
ਫਾਜ਼ਿਲਕਾ ਵਿਖੇ ਬੰਦ ਹੋਏ 2 ਟੋਲ ਪਲਾਜ਼ੇ
ਫਾਜ਼ਿਲਕਾ, 14 ਸਤੰਬਰ ਫ਼ਿਰੋਜ਼ਪੁਰ ਮੁੱਖ ਮਾਰਗ ਤੇ ਸਥਿਤ ਦੋ ਟੋਲ ਪਲਾਜ਼ੇ ਬੀਤੀ ਰਾਤ ਤੋਂ ਬੰਦ ਕਰਵਾ ਦਿੱਤੇ ਗਏ ਹਨ। ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਨੇ ਮੌਕੇ ਤੇ ਪਹੁੰਚ ਕੇ ਟੋਲ ਪਲਾਜ਼ਾ ਨੂੰ ਤਾਲਾ ਲਾ ਦਿੱਤਾ।
ਫਾਜ਼ਿਲਕਾ, 14 ਸਤੰਬਰ ਫ਼ਿਰੋਜ਼ਪੁਰ ਮੁੱਖ ਮਾਰਗ ਤੇ ਸਥਿਤ ਦੋ ਟੋਲ ਪਲਾਜ਼ੇ ਬੀਤੀ ਰਾਤ ਤੋਂ ਬੰਦ ਕਰਵਾ ਦਿੱਤੇ ਗਏ ਹਨ। ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਨੇ ਮੌਕੇ ਤੇ ਪਹੁੰਚ ਕੇ ਟੋਲ ਪਲਾਜ਼ਾ ਨੂੰ ਤਾਲਾ ਲਾ ਦਿੱਤਾ। ਜਦੋਂਕਿ ਟੋਲ ਪਲਾਜ਼ਾ ਕੰਪਨੀ ਦੇ ਕਰਮਚਾਰੀਆਂ ਨੇ ਵੀ ਆਪਣੇ ਬੈਰੀਕੇਡ ਉਖਾੜ ਦਿੱਤੇ ਸਨ। ਫਾਜ਼ਿਲਕਾ-ਫ਼ਿਰੋਜ਼ਪੁਰ ਹਾਈਵੇ ਤੇ ਪਿਛਲੇ 15 ਸਾਲਾਂ ਤੋਂ ਦੋ ਟੋਲ ਪਲਾਜ਼ੇ ਚੱਲ ਰਹੇ ਸਨ। ਜਿਨ੍ਹਾਂ ਨੂੰ ਸਮਾਂ ਪੂਰਾ ਹੋਣ ਤੋਂ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਹੈ। ਹੁਣ ਇਨ੍ਹਾਂ ਟੋਲ ਪਲਾਜ਼ਿਆਂ ਤੇ ਵਾਹਨ ਚਾਲਕਾਂ ਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ। ਟੋਲ ਪਲਾਜ਼ਾ ਬੰਦ ਹੋਣ ਕਾਰਨ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਨਹੀਂ ਲੱਗਣਗੀਆਂ, ਜਿਸ ਨਾਲ ਆਵਾਜਾਈ ਵਿਚ ਕਾਫੀ ਰਾਹਤ ਮਿਲੇਗੀ। ਹੁਣ ਵਾਹਨ ਚਾਲਕਾਂ ਨੂੰ ਥੋੜ੍ਹੀ ਰਾਹਤ ਮਹਿਸੂਸ ਹੋਵੇਗੀ।
