿੱਚ ਕੂੜਾ ਸੁੱਟਣ ਤੇ ਰੋਕ ਲਗਾਉਣ ਦੀ ਹਿਦਾਇਤ ਕਰਦਿਆਂ ਇਸ ਥਾਂ ਤੋਂ ਅਗਲੇ 6-7 ਮਹੀਨਿਆਂ ਵਿੱਚ ਕੂੜਾ ਸ਼ਿਫਟ ਕਰਨ ਲਈ ਕਿਹਾ ਹੈ। ਦਰਪਣ ਸਿਟੀ ਦੇ ਵਸਨੀਕਾਂ ਦੀ ਸ਼ਿਕਾਇਤ ਤੋਂ ਬਾਅਦ ਹਾਲਾਤ ਦਾ ਜਾਇਜਾ ਲੈਣ ਪਹੁੰਚੇ ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹਿਦਾਇਤ ਕੀਤੀ ਕਿ ਵਸਨੀਕਾਂ ਦੀ ਸਮੱਸਿਆ ਦਾ ਤੁਰੰਤ ਹਲ ਕੀਤਾ ਜਾਵੇ।
ਖਰੜ 18 ਸਤੰਬਰ (ਸ਼ਮਿੰਦਰ ਸਿੰਘ ) ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਨੇ ਖਰੜ ਦੇ ਦਰਪਨ ਸਿਟੀ ਵਿੱਚ ਬਣੇ ਡੰਪਿਗ ਮੈਦਾਨ ਵਿੱਚ ਕੂੜਾ ਸੁੱਟਣ ਤੇ ਰੋਕ ਲਗਾਉਣ ਦੀ ਹਿਦਾਇਤ ਕਰਦਿਆਂ ਇਸ ਥਾਂ ਤੋਂ ਅਗਲੇ 6-7 ਮਹੀਨਿਆਂ ਵਿੱਚ ਕੂੜਾ ਸ਼ਿਫਟ ਕਰਨ ਲਈ ਕਿਹਾ ਹੈ। ਦਰਪਣ ਸਿਟੀ ਦੇ ਵਸਨੀਕਾਂ ਦੀ ਸ਼ਿਕਾਇਤ ਤੋਂ ਬਾਅਦ ਹਾਲਾਤ ਦਾ ਜਾਇਜਾ ਲੈਣ ਪਹੁੰਚੇ ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹਿਦਾਇਤ ਕੀਤੀ ਕਿ ਵਸਨੀਕਾਂ ਦੀ ਸਮੱਸਿਆ ਦਾ ਤੁਰੰਤ ਹਲ ਕੀਤਾ ਜਾਵੇ। ਇਸ ਮੌਕੇ ਦਰਪਣ ਸਿਟੀ ਦੇ ਵਸਨੀਕਾਂ ਨੇ ਦੱਸਿਆ ਕਿ ਦਰਪਣ ਸਿਟੀ ਵਿੱਚ ਬਣੇ ਕੂੜਾਘਰ ਕਾਰਨ ਲੋਕ ਪਰੇਸ਼ਾਨ ਹਨ। ਇਸ ਥਾਂ ਤੇ ਫੈਲੀ ਗੰਦਗੀ ਕਾਰਨ ਇੱਥੇ ਬਿਮਾਰੀਆਂ ਫੈਲਣ ਦਾ ਵੀ ਖਤਰਾ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਇਸ ਥਾਂ ਤੇ ਪਏ ਕੂੜੇ ਵਿੱਚੋਂ ਗੰਦੀ ਬਦਬੂ ਆਉਂਦੀ ਹੈ ਜਿਸ ਕਾਰਨ ਵਸਨੀਕਾਂ ਨੂੰ ਬੁਰੀ ਤਰ੍ਹਾਂ ਪਰੇਸ਼ਾਨ ਹੋਣਾ ਪੈਂਦਾ ਹੈ। ਉਹਨਾਂ ਕਿਹਾ ਕਿ ਇਸ ਸੰਬੰਧੀ ਨਗਰ ਕੌਂਸਲ ਨੂੰ ਕਈ ਵਾਰ ਸ਼ਿਕਾਇਤ ਕੀਤੀ ਗਈ ਸੀ ਪਰ ਇਸ ਸਮੱਸਿਆ ਦਾ ਹੁਣ ਤਕ ਹਲ ਨਹੀਂ ਹੋਇਆ। ਉਹਨਾਂ ਦੱਸਿਆ ਕਿ ਵਸਨੀਕਾਂ ਵਲੋਂ ਇਸ ਸੰਬੰਧੀ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਨੂੰ ਸ਼ਿਕਾਇਤ ਭੇਜੀ ਗਈ ਸੀ ਜਿਸਤੋਂ ਬਾਅਦ ਅਨਮੋਲ ਗਗਨ ਮਾਨ ਵਲੋਂ ਦਰਪਣ ਸਿਟੀ ਦਾ ਦੌਰਾ ਕੀਤਾ ਗਿਆ ਹੈ ਅਤੇ ਹਾਲਾਤ ਦਾ ਜਾਇਜਾ ਲੈਂਦਿਆਂ ਵਸਨੀਕਾਂ ਨਾਲ ਗੱਲ ਕਰਕੇ ਅਧਿਕਾਰੀਆਂ ਨੂੰ ਇਸ ਸਮੱਸਿਆ ਦਾ ਪੱਕਾ ਹਲ ਕਰਨ ਦੀ ਹਿਦਾਇਤ ਕੀਤੀ ਹੈ।
