ਲੋੜਵੰਦ ਪਰਿਵਾਰਾਂ ਨੂੰ ਕੰਬਲ ਵੰਡੇ

ਐਸ ਏ ਐਸ ਨਗਰ, 9 ਦਸੰਬਰ - ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਅਤੇ ਸੋਸ਼ਲ ਸਬਸਟਾਂਸ ਚੰਡੀਗੜ੍ਹ ਵਲੋਂ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਸੋਹਾਣਾ ਵਿਖੇ ਸਕੂਲ ਦੇ ਪ੍ਰਿੰਸੀਪਲ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਨੂੰ ਅਲਾਂਟੇ ਮਾਲ ਚੰਡੀਗੜ੍ਹ ਵੱਲੋਂ ਦਿੱਤੇ 200 ਕੰਬਲ ਵੰਡੇ ਗਏ। ਇਸ ਮੌਕੇ ਤੇ ਅਲਾਂਟੇ ਮਾਲ ਚੰਡੀਗੜ੍ਹ ਦੇ ਮੈਨੇਜਮੈਂਟ ਕਮੇਟੀ ਦੇ ਨੁਮਾਇੰਦੇ ਸ੍ਰੀ ਜਤਿੰਦਰ ਅਤੇ ਨਿਤਨ ਵੀ ਮੌਜੂਦ ਸਨ।

ਇਸ ਮੌਕੇ ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਦੇ ਚੇਅਰਮੈਨ ਸ਼੍ਰੀ ਕੇ ਕੇ ਸੈਣੀ ਨੇ ਦੱਸਿਆ ਕਿ ਅਲਾਂਟੇ ਮਾਲ ਚੰਡੀਗੜ੍ਹ ਵੱਲੋਂ ਲਗਭਗ 2000 ਕੰਬਲ ਵੰਡੇ ਜਾਣੇ ਹਨ ਜਿਹੜੇ ਵੱਖ ਵੱਖ ਥਾਵਾਂ (ਮਟੌਰ, ਮੌਲੀ ਵੈਦਵਾਨ, ਬਹਿਲੋਲਪੁਰ ਅਤੇ ਸ਼ਹਿਰ ਵਿੱਚ ਬਣੀਆਂ ਝੁੱਗੀ ਝੋਪੜੀਆਂ) ਦੇ ਲੋੜਵੰਦ ਪਰਿਵਾਰਾਂ ਨੂੰ ਵੰਡੇ ਦੱਤੇ ਜਾਣਗੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਹਿਮਾਂਸ਼ੂ, ਸੁਸਾਇਟੀ ਦੇ ਪ੍ਰਧਾਨ ਸ੍ਰੀ ਸੰਜੀਵ ਰਾਵੜਾ, ਰੈਡ ਕਰਾਸ ਵਲੰਟੀਅਰ ਰਜਿੰਦਰ ਕੁਮਾਰ ਅਤੇ ਸਕੂਲ ਟੀਚਰ ਜੋਤੀ ਕਾਲਰਾ, ਰੇਖਾ ਭੰਡਾਰੀ, ਪੂਨਮ, ਮਨਜਿੰਦਰ ਕੌਰ, ਅਨੀਤਾ ਅਤੇ ਪ੍ਰਭਜੋਤ ਕੌਰ ਵੀ ਮੌਜੂਦ ਸਨ।