ਸੀ.ਪੀ.ਆਈ( ਐਮ ) ਦੇ ਕੇਂਦਰੀ ਸੱਦੇ ਤੇ ਪੰਜਵੇਂ ਦਿਨ ਵੀਂ ਗੜ੍ਹਸ਼ੰਕਰ ਵਿਖੇ ਲੋਕ ਸੰਪਰਕ ਮੀਟਿੰਗਾਂ ਲਗਾਤਾਰ ਜਾਰੀ

Comrade Darshan Singh Mattu state committee member CPI (M) addressed the large and noisy meetings at the central invitation of CPI (M) for the last few days. He said that under the Modi government's divide and rule policy, the Manipur Biren government created a conflict between Matei and Kuki tribes, the daughters and sisters of the Kuki tribe were stripped naked and roamed the streets and children and people were brutally murdered. For 80 days Modi government and Biren government remained silent. The people of the country came to know that the Supreme Court took a sow moto and warned the Modi government and the Manipur government.

ਗੜ੍ਹਸ਼ੰਕਰ 5 ਸਤੰਬਰ  (ਬਲਵੀਰ ਚੌਪੜਾ)ਪਿੱਛਲੇ ਕੁੱਝ ਦਿਨਾਂ ਤੋਂ ਸੀ.ਪੀ.ਆਈ (ਐਮ)ਦੇ ਕੇਂਦਰੀ ਸੱਦੇ ਤੇ ਵਾਰਡ ਨੰਬਰ ਪੰਜ ਅਤੇ ਬੜੇ ਰੌਜੇ ਵਿਸ਼ਾਲ ਮੀਟਿੰਗਾਂ ਨੂੰ ਕਾਮਰੇਡ ਦਰਸ਼ਨ ਸਿੰਘ ਮੱਟੂ ਸੂਬਾ ਕਮੇਟੀ ਮੈਂਬਰ ਸੀ.ਪੀ.ਆਈ (ਐਮ) ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਪਾੜੋ ਤੇ ਰਾਜ ਕਰੋ ਨੀਤੀ ਤਹਿਤ ਮਨੀ ਪੁਰ ਬਿਰੇਨ ਸਰਕਾਰ ਨੇ ਮੈਤੇਈ ਤੇ ਕੁੱਕੀ ਕਬੀਲਿਆਂ ਵਿੱਚ ਝਗੜਾ ਕਰਵਾਕੇ, ਕੁੱਕੀ ਕਬੀਲੇ ਦੀਆਂ ਧੀਆਂ ਭੈਣਾਂ ਨੂੰ ਅਲਫ ਨੰਗਾ ਕਰਕੇ ਸੜਕਾਂ ਤੇ ਘੁਮਾਇਆ ਗਿਆ ਅਤੇ ਬੱਚਿਆਂ ਤੇ ਲੋਕਾਂ ਨੂੰ ਬੇਦਰਦੀ ਨਾਲ ਕਤਲ ਕਰ ਦਿੱਤਾ ਗਿਆ। 80 ਦਿਨ ਮੋਦੀ ਸਰਕਾਰ ਤੇ ਬਿਰੇਨ ਸਰਕਾਰ ਚੁੱਪ ਰਹੀ। ਸੁਪਰੀਮ ਕੋਰਟ ਨੇ ਸੋਅ ਮੋਟੋ ਲੈਕੇ ਮੋਦੀ ਸਰਕਾਰ ਤੇ ਮਨੀ ਪੁਰ ਸਰਕਾਰ ਨੂੰ ਝਾੜ ਪਾਈ ਤਾਂ ਜਾਕੇ ਦੇਸ਼ ਦੇ ਲੋਕਾਂ ਨੂੰ ਪਤਾ ਲੱਗਿਆ।ਮੋਦੀ ਸਰਕਾਰ ਤੇ ਮਨੀ ਪੁਰ ਸਰਕਾਰ ਨੇ ਕੋਈ ਲੋਕ ਸਭਾ ਵਿੱਚ ,ਬਿਰੇਨ ਸਰਕਾਰ ਨੇ ਵਿਧਾਨ ਸਭਾ ਵਿੱਚ ਕੋਈ ਬਹਿਸ ਨਹੀਂ ਕਰਵਾਈ। ਕਾਮਰੇਡ ਮੱਟੂ ਨੇ ਇਕੱਠ ਵਿੱਚ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ  2024 ਦੀਆ ਚੋਣਾਂ   ਵਿੱਚ ਮੋਦੀ ਸਰਕਾਰ ਨੂੰ ਗੱਦੀ ਤੋਂ ਲਾਹਿਆ ਜਾਵੇ। ਪੰਜਾਬ ਸਰਕਾਰ ਗਰੀਬਾਂ ਦੇ ਕੱਟੇ ਨੀਲੇ ਕਾਰਡ ਬਹਾਲ ਕਰੇ।ਮਨਰੇਗਾ ਸਕੀਮ ਤਹਿਤ 200 ਦਿਨ ਕੰਮ ਤੇ  700 ਰੁਪਏ ਦਿਹਾੜੀ ਪ੍ਰਤੀ ਦਿੱਨ ਦਿੱਤੀ ਜਾਵੇ।ਇਸ ਮੌਕੇ ਹਰਨੇਕ ਸਿੰਘ ਬੰਗਾ, ਬਲਵਿੰਦਰ ਕੁਮਾਰ ਮਿਸਤਰੀ, ਅਵਤਾਰ ਸਿੰਘ ਦੇਣੋਵਾਲ ਕਲਾਂ, ਦਰਸ਼ਨ ਕਬਾੜੀਆਂ, ਵਿੱਕੀ, ਰੋਸ਼ਨ ਲਾਲ, ਦਰਸ਼ਨ ਲਾਲ,ਹਰਮੇਸ਼ ਲਾਲ,ਜਰਨੈਲ ਬਿੱਲਾ,ਜੋਲੀ,ਰਿੱਕੀ, ਸੰਜੇ, ਫੌਜੀ, ਬਬਲੀ, ਬਿਮਲਾ, ਕਮਲਾ,ਮਹਿੰਦਰੋ ,ਫੂਲਾ ਰਾਣੀ, ਬਬਲੀ,ਸੀਮਾ ਰਾਣੀ,ਸੇਵਾ ਰਾਮ,ਨੇਕਾ ਖਾਬੜਾ, ਹੈਪੀ, ਗੁਰਮੀਤ ਸਿੰਘ, ਸੁਲੱਖਣ ਲਾਲ,ਸੰਦੀਪ ਸਿੰਘ, ਸੰਨੀ ਆਦਿ ਹਾਜਰ ਸਨ।