ਜਲ ਸਰੋਤ ਵਿਭਾਗ ਦੇ ਉਜਾੜੇ ਦੇ ਵਿਰੋਧ ਚ ਵਿਸ਼ਾਲ ਰੋਸ ਧਰਨਾ 15 ਸਤੰਬਰ ਨੂੰ :- ਮੱਖਣ ਸਿੰਘ ਵਾਹਿਦਪੁਰੀ

ਪੀ.ਡਬਲਯੁ.ਡੀ ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਬ੍ਰਾਂਚ ਗੜ੍ਹਸ਼ੰਕਰ ਦੀ ਮੀਟਿੰਗ ਬ੍ਰਾਂਚ ਪ੍ਰਧਾਨ ਵਿਨੋਧ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿਚ ਜਲ ਸਰੋਤ ਵਿੱਭਾਗ ਦੇ ਮੁੱਖ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਵੱਲੋਂ ਪਿਛਲੇ ਸਮੇਂ ਦੋਰਾਨ ਪੁਨਰ ਗਠਨ ਦੇ ਨਾਂ ਹੇਠ ਵਿਭਾਗ ਵਿਚ ਵੱਖ-ਵੱਖ ਕੇਟਾਗੀਰੀਆਂ ਦੀਆਂ ਅਸਾਮੀਆਂ ਖਤਮ ਕਰ ਦਿੱਤੀਆਂ ਗਈਆਂ ਹਨ । ਜਿਸ ਦੇ ਵਿਰੋਧ ਚ ਵੱਡੀ ਗਿਣਤੀ ਵਿੱਚ ਬ੍ਰਾਂਚ ਗੜ੍ਹਸ਼ੰਕਰ ਦੇ ਮੁਲਾਜ਼ਮ 15 ਸਤੰਬਰ 2023 ਨੂੰ ਪ੍ਰਮੁੱਖ ਸਕੱਤਰ ਦੇ ਦਫ਼ਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣਗੇ। ਪੀ ਡਬਲਯੁ ਡੀ ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਸਰਕਾਰ ਦੇ ਅਹਿਮ ਵਿਭਾਗਾਂ ਵਿਚੋ ਇਕ ਹੈ ਜਿਸ ਦਾ ਮੁੱਖ ਕੰਮ ਧਰਤੀ ਹੇਠਲੇ ਪਾਣੀ ਅਤੇ ਕੁਦਰਤੀ ਦਰਿਆਈ ਪਾਣੀਆਂ ਦੀ ਖੇਤੀ ਲਈ ਅਤੇ ਪੀਣ ਲਈ ਸੰਭਾਲ ਕਰਨੀ ਅਤੇ ਪੰਜਾਬ ਅੰਦਰ ਕਰੀਬ 14500 ਕਿਲੋਮਿਟਰ ਲੰਬੇ ਨਹਿਰੀ ਨੈਟਵਰਕ ਦਾ ਰੱਖ ਰਖਾਓ ਕਰਨਾ ।

ਗੜ੍ਹਸ਼ੰਕਰ 09 ਸਤੰਬਰ ( ਬਲਵੀਰ ਚੌਪੜਾ  ) ਪੀ.ਡਬਲਯੁ.ਡੀ ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਬ੍ਰਾਂਚ ਗੜ੍ਹਸ਼ੰਕਰ ਦੀ ਮੀਟਿੰਗ ਬ੍ਰਾਂਚ ਪ੍ਰਧਾਨ ਵਿਨੋਧ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿਚ ਜਲ ਸਰੋਤ ਵਿੱਭਾਗ ਦੇ ਮੁੱਖ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਵੱਲੋਂ ਪਿਛਲੇ ਸਮੇਂ ਦੋਰਾਨ ਪੁਨਰ ਗਠਨ ਦੇ ਨਾਂ ਹੇਠ ਵਿਭਾਗ ਵਿਚ ਵੱਖ-ਵੱਖ ਕੇਟਾਗੀਰੀਆਂ ਦੀਆਂ ਅਸਾਮੀਆਂ ਖਤਮ ਕਰ ਦਿੱਤੀਆਂ ਗਈਆਂ ਹਨ । ਜਿਸ ਦੇ ਵਿਰੋਧ ਚ ਵੱਡੀ ਗਿਣਤੀ ਵਿੱਚ ਬ੍ਰਾਂਚ ਗੜ੍ਹਸ਼ੰਕਰ ਦੇ ਮੁਲਾਜ਼ਮ 15 ਸਤੰਬਰ 2023 ਨੂੰ ਪ੍ਰਮੁੱਖ ਸਕੱਤਰ ਦੇ ਦਫ਼ਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣਗੇ। ਪੀ ਡਬਲਯੁ ਡੀ ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਸਰਕਾਰ ਦੇ ਅਹਿਮ ਵਿਭਾਗਾਂ ਵਿਚੋ ਇਕ ਹੈ ਜਿਸ ਦਾ ਮੁੱਖ ਕੰਮ ਧਰਤੀ ਹੇਠਲੇ ਪਾਣੀ ਅਤੇ ਕੁਦਰਤੀ ਦਰਿਆਈ ਪਾਣੀਆਂ ਦੀ ਖੇਤੀ ਲਈ ਅਤੇ ਪੀਣ ਲਈ ਸੰਭਾਲ ਕਰਨੀ ਅਤੇ ਪੰਜਾਬ ਅੰਦਰ ਕਰੀਬ 14500 ਕਿਲੋਮਿਟਰ ਲੰਬੇ ਨਹਿਰੀ ਨੈਟਵਰਕ ਦਾ ਰੱਖ ਰਖਾਓ ਕਰਨਾ । ਇਸ ਦੇ ਨਾਲ ਹੀ ਪੰਜਾਬ ਦੇ ਕੋਨੇ ਕੋਨੇ ਤੱਕ ਸਿਚਾੰਈ ਲਈ ਪਾਣੀ ਪਹੁੰਚਦਾ ਕਰਨਾ ਹੈ । ਇਸ ਵਿਭਾਗ ਅੰਦਰ ਵੱਖ ਵੱਖ ਵਰਗਾਂ ਦੇ 25,000 ਮੁਲਾਜਮ ਕੰਮ ਕਰਦੇ ਸਨ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਨਮਾਨ ਯੋਗ ਰੁਜ਼ਗਾਰ ਦੇ ਕੇ ਨਸ਼ਿਆਂ ਤੋਂ ਦੂਰ ਕਰਨ ਦਾ ਵਾਅਦਾ ਕਰਕੇ ਹੋਂਦ ਵਿੱਚ ਆਈ ਨੇ ਵੀ, ਪਹਿਲੀਆਂ ਸਰਕਾਰਾਂ ਵਾਂਗ ਹੀ ਵਿਭਾਗਾਂ ਦੀ ਆਕਾਰ ਘਟਾਈ ਕਰਕੇ ਰੁਜ਼ਗਾਰ 'ਤੇ ਲੱਗੇ ਪਹਿਲੇ ਮੁਲਾਜ਼ਮਾਂ ਨੂੰ ਬੇਰੁਜ਼ਗਾਰੀ ਦੇ ਮਾਰੂ ਦੈਂਤ ਅੱਗੇ ਸੁੱਟਣ ਦਾ ਰਾਹ ਫੜ੍ਹ ਲਿਆ ਹੈ ।ਨੰਵੀਆਂ ਆਰਥਿਕ ਨੀਤੀਆਂ ਦੇ ਤਹਿਤ ਵਿਭਾਗ ਦੀ ਅਕਾਰ ਘਟਾਈ ਤਹਿਤ ਹੁਣ ਵਿਭਾਗ ਵਿਚ ਲਗਭਗ 12,500 ਪੋਸਟ ਖਾਲੀ ਕਰ ਦਿੱਤੀ ਗਈ । ਖਤਮ ਕੀਤੀਆਂ ਪੋਸਟਾਂ ਵਿਚ ਵਰਕ ਮਿਸਤਰੀ , ਸਹਾਇਕ ਲਾਅ ਅਫਸਰ, ਬੇਲਦਾਰ, ਪੰਪ ਅਪਰੇਟਰ, ਪਲੰਬਰ, ਮੇਸਨ, ਫਿਟਰ, ਕਾਰਪੈਂਟਰ, ਤਾਰ ਬਾਬੂ, ਡਰਾਈਵਰ, ਡਾਟਾ ਐਂਟਰੀ ਅਪਰੇਟਰ, ਸੀਨੀਅਰ ਤਾਰ ਬਾਬੂ, ਮੁੱਖ ਤਾਰ ਬਾਬੂ, ਸਟੈਨੋਗ੍ਰਾਫਰ, ਡਿਵੀਜਨਲ ਅਕਾਊਂਟੈਂਟ, ਡਰਾਫਟਸ ਮੈਨ, ਮੇਟ, ਆਰ.ਸੀ, ਏ.ਆਰ.ਸੀ. ਜੇ.ਡੀ.ਐਮ. ਟਾਈਮ ਕਲਰਕ, , ਸੁਪਰਡੈਂਟ ਆਦਿ ਸ਼ਾਮਲ ਹਨ। ਸਿੰਜਾਈ ਵਿਭਾਗ ਦੀ ਅਹਿਮੀਅਤ ਪਹਿਲਾਂ ਨਾਲੋਂ ਘਟਣ ਦੀ ਬਜਾਏ ਸਗੋਂ ਵਧ ਗਈ ਹੈ। ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਉਸਨੂੰ ਹੋਰ ਹੇਠਾਂ ਜਾਣ ਤੋਂ ਰੋਕਣ ਲਈ ਸਾਨੂੰ ਵੱਧ ਤੋਂ ਵੱਧ ਰਕਬਾ ਨਹਿਰੀ ਪਾਣੀ ਹੇਠ ਲਿਆਉਣ ਦੀ ਅਤਿਅੰਤ ਜਰੂਰਤ ਹੈ। ਇਸ ਲਈ ਮੌਜੂਦਾ ਨਹਿਰੀ ਨੈੱਟਵਰਕ ਨੂੰ ਹੋਰ ਵਧੇਰੇ ਚੁਸਤ ਦਰੁਸਤ ਅਤੇ ਵਿਸ਼ਾਲ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ ਦਹਾਕਿਆਂ ਪੁਰਾਣੀਆਂ ਨਹਿਰਾਂ, ਸੂਇਆਂ, ਰਜਬਾਹਿਆਂ ਅਤੇ ਖਾਲਿਆਂ ਦੀ ਰੀ-ਲਾਈਨਿੰਗ ਅਤੇ ਨਵ- ਵਿਉਂਤਬੰਦੀ ਦੀ ਲੋੜ ਹੈ। ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਮੌਜੂਦਾ ਆਸਾਮੀਆਂ ਉਪਰ ਕੱਟ ਲਾਉਣ ਦੀ ਥਾਂ ਇਨ੍ਹਾਂ ਨੂੰ ਵਧਾਉਣ ਦੀ ਲੋੜ ਹੈ। ਇਸ ਅਣਸਰਦੀ ਲੋੜ ਨੂੰ ਜਿੰਨੀ ਜਲਦੀ ਸਰਕਾਰ ਜਾਂ ਸਬੰਧਤ ਅਧਿਕਾਰੀ ਸਮਝ ਲੈਣ ਉਤਨਾ ਹੀ ਚੰਗਾ ਹੈ ।ਖਤਮ ਕੀਤੀਆਂ ਹੋਈਆਂ ਪੋਸਟਾਂ ਮੁੜ ਬਹਾਲ ਕੀਤੀਆਂ ਜਾਣ। ਇਸ ਮੋਕੇ ਗੁਰਨਾਮ ਸਿੱਘ ਨਹਿਰੀ , ਚੰਨਣ ਰਾਮ ਥਾਂਧੀ, ਜੋਗਿੰਦਰ ਸਿੰਘ ,ਤਿਲਕ ਰਾਜ,ਅਮਰਜੀਤ ਸਿੰਘ ,ਸਤੀਸ਼ ਕੁਮਾਰ ,ਮਦਨ ਲਾਲ,ਵਲਭੱਧਰ ਸਿੰਘ,ਜਗਦੀਸ਼ ਲਾਲ,ਰਮੇਸ਼ ਕੁਮਾਰ ,ਰਮਨ ਥਾਂਧੀ ਹਾਜਰ ਸਨ।