ਤਰਕਸ਼ੀਲ਼ ਸੁਸਾਇਟੀ ਵਲੋਂ ਜੋਨ ਨਵਾਂਸ਼ਹਿਰ ਵਿੱਚ 2 ਸਤੰਬਰ ਨੂੰ ਹੋਵੇਗੀ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ।

ਤਰਕਸ਼ੀਲ਼ ਸੁਸਾਇਟੀ ਪੰਜਾਬ ਵੱਲੋਂ ਪਿਛਲੇ ਹਫਤੇ ਸਕੂਲਾਂ ਵਿੱਚ ਛੁੱਟੀਆਂ ਹੋਣ ਕਾਰਣ 26 ਅਗਸਤ ਨੂੰ ਮੁਲਤਵੀ ਕੀਤੀ ਗਈ ਪੰਜਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਜੋਨ ਨਵਾਂਸ਼ਹਿਰ ਵਿੱਚ ਹੁਣ 2 ਸਤੰਬਰ (ਸ਼ਨੀਵਾਰ ) ਨੂੰ ਕਰਵਾਈ ਜਾਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤਰਕਸ਼ੀਲ਼ ਸੁਸਾਇਟੀ ਪੰਜਾਬ ਜੋਨ ਨਵਾਂਸ਼ਹਿਰ ਦੇ ਜੱਥੇਬੰਦਕ ਮੁਖੀ ਸੱਤਪਾਲ ਸਲੋਹ,ਵਿੱਤ ਵਿਭਾਗ ਮੁਖੀ ਸੁਖਵਿੰਦਰ ਗੋਗਾ, ਮੀਡੀਆ ਵਿਭਾਗ ਮੁਖੀ ਮਾਸਟਰ ਜਗਦੀਸ਼ ਰਾਏ ਪੁਰ ਡੱਬਾ, ਮਾਸਟਰ ਰਾਮ ਪਾਲ ਰਾਹੋਂ, ਕਾਮਰੇਡ ਮੁਕੰਦ ਲਾਲ ਨੇ ਦੱਸਿਆ ਕਿ ਦੁਨੀਆਂ ਦੇ ਮਹਾਨ ਵਿਗਿਆਨੀ ਚਾਰਲਸ ਡਾਰਵਿਨ ਨੂੰ ਸਮਰਪਿਤ ਇਸ ਪ੍ਰੀਖਿਆ ਵਿੱਚ ਮਿਡਲ ਅਤੇ ਸੈਕੰਡਰੀ ਗਰੁੱਪਾਂ ਲਈ ਸਮੁੱਚੇ ਪੰਜਾਬ ਵਿੱਚ ਕੁੱਲ 34750 ਵਿੱਦਿਆਰਥੀ ਰਜਿਸਟਰ ਕੀਤੇ ਜਾ ਚੁੱਕੇ ਹਨ ਅਤੇ 446 ਪ੍ਰੀਖਿਆ ਕੇਂਦਰ ਸਥਾਪਤ ਕੀਤੇ ਗਏ ਹਨ।

ਗੜੵਸ਼ੰਕਰ 31 ਅਗਸਤ : ਤਰਕਸ਼ੀਲ਼ ਸੁਸਾਇਟੀ ਪੰਜਾਬ ਵੱਲੋਂ ਪਿਛਲੇ ਹਫਤੇ ਸਕੂਲਾਂ ਵਿੱਚ ਛੁੱਟੀਆਂ ਹੋਣ ਕਾਰਣ 26 ਅਗਸਤ ਨੂੰ ਮੁਲਤਵੀ ਕੀਤੀ ਗਈ ਪੰਜਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਜੋਨ ਨਵਾਂਸ਼ਹਿਰ ਵਿੱਚ ਹੁਣ 2 ਸਤੰਬਰ (ਸ਼ਨੀਵਾਰ ) ਨੂੰ ਕਰਵਾਈ ਜਾਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤਰਕਸ਼ੀਲ਼ ਸੁਸਾਇਟੀ ਪੰਜਾਬ ਜੋਨ ਨਵਾਂਸ਼ਹਿਰ ਦੇ ਜੱਥੇਬੰਦਕ ਮੁਖੀ ਸੱਤਪਾਲ ਸਲੋਹ,ਵਿੱਤ ਵਿਭਾਗ ਮੁਖੀ ਸੁਖਵਿੰਦਰ ਗੋਗਾ, ਮੀਡੀਆ ਵਿਭਾਗ ਮੁਖੀ ਮਾਸਟਰ ਜਗਦੀਸ਼ ਰਾਏ ਪੁਰ ਡੱਬਾ, ਮਾਸਟਰ ਰਾਮ ਪਾਲ ਰਾਹੋਂ, ਕਾਮਰੇਡ ਮੁਕੰਦ ਲਾਲ ਨੇ ਦੱਸਿਆ ਕਿ ਦੁਨੀਆਂ ਦੇ ਮਹਾਨ ਵਿਗਿਆਨੀ ਚਾਰਲਸ ਡਾਰਵਿਨ ਨੂੰ ਸਮਰਪਿਤ ਇਸ ਪ੍ਰੀਖਿਆ ਵਿੱਚ ਮਿਡਲ ਅਤੇ ਸੈਕੰਡਰੀ ਗਰੁੱਪਾਂ ਲਈ ਸਮੁੱਚੇ ਪੰਜਾਬ ਵਿੱਚ ਕੁੱਲ 34750 ਵਿੱਦਿਆਰਥੀ ਰਜਿਸਟਰ ਕੀਤੇ ਜਾ ਚੁੱਕੇ ਹਨ ਅਤੇ 446 ਪ੍ਰੀਖਿਆ ਕੇਂਦਰ ਸਥਾਪਤ ਕੀਤੇ ਗਏ ਹਨ। ਇਸ ਮੌਕੇ ਸੱਭਿਆਚਾਰਕ ਵਿਭਾਗ ਦੇ ਸੂਬਾ ਮੁਖੀ ਜੋਗਿੰਦਰ ਕੁੱਲੇਵਾਲ ਨੇ ਦੱਸਿਆ ਕਿ ਇਸ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਵਿਚ ਵਿਗਿਆਨਕ ਚੇਤਨਾ ਪ੍ਰਫੁੱਲਿਤ ਕਰਨਾ, ਉਨ੍ਹਾਂ ਨੂੰ ਵਹਿਮਾਂ ਭਰਮਾਂ ਤੇ ਹਰ ਤਰ੍ਹਾਂ ਦੇ ਅੰਧਵਿਸ਼ਵਾਸਾਂ ਤੋਂ ਮੁਕਤ ਕਰਨਾ ਅਤੇ ਫਿਲਮੀ ਹੀਰੋਆਂ ਦੀ ਥਾਂ ਮਹਾਨ ਵਿਗਿਆਨੀਆਂ,ਇਨਕਲਾਬੀ ਸ਼ਹੀਦਾਂ ਅਤੇ ਚਿੰਤਕਾਂ ਦੇ ਅਸਲ ਨਾਇਕਾਂ ਦੇ ਰੂ -ਬ -ਰੂ ਕਰਵਾਉਣਾ ਹੈ ਤਾਂ ਕਿ ਇਕ ਵਿਗਿਆਨਕ,ਸਿਹਤਮੰਦ ਅਤੇ ਬਿਹਤਰ ਸਮਾਜ ਦੀ ਉਸਾਰੀ ਵਿਚ ਉਹ ਆਪਣਾ ਵੱਡਾ ਯੋਗਦਾਨ ਪਾ ਸਕਣ। ਤਰਕਸ਼ੀਲ਼ ਆਗੂਆਂ ਨੇ ਦੱਸਿਆ ਕਿ ਪ੍ਰੀਖਿਆ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਤਰਕਸ਼ੀਲ਼ ਮੈਂਬਰਾਂ ਦੀਆਂ ਡਿਊਟੀਆਂ ਲਗਾਉਣ ਸਮੇਤ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸੰਬੰਧਿਤ ਸਕੂਲ ਮੁਖੀਆਂ, ਅਧਿਆਪਕਾਂ ਅਤੇ ਪ੍ਰਬੰਧਕਾਂ ਨੂੰ ਪਹਿਲਾਂ ਵਾਂਗ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ ਤਾਂ ਕਿ ਪ੍ਰੀਖਿਆ ਲਈ ਰਜਿਸਟਰ ਕੀਤੇ ਗਏ ਵਿਦਿਆਰਥੀਆਂ ਦੀ ਹਾਜਰੀ ਯਕੀਨੀ ਬਣਾਈ ਜਾ ਸਕੇ।ਇਸ ਮੌਕੇ ਗੁਰਨਾਮ ਸਿੰਘ, ਮਾ ਰਾਜ ਕੁਮਾਰ, ਗੁਰਬਖ਼ਸ਼ ਸਿੰਘ, ਭਾਗ ਸਿੰਘ, ਮਾ ਨਰੇਸ਼ ਆਦਿ ਹਾਜ਼ਰ ਸਨ।