ਸਿੱਧੂ ਫਾਊਂਡੇਸ਼ਨ ਨੇ ਪਲਾਸਟਿਕ ਦੇ ਕੂੜੇ ਤੋਂ ਛੁਟਕਾਰਾ ਪਾਉਣ ਲਈ ਸ਼ੁਰੂ ਕੀਤੀ ਸਫਾਈ ਮੁਹਿੰਮ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸ਼ਹਿਰ ਵਾਸੀਆਂ ਨੂੰ ਬਿਮਾਰੀਆਂ ਤੋਂ ਬਚਣ ਲਈ ਸਫਾਈ ਵੱਲ ਧਿਆਨ ਦੇਣ ਲਈ ਕੀਤਾ ਜਾਗਰੂਕ

ਐਸ ਏ ਐਸ ਨਗਰ, 16 ਸਤੰਬਰ (ਪਵਨ ਰਾਵਤ) ਸਿੱਧੂ ਫਾਉਂਡੇ੪ਨ ਵਲੋਂ ਅੱਜ ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਏਅਰਪੋਰਟ ਰੋਡ ਤੇ ਚੀਮਾ ਬਾਇਲਰ ਵਾਲੇ ਚੌਂਕ ਦੇ ਨਾਲ ਲੱਗਦੀ ਕਾਲੋਨੀ ਨੇੜੇ ਪਈ ਗੰਦਗੀ ੯ ਸਾਫ ਕਰਵਾਇਆ ਗਿਆ ਅਤੇ ਲੋਕਾਂ ਨੂੰ ਸਾਫ ਸਫਾਈ ਅਤੇ ਪਲਾਸਟਿਕ ਦੇ ਕਚਰੇ ਪ੍ਰਤੀ ਜਾਗਰੂਕ ਕੀਤਾ ਗਿਆ।

ਐਸ ਏ ਐਸ ਨਗਰ, 16 ਸਤੰਬਰ (ਪਵਨ ਰਾਵਤ) ਸਿੱਧੂ ਫਾਉਂਡੇ੪ਨ ਵਲੋਂ ਅੱਜ ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਏਅਰਪੋਰਟ ਰੋਡ ਤੇ ਚੀਮਾ ਬਾਇਲਰ ਵਾਲੇ ਚੌਂਕ ਦੇ ਨਾਲ ਲੱਗਦੀ ਕਾਲੋਨੀ ਨੇੜੇ ਪਈ ਗੰਦਗੀ ੯ ਸਾਫ ਕਰਵਾਇਆ ਗਿਆ ਅਤੇ ਲੋਕਾਂ ਨੂੰ ਸਾਫ ਸਫਾਈ ਅਤੇ ਪਲਾਸਟਿਕ ਦੇ ਕਚਰੇ ਪ੍ਰਤੀ ਜਾਗਰੂਕ ਕੀਤਾ ਗਿਆ।

ਇਸ ਮੌਕੇ ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਕਿਹਾ ਕਿ ੪ਹਿਰ ਵਿਚ ਵੱਧ ਰਹੇ ਡੇਂਗੂ, ਮਲੇਰੀਆ, ਹੈਜਾ, ਕੈਂਸਰ ਦੀ ਬਿਮਾਰੀ ੯ ਨੱਥ ਪਾਉਣ ਲਈ ਸਾਨੂੰ ਸਾਰਿਆਂ ਨੂੰ ਆਪਣਾ ਆਲਾ ਦੁਆਲਾ ਸਾਫ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਗੰਦਗੀ ਦੀ ਸਮਸਿਆ ਜਿਆਦਾਤਰ ਸਲਮ ਏਰੀਆ ਵਿਚ ਦੇਖਣ ੯ ਮਿਲਦੀ ਹੈ, ਇਸ ਲਈ ਅਸੀਂ ਅੱਜ ਇਸ ਏਰੀਏ ਤੋਂ ਸੁਰੂਆਤ ਕੀਤੀ ਗਈ ਹੈ ਅਤੇ ਕਾਲੋਨੀ ਦੇ ਵਸਨੀਕਾਂ ਨੂੰ ਅਤੇ ਲੋਕਾਂ ੯ ਸਾਫ ਸਫਾਈ ਪ੍ਰਤੀ ਜਾਗਰੂਕ ਕੀਤਾ ਗਿਆ ਹੈ।

ਉਹਨਾਂ ਕਿਹਾ ਕਿ ਇਹ ਖੇਤਰ ਗਮਾਡਾ ਦੇ ਅਧੀਨ ਹੈ ਅਤੇ ਗਮਾਡਾ ਦੀ ਜਿੰਮੇਵਾਰੀ ਬਣਦੀ ਹੈ ਕਿ ਇੱਥੇ ਸਫਾਈ ਦੇ ਲੋੜੀਂਦੇ ਪ੍ਰਬੰਧ ਕਰੇ। ਉਹਨਾਂ ਕਿਹਾ ਕਿ ਉਹਨਾਂ ਦੀ ਸੰਸਥਾ ਵਲੋਂ ਨਗਰ ਨਿਗਮ ਦੀ ਹੱਦ ਤੋਂ ਬਾਹਰ ਪੈਂਦੇ ਖੇਤਰ ਵਿੱਚ ਪੈਂਦੀਆਂ ਕਾਲੋਨੀਆਂ ਅਤੇ ਪਿੰਡਾਂ ਬਲੌਂਗੀ, ਬੜਮਾਜਰਾ, ਜੁਝਾਰਨਗਰ, ਜਗਤਪੁਰਾ ਅਤੇ ਮੁਹਾਲੀ ੪ਹਿਰ ਵਿਚ ਪਲਾਸਟਿਕ ਮੁਕਤ ਮੁਹਿੰਮ ਤਹਿਤ ਕੰਮ ਕੀਤਾ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਜਿਆਦਾਤਰ ਕਾਲੋਨੀਆਂ ਵਿੱਚ ਰਹਿਣ ਵਾਲੀਆਂ ਔਰਤਾਂ ਲੋਕਾਂ ਦੇ ਘਰਾਂ ਵਿੱਚ ਸਫਾਈ ਦਾ ਕੰਮ ਕਰਦੀਆਂ ਹਨ ਪਰੰਤੂ ਉਹਨਾਂ ਦੇ ਆਪਣੇ ਘਰਾਂ ਦੇ ਆਲੇ ਦੁਆਲੇ ਸਫਾਈ ਦੀ ਹਾਲਤ ਮਾੜੀ ਹੈ ਅਤੇ ਲੋਕਾਂ ਨੂੰ ਖੁਦ ਹੀ ਸਾਫ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਕਿਹਾ ਗਿਆ ਹੈ ਕਿ ਕੂੜਾ ਡਸਟਬੀਨ ਵਿਚ ਪਾਇਆ ਜਾਵੇ ਅਤੇ ਸਿੱਧੂ ਫਾਉਂਡੇ੪ਨ ਦਾ ਟਰੈਕਟਰ ਰੋਜਾਨਾ ਇੱਥੋਂ ਕੂੜਾ ਚੁਕਵਾ ਕੇ ਗਾਰਬੇਜ ਪਲਾਂਟ ਵਿੱਚ ਪਹੁੰਚਾਏਗਾ।

ਇਸ ਮੌਕੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਬ੭ੀ ਲੈਣੇ ਜਾਂਦੇ ਸਮੇਂ ਆਪਣੇ ਘਰ ਤੋਂ ਜੁਟ ਦਾ ਬੈਗ ਲੈ ਕੇ ਜਾਣ। ਉਹਨਾਂ ਸਰਕਾਰ ਨੂੰ ਅਪੀਲ ਕੀਤੀ ਪਲਾਸਟਿਕ ਦੀ ਵਰਤੋਂ ਕਰਨ ਵਾਲਿਆਂ ੯ ਸਖਤੀ ਨਾਲ ਰੋਕਿਆ ਜਾਵੇ ਵਰਨਾ ਆਉਣ ਵਾਲੇ 15 ਸਾਲਾਂ ਵਿਚ ਪੰਜਾਬ ਦਾ ਬੁਰਾ ਹਾਲ ਹੋ ਸਕਦਾ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਕੌਂਸਲਰ ਕਮਲਜੀਤ ਸਿੰਘ ਬੰਨੀ, ਕੰਵਰਦੀਪ ਸਿੰਘ ਸਿੱਧੂ, ਰਾਜਿੰਦਰ ਸਿੰਘ, ਜਗਦੀ੪ ਸਿੰਘ, ਵਿਕਟਰ, ਪ੍ਰਦੀਪ ਸੋਨੀ, ਜਸਵਿੰਦਰ ੪ਰਮਾ, ਗਗਨ ਧਾਲੀਵਾਲ, ਅ੪ੋਕ ਕੋਂਡਲ, ਦਿਨੇ੪ ਕੁਮਾਰ, ਰਾਜੇ੪ ਲਖੋਤਰਾ, ਬਿੰਦਾ ਮਟੌਰ, ਮੱਖਣ ਸਿੰਘ, ਇਮਰਾਨ ਹੈਪੀ ਅਤੇ ਹੋਰ ਸਮਰਥਕ ਹਾਜਰ ਸਨ।