ਪੈਨਸ਼ਨਰਜ਼ ਐਸੋਸੀਏਸ਼ਨ ਪੀ ਐਸ ਪੀ ਸੀ ਐਲ਼, ਸਪੈਸ਼ਲ ਮੰਡਲ ਮੁਹਾਲੀ ਦੀ ਚੋਣ

ਐਸ ਏ ਐਸ ਨਗਰ, 5 ਸਤੰਬਰ ਪੈਨਸ਼ਨਰ ਐਸੋਸੀਏਸ਼ਨ ਸਪੈਸ਼ਲ ਮੰਡਲ ਮੁਹਾਲੀ ਦੀ ਚੋਣ ਸਰਕਲ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਿੰਦਰ ਸਿੰਘ ਅਤੇ ਕੈਸ਼ੀਅਰ ਸ੍ਰੀ ਸੁਭਾਸ਼ ਚੰਦਰ ਦੀ ਨਿਗਰਾਨੀ ਹੇਠ ਕੀਤੀ ਗਈ। ਜਿਸ ਦੌਰਾਨ ਸਰਬ ਸੰਮਤੀ ਨਾਲ ਨਵੀਂ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ।

ਐਸ ਏ ਐਸ ਨਗਰ, 5 ਸਤੰਬਰ  ਪੈਨਸ਼ਨਰ ਐਸੋਸੀਏਸ਼ਨ ਸਪੈਸ਼ਲ ਮੰਡਲ ਮੁਹਾਲੀ ਦੀ ਚੋਣ ਸਰਕਲ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਿੰਦਰ ਸਿੰਘ ਅਤੇ ਕੈਸ਼ੀਅਰ ਸ੍ਰੀ ਸੁਭਾਸ਼ ਚੰਦਰ ਦੀ ਨਿਗਰਾਨੀ ਹੇਠ ਕੀਤੀ ਗਈ। ਜਿਸ ਦੌਰਾਨ ਸਰਬ ਸੰਮਤੀ ਨਾਲ ਨਵੀਂ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਮੌਕੇ ਅਮਰੀਕ ਸਿੰਘ ਨੂੰ ਪ੍ਰਧਾਨ, ਰਾਜ ਕੁਮਾਰ ਨੂੰ ਸੀ. ਮੀਤ ਪ੍ਰਧਾਨ, ਕੁਲਦੀਪ ਸਿੰਘ ਨੂੰ ਮੀਤ ਪ੍ਰਧਾਨ, ਨਿਰਮਲ ਸਿੰਘ ਨੂੰ ਸਕੱਤਰ, ਫੂਲ ਸਿੰਘ ਨੂੰ ਜੁਆਇੰਟ ਸਕੱਤਰ, ਦਲੇਰ ਸਿੰਘ ਨੂੰ ਕੈਸ਼ੀਅਰ, ਸੁਰਿੰਦਰ ਕੁਮਾਰ ਨੂੰ ਪ੍ਰੈਸ ਸਕੱਤਰ, ਗੁਰਦੀਪ ਸਿੰਘ ਨੂੰ ਆਡੀਟਰ ਅਤੇ ਜੋਗਿੰਦਰ ਗੁਪਤਾ, ਗੁਰਨੈਬ ਸਿੰਘ, ਮੋਹਿੰਦਰ ਸਿੰਘ, ਗਿਆਨੀ ਰਾਮ ਨੂੰ ਮੈਂਬਰ ਚੁਣਿਆ ਗਿਆ।