ਪੰਜਾਬ ਮੰਡੀ ਬੋਰਡ ਵਿਖੇ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ

ਐਸ ਏ ਐਸ ਨਗਰ, 15 ਸਤੰਬਰ ਸ਼ੈਲਬੀ ਹਸਪਤਾਲ ਮੁਹਾਲੀ ਵੱਲੋਂ ਪੰਜਾਬ ਮੰਡੀ ਬੋਰਡ ਵਿਖੇ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸਦਾ ਉਦਘਾਟਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵਲੋਂ ਕੀਤਾ ਗਿਆ।

ਐਸ ਏ ਐਸ ਨਗਰ, 15 ਸਤੰਬਰ  ਸ਼ੈਲਬੀ ਹਸਪਤਾਲ ਮੁਹਾਲੀ ਵੱਲੋਂ ਪੰਜਾਬ ਮੰਡੀ ਬੋਰਡ ਵਿਖੇ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸਦਾ ਉਦਘਾਟਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵਲੋਂ ਕੀਤਾ ਗਿਆ।

ਇਸ ਕੈਂਪ ਵਿਚ ਵੱਖ ਵੱਖ ਰੋਗਾਂ ਦੇ ਮਾਹਿਰ ਡਾਕਟਰਾਂ ਵਲੋਂ ਮਰੀਜਾਂ ਦੀ ਜਾਂਚ ਕੀਤੀ ਗਈ।

ਇਸ ਮੌਕੇ ਪੰਜਾਬ ਮੰਡੀ ਬੋਰਡ ਦੀ ਸੱਕਤਰ ਅੰਮ੍ਰਿਤਾ ਕੌਰ ਗਿਲ, ਵਧੀਕ ਸੱਕਤਰ ਰਾਹੁਲ ਗੁਪਤਾ, ਇੰਜੀਨੀਅਰ ਇਨ ਚੀਫ ਗੁਰਦੀਪ ਸਿੰਘ, ਡਾ. ਜਸਮੀਤ ਸਿੰਘ ਅਤੇ ਡਾ. ਹਰਬੀਰ ਕੌਰ ਅਤੇ ਸਟਾਫ਼ ਮੈਂਬਰ ਹਾਜਰ ਸਨ।