
ਕੁਸ਼ਤੀ ਮੁਕਾਬਲੇ ਦੌਰਾਨ ਲਾਲੀ ਫਗਵਾੜਾ ਨੇ ਵਨੀਤ ਆਲਮਗੀਰ ਨੂੰ ਚਿੱਤ ਕਰਕੇ 71 ਰੁਪਏ ਦਾ ਇਨਾਮ ਜਿੱਤਿਆ
ਐਸ ਏ ਐਸ ਨਗਰ, 15 ਸਤੰਬਰ ਮਰਹੂਮ ਪਹਿਲਵਾਨ ਬਚਨ ਸਿੰਘ ਕੁੰਭੜਾ ਦੀ ਯਾਦ ਵਿੱਚ ਪਿੰਡ ਕੁੰਭੜਾ ਵਿੱਚ ਕਰਵਾਏ ਜਾ ਰਹੇ ਕੁਸ਼ਤੀ ਮੁਕਾਬਲਿਆਂ ਦੌਰਾਨ ਦੋ ਝੰਡੀ ਦੀਆਂ ਕੁਸ਼ਤੀਆਂ ਖ਼ਾਸ ਖਿੱਚ ਦਾ ਕੇਂਦਰ ਰਹੀਆਂ।
ਐਸ ਏ ਐਸ ਨਗਰ, 15 ਸਤੰਬਰ ਮਰਹੂਮ ਪਹਿਲਵਾਨ ਬਚਨ ਸਿੰਘ ਕੁੰਭੜਾ ਦੀ ਯਾਦ ਵਿੱਚ ਪਿੰਡ ਕੁੰਭੜਾ ਵਿੱਚ ਕਰਵਾਏ ਜਾ ਰਹੇ ਕੁਸ਼ਤੀ ਮੁਕਾਬਲਿਆਂ ਦੌਰਾਨ ਦੋ ਝੰਡੀ ਦੀਆਂ ਕੁਸ਼ਤੀਆਂ ਖ਼ਾਸ ਖਿੱਚ ਦਾ ਕੇਂਦਰ ਰਹੀਆਂ।
ਇਨ੍ਹਾਂ ਵਿੱਚੋਂ ਪਹਿਲਾ ਕੁਸ਼ਤੀ ਮੁਕਾਬਲਾ ਲਾਲੀ ਫਗਵਾੜਾ ਤੇ ਵਨੀਤ ਆਲਮਗੀਰ ਵਿੱਚ ਕਰਵਾਇਆ ਗਿਆ ਜਿਸ ਵਿੱਚ ਲਾਲੀ ਫਗਵਾੜਾ ਨੇ ਵਨੀਤ ਆਲਮਗੀਰ ਨੂੰ ਚਿੱਤ ਕਰਕੇ 71 ਰੁਪਏ ਦਾ ਇਨਾਮ ਜਿੱਤਿਆ। ਦੂਜੀ ਝੰਡੀ ਦੀ ਕੁਸ਼ਤੀ ਦਾ ਮੈਚ ਸੁਸ਼ੀਲ ਬਹਾਦਰਗੜ੍ਹ ਅਤੇ ਸਮਸ਼ੇਰ ਦੀਨਾਨਗਰ ਵਿਚਕਾਰ ਟਾਈ ਰਿਹਾ।
ਪਿੰਡ ਕੁੰਭੜਾ ਨਿਵਾਸੀਆਂ ਵਲੋ ਇਹ ਕੁਸ਼ਤੀ ਮੇਲਾ ਹਰ ਸਾਲ ਮੁਹਾਲੀ ਦੇ ਸੈਕਟਰ-68 ਵਿੱਚ ਬਾਬਾ ਗੁੱਗਾ ਜ਼ਾਹਿਰ ਪੀਰ ਅਤੇ ਮਰਹੂਮ ਪਹਿਲਵਾਨ ਬਚਨ ਸਿੰਘ ਕੁੰਭੜਾ ਦੀ ਯਾਦ ਵਿੱਚ ਕਰਵਾਇਆ ਜਾਂਦਾ ਹੈ। ਇਸ ਕੁਸ਼ਤੀ ਮੁਕਾਬਲੇ ਵਿੱਚ 300 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ।
ਇਸ ਮੌਕੇ ਡੀ. ਐਸ. ਪੀ ਹਰਸਿਮਰਨ ਸਿੰਘ ਬੱਲ ਨੇ ਪਹਿਲਵਾਨਾਂ ਨੂੰ ਆਸ਼ੀਰਵਾਦ ਦਿੱਤਾ ਅਤੇ ਪਿੰਡ ਵੱਲੋਂ ਕਰਵਾਏ ਗਏ ਕੁਸ਼ਤੀ ਮੁਕਾਬਲਿਆਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਨੌਜਵਾਨਾਂ ਨੂੰ ਨਸ਼ਿਆਂ ਦੀਆਂ ਬੁਰਾਈਆਂ ਬਾਰੇ ਵੀ ਜਾਗਰੂਕ ਕੀਤਾ ਗਿਆ।
ਵਾਰਡ ਨੰਬਰ 26 ਤੋਂ ਕੌਂਸਲਰ ਤੇ ਪਹਿਲਵਾਨ ਬਚਨ ਸਿੰਘ ਦੇ ਪੁੱਤਰ ਪਹਿਲਵਾਨ ਰਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਬੇਸ਼ੱਕ ਪੰਜਾਬ ਵਿੱਚ ਕੁਸ਼ਤੀ ਦੀ ਪੁਰਾਤਨ ਖੇਡ ਹੌਲੀ-ਹੌਲੀ ਖਤਮ ਹੁੰਦੀ ਜਾ ਰਹੀ ਹੈ ਪਰ ਕੁਸ਼ਤੀ ਨੂੰ ਪ੍ਰਫੁੱਲਤ ਕਰਨ ਅਤੇ ਪਿੰਡਾਂ ਦੇ ਨੌਜਵਾਨਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਕੁਸ਼ਤੀ ਪ੍ਰਤੀ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਕੁੰਭੜਾ ਵਿੱਚ ਪਿਛਲੇ ਕਈ ਸਾਲਾਂ ਤੋਂ ਕੁਸ਼ਤੀ ਦੇ ਮੈਚ ਕਰਵਾਏ ਜਾ ਰਹੇ ਹਨ, ਜਿਸ ਵਿੱਚ ਪੰਜਾਬ ਦੇ ਹੀ ਨਹੀਂ ਸਗੋਂ ਹੋਰਨਾਂ ਸੂਬਿਆਂ ਤੋਂ ਵੀ ਨਾਮਵਰ ਪਹਿਲਵਾਨ ਭਾਗ ਲੈਂਦੇ ਹਨ।
