ਲਾਇਨਜ਼ ਕਲੱਬ ਮੁਹਾਲੀ ਨੇ ਅਧਿਆਪਕ ਦਿਵਸ ਮਨਾਇਆ

ਐਸ ਏ ਐਸ ਨਗਰ, 5 ਸਤੰਬਰ ਲਾਇਨਜ਼ ਕਲੱਬ ਮੁਹਾਲੀ, ਐਸ. ਏ. ਐਸ. ਨਗਰ (ਰਜਿ.) ਅਧਿਆਪਕ ਦਿਵਸ ਮੌਕੇ ਮੁਹਾਲੀ ਦੇ ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆ ਕਲੱਬ ਦੇ ਪ੍ਰਧਾਨ ਅਮਨਦੀਪ ਸਿੰਘ ਗੁਲਾਟੀ ਨੇ ਦੱਸਿਆ ਕਿ ਸੇਂਟ ਸੋਲਜਰ ਇੰਟਰਨੈਸ਼ਨਲ ਕਾਨਵੈਂਟ ਸਕੂਲ, ਫੇਜ਼-7 ਵਿਖੇ ਆਯੋਜਿਤ ਸਮਾਗਮ ਮੌਕੇ ਮੁਹਾਲੀ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ, ਕਾਲਜਾਂ ਅਤੇ ਵਿੱਦਿਅਕ ਸੰਸਥਾਵਾਂ ਨਾਲ ਜੁੜੇ ਹੋਏ 13 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।

ਐਸ ਏ ਐਸ ਨਗਰ, 5 ਸਤੰਬਰ  ਲਾਇਨਜ਼ ਕਲੱਬ ਮੁਹਾਲੀ, ਐਸ. ਏ. ਐਸ. ਨਗਰ (ਰਜਿ.) ਅਧਿਆਪਕ ਦਿਵਸ ਮੌਕੇ ਮੁਹਾਲੀ ਦੇ ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆ ਕਲੱਬ ਦੇ ਪ੍ਰਧਾਨ ਅਮਨਦੀਪ ਸਿੰਘ ਗੁਲਾਟੀ ਨੇ ਦੱਸਿਆ ਕਿ ਸੇਂਟ ਸੋਲਜਰ ਇੰਟਰਨੈਸ਼ਨਲ ਕਾਨਵੈਂਟ ਸਕੂਲ, ਫੇਜ਼-7 ਵਿਖੇ ਆਯੋਜਿਤ ਸਮਾਗਮ ਮੌਕੇ ਮੁਹਾਲੀ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ, ਕਾਲਜਾਂ ਅਤੇ ਵਿੱਦਿਅਕ ਸੰਸਥਾਵਾਂ ਨਾਲ ਜੁੜੇ ਹੋਏ 13 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਸਨਮਾਨਿਤ ਕੀਤੇ ਗਏ ਅਧਿਆਪਕਾਂ ਵਿੱਚ ਮਿਸ ਅਮਨਜੋਤ ਕੌਰ, ਸ਼੍ਰੀਮਤੀ ਕਮਲਜੀਤ ਕੌਰ (ਸ਼ਾਸਤਰੀ ਮਾਡਲ ਸਕੂਲ), ਸ਼੍ਰੀਮਤੀ ਅਨੂ ਉਬਰਾਏ ਉੱਪਲ (ਜੀ. ਐਮ. ਐਸ. ਐਸ. ਸਕੂਲ, ਫੇਜ਼ – 3ਬੀ1), ਸ਼੍ਰੀਮਤੀ ਸ਼ਾਲੀਕਾ, ਸ਼੍ਰੀਮਤੀ ਨੀਲਮ ਬਾਂਸਲ (ਜੀ.ਅ ੈਮ. ਐਸ., ਦੇਹਕਲਾਂ), ਸ਼੍ਰੀਮਤੀ ਕੁਲਵੰਤ ਕੌਰ, ਸ਼੍ਰੀਮਤੀ ਸੁਖਰਾਜ ਕੌਰ (ਸੰਤ ਈਸ਼ਰ ਸਿੰਘ ਪਬਲਿਕ ਸਕੂਲ, ਫੇਜ਼-7 ਮੁਹਾਲੀ), ਸ਼੍ਰੀਮਤੀ ਮਨਜੀਤ ਕੌਰ, ਸ਼੍ਰੀ ਮੁਕੇਸ਼ ਕੁਮਾਰ (ਪੈਰਾਗਨ ਸੀਨੀਅਰ ਸੈਕੰਡਰੀ ਸਕੂਲ, ਸੈਕਟਰ -71ਮੁਹਾਲੀ), ਸ਼੍ਰੀਮਤੀ ਪੁਸ਼ਪਾਂਜਲੀ, ਸ਼੍ਰੀਮਤੀ ਸਵਿਤਾ ਆਰੀਆ, ਸ਼੍ਰੀਮਤੀ ਯੋਗਿਤਾ ਵਰਮਾ, ਸ਼੍ਰੀਮਤੀ ਜਗਮੀਤ ਕੌਰ (ਸੈਂਟ. ਸੋਲਜਰ ਸਕੂਲ, ਮੁਹਾਲੀ) ਦੇ ਨਾਮ ਸ਼ਾਮਿਲ ਹਨ। ਇਸ ਮੌਕੇ ਕਲੱਬ ਦੇ ਚਾਰਟਰ ਪ੍ਰਧਾਨ ਅਮਰੀਕ ਸਿੰਘ ਮੁਹਾਲੀ ਨੇ ਕਿਹਾ ਕਿ ਇਹ ਅਧਿਆਪਕ ਹੀ ਹਨ ਜੋ ਇਕ ਬੱਚੇ ਤਰਾਸ਼ਦੇ ਹਨ ਅਤੇ ਹਰ ਪੱਖੋਂ ਨਿਪੁੰਨ ਬਣਾਉਂਦੇ ਹਨ। ਇਸ ਮੌਕੇ ਸਕੂਲ ਦੇ ਬੱਚਿਆਂ ਵੱਲੋਂ ਆਏ ਹੋਏ ਮਹਿਮਾਨਾਂ ਲਈ ਇਕ ਵੈਲਕਮ ਗੀਤ ਅਤੇ ਛੋਟੇ ਛੋਟੇ ਬੱਚਿਆਂ ਵੱਲੋਂ ਅਧਿਆਪਕਾਂ ਨੂੰ ਸਮਰਪਿਤ ਗੀਤ ਅਤੇ ਕੱਥਕ ਡਾਂਸ ਪੇਸ਼ ਕੀਤਾ ਗਿਆ। ਇਸ ਮੌਕੇ ਹਰਿੰਦਰ ਪਾਲ ਸਿੰਘ ਹੈਰੀ (ਜ਼ੋਨ ਚੇਅਰਪਰਸਨ), ਕੁਲਜੀਤ ਸਿੰਘ ਬੇਦੀ (ਡਿਪਟੀ ਮੇਅਰ), ਐਸ.ਕੇ. ਰਾਣਾ (ਕੂਵੈਸਟ ਚੇਅਰਪਰਸਨ), ਹਰਪ੍ਰੀਤ ਅਟਵਾਲ, ਜਸਵਿੰਦਰ ਸਿੰਘ, ਅਮਿਤ ਨਰੂਲਾ (ਸਕੱਤਰ), ਰਾਜਿੰਦਰ ਚੌਹਾਨ (ਖ਼ਜ਼ਾਨਚੀ), ਕੇ. ਕੇ. ਅਗਰਵਾਲ, ਕੁਲਦੀਪ ਸਿੰਘ, ਐਸ. ਪੀ. ਸਿੰਘ, ਲਿੳ ਕਲੱਬ ਦੇ ਆਯੂਸ਼ ਭਸੀਨ, ਹਰਦੀਪ ਸਿੰਘ ਵੀ ਮੌਜੂਦ ਸਨ। ਅਖੀਰ ਵਿੱਚ ਕਲੱਬ ਦੇ ਅਹੁਦੇਦਾਰਾਂ ਸ਼ੇਂਟ ਸੋਲਜਰ ਸਕੂਲ ਦੇ ਪ੍ਰਿੰਸੀਪਲ ਅਤੇ ਪ੍ਰਬੰਧਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।