Mohali ਬਲੌਂਗੀ ਪੁਲੀਸ ਵਲੋਂ 11 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਗ੍ਰਿਫਤਾਰ, 7000 ਰੁਪਏ ਡ੍ਰਗ ਮਨੀ ਵੀ ਬਰਾਮਦ

ਬਲੌਂਗੀ, 11 ਸਤੰਬਰ (ਪਵਨ ਰਾਵਤ) ਬਲੌਂਗੀ ਪੁਲੀਸ ਨੇ ਇੱਕ ਵਿਅਕਤੀ ਨੂੰ 11 ਗ੍ਰਾਮ ਚਿੱਟਾ (ਨਸ਼ੀਲਾ ਪਾਊਡਰ) ਅਤੇ 7000 ਰੁਪਏ ਡ੍ਰਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ।

ਬਲੌਂਗੀ, 11 ਸਤੰਬਰ (ਪਵਨ ਰਾਵਤ) ਬਲੌਂਗੀ ਪੁਲੀਸ ਨੇ ਇੱਕ ਵਿਅਕਤੀ ਨੂੰ 11 ਗ੍ਰਾਮ ਚਿੱਟਾ (ਨਸ਼ੀਲਾ ਪਾਊਡਰ) ਅਤੇ 7000 ਰੁਪਏ ਡ੍ਰਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬਲੌਂਗੀ ਦੇ ਐਸ ਐਚ ਓ ਪੈਰੀ ਵਿੰਕਲ ਗਰੇਵਾਲ ਨੇ ਦੱਸਿਆ ਕਿ ਸਬ ਇੰਸਪੈਕਟਰ ਸਰਬਜੀਤ ਸਿੰਘ ਦੀ ਅਗਵਾਈ ਵਿੱਚ ਪੁਲੀਸ ਟੀਮ ਨੇ ਵਰਿੰਦਰ ਸਿੰਘ ਵਾਸੀ ਏਕਤਾ ਕਲੋਨੀ ਬਲੌਂਗੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 11 ਗ੍ਰਾਮ ਚਿੱਟਾ/ਨਸ਼ੀਲਾ ਪਾਊਡਰ ਅਤੇ 7000 ਰੁਪਏ ਡ੍ਰਗ ਮਨੀ ਬਰਾਮਦ ਕੀਤੀ ਹੈ।

ਉਹਨਾਂ ਦੱਸਿਆ ਕਿ ਇਸ ਸਬੰਧੀ ਐਨ ਡੀ ਪੀ ਐਸ ਐਕਟ ਦੀ ਧਾਰਾ 21 ਅਤੇ 22 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਸਦਾ 2 ਦਿਨ ਦਾ ਪੁਲੀਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।