ਸ਼੍ਰੀ ਕ੍ਰਿਸ਼ਨ ਜਨਮਅਸ਼ਟਮੀ ਸੰਬੰਧੀ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ

ਐਸ ਏ ਐਸ ਨਗਰ, 4 ਸਤੰਬਰ ਕੇਂਦਰੀ ਸਨਾਤਨ ਧਰਮ ਮੰਦਰ ਕਲਿਆਣ ਸਮਿਤੀ ਵਲੋਂ ਸ਼੍ਰੀ ਕ੍ਰਿਸ਼ਨ ਜਨਮਅਸ਼ਟਮੀ ਦੇ ਸੰਬੰਧ ਵਿੱਚ ਸ਼ੋਭਾਯਾਤਰਾ ਦਾ ਆਯੋਜਨ ਕੀਤਾ ਗਿਆ। ਇਹ ਸ਼ੋਭਾ ਯਾਤਰਾ ਫੇਜ਼ 11 ਦੇ ਮੰਦਰ ਤੋਂ ਆਰੰਭ ਹੋ ਕੇ ਸ਼ਹਿਰ ਦੇ ਵੱਖ ਵੱਖ ਖੇਤਰਾਂ ਤੋਂ ਹੁੰਦੀ ਫੇਜ਼ 6 ਵਿੱਚ ਜਾ ਕੇ ਸਮਾਪਤ ਹੋਈ।

ਐਸ ਏ ਐਸ ਨਗਰ, 4 ਸਤੰਬਰ ਕੇਂਦਰੀ ਸਨਾਤਨ ਧਰਮ ਮੰਦਰ ਕਲਿਆਣ ਸਮਿਤੀ ਵਲੋਂ ਸ਼੍ਰੀ ਕ੍ਰਿਸ਼ਨ ਜਨਮਅਸ਼ਟਮੀ ਦੇ ਸੰਬੰਧ ਵਿੱਚ ਸ਼ੋਭਾਯਾਤਰਾ ਦਾ ਆਯੋਜਨ ਕੀਤਾ ਗਿਆ। ਇਹ ਸ਼ੋਭਾ ਯਾਤਰਾ ਫੇਜ਼ 11 ਦੇ ਮੰਦਰ ਤੋਂ ਆਰੰਭ ਹੋ ਕੇ ਸ਼ਹਿਰ ਦੇ ਵੱਖ ਵੱਖ ਖੇਤਰਾਂ ਤੋਂ ਹੁੰਦੀ ਫੇਜ਼ 6 ਵਿੱਚ ਜਾ ਕੇ ਸਮਾਪਤ ਹੋਈ। ਸ਼ੋਭਾ ਯਾਤਰਾ ਦੌਰਾਨ ਵੱਖ ਵੱਖ ਮੰਦਰਾਂ ਵਲੋਂ ਝਾਂਕੀਆਂ ਪੇਸ਼ ਕੀਤੀਆਂ ਗਈਆਂ ਅਤੇ ਸ਼ਰਧਾਲੂਆਂ ਵਲੋਂ ਭਜਨ ਕੀਰਤਨ ਕੀਤਾ ਗਿਆ। ਸ਼ੋਭਾ ਯਾਤਰਾ ਦੇ ਸੁਆਗਤ ਲਈ ਥਾ ਥਾਂ ਤੇ ਕੇਲਿਆਂ, ਦੁੱਧ ਅਤੇ ਹੋਰ ਕਈ ਤਰ੍ਹਾਂ ਦੇ ਸਾਮਾਨ ਦੇ ਲੰਗਰ ਲਗਾਏ ਗਏ।