ਸੂਡਾਨ ਦੀ ਰਾਜਧਾਨੀ ਖਾਰਤੂਮ ਵਿੱਚ ਡਰੋਨ ਹਮਲੇ ਦੌਰਾਨ 43 ਵਿਅਕਤੀਆਂ ਦੀ ਮੌਤ
ਕਾਹਿਰਾ, 11 ਸਤੰਬਰ ਦੇਸ਼ ਤੇ ਕੰਟਰੋਲ ਲਈ ਸੂਡਾਨ ਦੀ ਫੌਜ ਅਤੇ ਅਰਧ ਸੈਨਿਕ ਬਲਾਂ ਵਿਚਾਲੇ ਜਾਰੀ ਸੰਘਰਸ਼ ਦਰਮਿਆਨ ਰਾਜਧਾਨੀ ਖਾਰਤੂਮ ਦੇ ਦੱਖਣੀ ਹਿੱਸੇ ਵਿੱਚ ਇੱਕ ਬਾਜ਼ਾਰ ਵਿੱਚ ਬੀਤੇ ਦਿਨ ਡਰੋਨ ਹਮਲੇ ਵਿੱਚ 43 ਵਿਅਕਤੀ ਮਾਰੇ ਗਏ। ਵਰਕਰਾਂ ਅਤੇ ਮੈਡੀਕਲ ਕਰਮਚਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੂਡਾਨ ਡਾਕਟਰਜ਼ ਯੂਨੀਅਨ ਨੇ ਇਕ ਬਿਆਨ ਵਿੱਚ ਕਿਹਾ ਕਿ ਖਾਰਤੂਮ ਦੇ ਮੇ ਇਲਾਕੇ ਵਿਚ ਹੋਏ ਹਮਲੇ ਵਿੱਚ 55 ਤੋਂ ਜ਼ਿਆਦਾ ਵਿਅਕਤੀ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਇਲਾਜ ਲਈ ਬਸ਼ੀਰ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ ਹੈ।

ਮਨੁੱਖੀ ਸਹਾਇਤਾ ਪ੍ਰਦਾਨ ਕਰਾਉਣ ਵਿੱਚ ਲੱਗੇ ਇੱਕ ਕਾਰਕੁਨ ਸਮੂਹ ਰੇਜਿਸਸਟੈਂਸ ਕਮੇਟੀ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਗਈ ਇਕ ਫੁਟੇਜ ਵਿੱਚ ਹਸਪਤਾਲ ਦੇ ਖੁੱਲੇ ਕੰਪਲੈਕਸ ਵਿਚ ਚਿੱਟੀ ਚਾਦਰ ਵਿੱਚ ਲਪੇਟੀਆਂ ਲਾਸ਼ਾਂ ਨੂੰ ਦੇਖਿਆ ਜਾ ਸਕਦਾ ਹੈ। ਅਰਧ ਸੈਨਿਕ ਰੈਪਿਡ ਸਪੋਰਟ ਫੋਰਸਿਜ਼ ਨੇ ਇਸ ਹਮਲੇ ਲਈ ਸੁਡਾਨ ਦੀ ਹਵਾਈ ਸੈਨਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਾਲਾਂਕਿ, ਇਸ ਦਾਅਵੇ ਦੀ ਸੁਤੰਤਰ ਤੌਰ ਤੇ ਪੁਸ਼ਟੀ ਕਰਨਾ ਤੁਰੰਤ ਸੰਭਵ ਨਹੀਂ ਹੋ ਸਕਿਆ ਹੈ। ਸੂਡਾਨ ਵਿੱਚ ਅਪ੍ਰੈਲ ਦੇ ਮੱਧ ਤੋਂ ਹਿੰਸਾ ਜਾਰੀ ਹੈ।
ਉਥੇ, ਜਨਰਲ ਅਬਦੇਲ ਫਤਾਹ ਬੁਰਹਾਨ ਦੀ ਅਗਵਾਈ ਵਾਲੀ ਦੇਸ਼ ਦੀ ਫੌਜ ਅਤੇ ਜਨਰਲ ਮੁਹੰਮਦ ਹਮਦਾਨ ਡਾਗਲੋ ਦੀ ਅਗਵਾਈ ਵਾਲੇ ਅਰਧ ਸੈਨਿਕ ਬਲ ਆਰ.ਐਸ.ਐਫ. ਵਿਚਕਾਰ ਤਨਾਓ ਅਪ੍ਰੈਲ ਵਿਚ ਲੜਾਈ ਵਿਚ ਬਦਲ ਗਿਆ। ਉਦੋਂ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿਚ ਸੰਘਰਸ਼ ਫੈਲ ਗਿਆ ਹੈ ਅਤੇ ਖਾਰਤੂਮ ਇੱਕ ਸ਼ਹਿਰੀ ਲੜਾਈ ਦਾ ਮੈਦਾਨ ਬਣ ਗਿਆ ਹੈ।