
ਡਿੱਗਿਆ ਫੋਨ ਵਾਪਸ ਕਰਕੇ ਸੈਂਡੀ ਭੱਜਲਾਂ ਵਾਲਾ ਨੇ ਇਮਾਨਦਾਰੀ ਦੀ ਮਿਸਾਲ ਕੀਤੀ ਕਾਇਮ
ਡਿੱਗਿਆ ਫੋਨ ਵਾਪਸ ਕਰਕੇ ਸੈਂਡੀ ਭੱਜਲਾਂ ਵਾਲਾ ਨੇ ਇਮਾਨਦਾਰੀ ਦੀ ਮਿਸਾਲ ਕੀਤੀ ਕਾਇਮ
ਗੜਸ਼ੰਕਰ 14 ਸਤੰਬਰ ( ਬਲਵੀਰ ਚੌਪੜਾ ) ਜਿੱਥੇ ਅੱਜ ਦੇ ਸਮੇਂ ਵਿੱਚ ਝੁੂਠ-ਠੱਗੀ ਚੋਰੀ ਦੀਆ ਵਾਰਦਾਤਾ ਦਿਨੋ ਦਿਨ ਵੱਧ ਰਹੀਆਂ ਹਨ ਉੱਥੇ ਹੀ ਅੱਜ ਦੇ ਸਮੇਂ ਵਿੱਚ ਇਮਾਨਦਾਰੀ ਵੀ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਜਾਦੀ ਹੈ ਜਿਸ ਦੀ ਮਿਸਾਲ ਉਸ ਸਮੇਂ ਵੇਖਣ ਨੂੰ ਮਿਲੀ ਜਦੋਂ ਤਕਰੀਬਨ ਸਾਢੇ ਪੰਜ ਵਜੇ ਜਦੋਂ ਸੈਂਡੀ ਭੱਜਲਾਂ ਵਾਲਾ ਆਪਣੇ ਪਿੰਡ ਭੱਜਲਾਂ ਜਾ ਰਿਹਾ ਸੀ ਤਾਂ ਭੱਜਲਾਂ ਗੋਲੀਆਂ ਦੇ ਰਸਤੇ ਵਿਚ ਸੜਕ ਟੁੱਟੀ ਹੋਈ ਹੈ ਤੇ ਕਾਫੀ ਗੰਦਾਂ ਪਾਣੀ ਚਿੱਕੜ ਹੋਇਆ ਹੈ ਓਥੇ ਕਿਸੇ ਦਾ ਮੋਬਾਇਲ ਡਿੱਗਿਆ ਹੋਇਆ ਸੀ ਜਿਸਨੂੰ ਸਾਫ ਕਰਕੇ ਉਸ ਨੇ ਚੁੱਕ ਲਿਆ ਤੇ ਸਬੰਧਤ ਮਾਲਕ ਦੇ ਫੋਨ ਕਾਲ ਦੀ ਉਡੀਕ ਕੀਤੀ ਇੱਕ ਘੰਟੇ ਬਾਅਦ ਪਿੰਡ ਕਾਲੇਵਾਲ ਲੱਲੀਆਂ ਦੇ ਨਿੰਦਰ ਸਿੰਘ ਨੇ ਸੰਪਰਕ ਕੀਤਾ ਜਿਸਨੂੰ ਸੈਂਡੀ ਨੇ ਕਿਹਾ ਕਿ ਭਾਜੀ ਟੈਨਸ਼ਨ ਨਾ ਲਵੋ ਆਪਣਾ ਫੋਨ ਲੈ ਜਾਓ ਤੇ ਉਕਤ ਮਾਲਕ ਨੂੰ ਪਿੰਡ ਬਡੇਸਰੋਂ ਵਿਖੇ ਆਪਣੇ ਭਰਾ ਮਨਜਿੰਦਰ ਬਡੇਸਰੋਂ, ਤੇ ਮੇਸ਼ੀ ਟੇਲਰ ਦੀ ਮੌਯੂਦਗੀ ਵਿੱਚ ਫੋਨ ਦੇ ਦਿੱਤਾ ਉਕਤ ਮਾਲਕ ਧੰਨਵਾਦ ਕਰਦਾ ਹੋਇਆ ਕਾਫੀ ਖੁਸ਼ ਨਜਰ ਆ ਰਿਹਾ ਸੀ
