47 ਵਾਂ ਸ਼੍ਰੀ ਹਨੂੰਮਾਨ ਚਾਲੀਸਾ ਪਾਠ ਕਰਵਾਇਆ ਗਿਆ

47 ਵਾਂ ਸ਼੍ਰੀ ਹਨੂੰਮਾਨ ਚਾਲੀਸਾ ਪਾਠ ਕਰਵਾਇਆ ਗਿਆ ਪ੍ਰਸ਼ਾਦ ਦੀ ਸੇਵਾ ਸੰਦੀਪ ਜੋਪੇ, ਸੁਚੇਤਾ ਜੋਪੇ ਦੇ ਪਰਿਵਾਰ ਨੇ ਕੀਤੀ

ਸ਼ਹੀਦ ਭਗਤ ਸਿੰਘ ਨਗਰ (ਨਵਕਾਂਤ ਭਰੋਮਜਾਰਾ):- ਸ਼੍ਰੀ ਲਕਸ਼ਮੀ ਨਰਾਇਣ ਸੇਵਾ ਸੰਘ ਦੀ ਯੋਗ ਅਗਵਾਈ ਹੇਠ ਸ਼੍ਰੀ ਲਕਸ਼ਮੀ ਨਰਾਇਣ ਮੰਦਿਰ ਪੁਰਾਣੀ ਦਾਣਾ ਮੰਡੀ ਬੰਗਾ ਵਿਖੇ 47 ਵਾਂ "ਸ਼੍ਰੀ ਹਨੂੰਮਾਨ ਚਾਲੀਸਾ ਪਾਠ" ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ।  ਇਸ ਮੌਕੇ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਗਿਆ।  ਇਸ ਮੌਕੇ ਪੰਜਾਬੀ ਲੋਕ ਗਾਇਕ ਐਨ ਕੇ ਮੱਖਣ  , ਪੰਡਿਤ ਕ੍ਰਿਸ਼ਨ ਮੁਰਾਰੀ ਜੋਸ਼ੀ ਅਤੇ ਜਗਦੀਪ ਕੌਸ਼ਲ ਦੀ ਭਜਨ ਮੰਡਲੀ ਨੇ ਭਜਨ ਪੇਸ਼ ਕੀਤੇ ਅਤੇ ਭਗਵਾਨ ਹਨੂੰਮਾਨ ਦਾ ਗੁਣਗਾਨ ਕੀਤਾ।  ਪੰਡਿਤ ਕ੍ਰਿਸ਼ਨ ਮੁਰਾਰੀ ਜੋਸ਼ੀ ਨੇ ਗਣੇਸ਼ ਵੰਦਨਾ “ਓ ਗਣਪਤੀ ਦੇਵਾ” ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ “ਮੈਂ ਵਰਿੰਦਾਵਨ ਨੂੰ ਜਾਨਾ ਏ…"ਸੰਕਟ ਹਰਨੇ ਵਾਲੇ ਕੋ ਹਨੂੰਮਾਨ ਕਹਤੇ ਹੈਂ... ਆਦਿ ਗਾ ਕੇ ਇੱਕ ਸ਼ਰਧਾਮਈ ਮਾਹੌਲ ਸਿਰਜਿਆ। ਇਸ ਉਪਰੰਤ ਲੋਕ ਗਾਇਕ ਐਨ ਕੇ ਮੱਖਣ ਨੇ "ਦੇ ਦਰਸ਼ਨ ਇੱਕ ਵਾਰੀ ਮੇਰੇ ਬਾਲਾ ਜੀ... "ਮਜਬੂਰੀ ਹੋ ਗਈ ਕੀ ਕਰੀਏ  ਗਾ ਕੇ ਸਰੋਤਿਆਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ।ਇਸ ਤੋਂ ਬਾਅਦ ਮੈਡਮ ਰੀਨਾ ਸੂਦ ਨੇ "ਸ਼ੁਕਰ ਦਾਤਿਆ...ਅਤੇ ਮਲਿਕਾ ਟਕਿਆਰ ਨੇ ਸ਼੍ਰੀ ਕ੍ਰਿਸ਼ਨ ਜੀ ਦਾ ਗੀਤ "ਮੇਰੇ ਸਾਂਵਲੇ ਸਲੋਨੇ ਘਨਈਆ...ਗਾਕੇ ਆਪਣੀ ਹਾਜਰੀ ਲਗਵਾਈ। ਇਸ ਉਪਰੰਤ ਸ਼੍ਰੀ ਕ੍ਰਿਸ਼ਨ ਮੁਰਾਰੀ ਜੋਸ਼ੀ, ਪੰਡਤ ਕੌਸ਼ਲ ਜੀ ਅਤੇ ਸਮੁੱਚੀ ਸੰਗਤ ਨੇ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ।  ਉਪਰੰਤ ਸਮੁੱਚੀ ਸੰਗਤ ਨੇ ਸ਼੍ਰੀ ਹਨੂੰਮਾਨ ਜੀ ਦੀ ਆਰਤੀ ਕੀਤੀ।  ਪੰਡਿਤ ਸ਼ਾਮ ਲਾਲ ਵੱਲੋਂ ਵੀਰ ਹਨੂੰਮਾਨ ਜੀ ਨੂੰ ਲੱਡੂਆਂ ਦਾ ਭੋਗ ਲਗਵਾਇਆ। ਇਸ ਮੌਕੇ ਸੰਗਤਾਂ ਨੂੰ ਬਰੈਡ ਪਕੌੜੇ, ਪਤੀਸਾ, ਬਦਾਨਾ ਅਤੇ ਲੱਡੂਆਂ ਦਾ ਪ੍ਰਸ਼ਾਦ ਵਰਤਾਇਆ ਗਿਆ।  ਸੰਦੀਪ ਜੋਪੇ ਅਤੇ ਸੁਚੇਤਾ ਜੋਪੇ ਦੇ ਪਰਿਵਾਰ ਨੇ ਪ੍ਰਸ਼ਾਦ ਦੀ ਸੇਵਾ ਕੀਤੀ।  ਜਗਦੀਪ ਕੌਸ਼ਲ, ਰਿਤੇਸ਼ ਕੌਸ਼ਲ , ਸਚਿਨ ਅਤੇ ਪਰਿਵਾਰ ਵੱਲੋਂ ਠੰਡੀ-ਮਿੱਠੀ ਬ੍ਰਹਮੀ ਸ਼ਰਬਤ  ਦੀ ਸੇਵਾ ਕੀਤੀ ਗਈ।  ਇਸ ਮੌਕੇ ਜਗਦੀਪ ਕੌਸ਼ਲ, ਰਿਤੇਸ਼ ਕੌਸ਼ਲ, ਜਨਕ ਰਾਜ ਸ਼ਰਮਾ, ਮਾਸਟਰ ਅਮਿਤ ਧੀਰ, ਮੈਡਮ ਰੀਨਾ ਸੂਦ, ਜਸਪ੍ਰੀਤ ਕੌਰ, , ਰਾਕੇਸ਼ ਕੁਮਰਾ, ਅਭੈ ਕੁਮਾਰ, ਮੁਕੇਸ਼ ਕੁਮਾਰ, ਵਿਜੇ ਗੁਪਤਾ, ਅੰਮ੍ਰਿਤਾ ਕੈਂਥ, ਰਜਿੰਦਰ ਅਗਰਵਾਲ,  ਮਨੋਜ. ਪ੍ਰਭਾਕਰ, ਮਲਿਕਾ ਟਕਿਆਰ ਪ੍ਰਮੋਦ ਸ਼ਰਮਾ, ਸੁਦੇਸ਼ ਟਕਿਆਰ, ਮਨੀ ਟਾਕਿਆਰ, ਵਰਿੰਦਰ ਕਾਲੀਆ, ਅਮਿਤ ਪੁੰਜ, ਰਿਸ਼ੀ ਬਾਂਸਲ ਆਦਿ ਹਾਜ਼ਰ ਸਨ।