ਸੀਨੀਅਰ ਸਿਟੀਜਨ ਐਸੋਸੀਏਸ਼ਨ ਨੇ ਦਰਖਤਾਂ ਨੂੰ ਬੰਨੀ ਰੱਖੜੀ

ਐਸ ਏ ਐਸ ਨਗਰ, 30 ਅਗਸਤ ਚੈਪਟਰ 3 ਮੁਹਾਲੀ ਸੀਨੀਅਰ ਸਿਟੀਜਨਜ ਐਸੋਸੀਏਸ਼ਨ ਵਲੋਂ ਫੇਜ਼ 3ਬੀ1 ਦੇ ਰੋਜ਼ ਗਾਰਡਨ ਵਿੱਚ ਸਥਿਤ ਲਾਇਬਰੇਰੀ ਦੇ ਸਾਹਮਣੇ ਗ੍ਰੀਨ ਰਕਸ਼ਾ ਬੰਧਨ ਮਨਾਇਆ ਗਿਆ।

ਐਸ ਏ ਐਸ ਨਗਰ, 30 ਅਗਸਤ  ਚੈਪਟਰ 3 ਮੁਹਾਲੀ ਸੀਨੀਅਰ ਸਿਟੀਜਨਜ ਐਸੋਸੀਏਸ਼ਨ ਵਲੋਂ ਫੇਜ਼ 3ਬੀ1 ਦੇ ਰੋਜ਼ ਗਾਰਡਨ ਵਿੱਚ ਸਥਿਤ ਲਾਇਬਰੇਰੀ ਦੇ ਸਾਹਮਣੇ ਗ੍ਰੀਨ ਰਕਸ਼ਾ ਬੰਧਨ ਮਨਾਇਆ ਗਿਆ। ਇਸ ਮੌਕੇ ਲਾਇਬਰੇਰੀ ਵਿੱਚ ਆਉਂਦੇ ਵਿਦਿਆਰਥੀਆਂ, ਸਟਾਫ, ਲਾਇੰਜ਼ ਕੱਲਬ ਪੰਚਕੂਲਾ ਸੈਂਟਰਲ ਅਤੇ ਸਫਾਈ ਕਰਮਚਾਰੀਆਂ ਵੱਲੋਂ ਰੁੱਖਾਂ ਨੂੰ ਰੱਖੜੀਆਂ ਅਤੇ ਮੌਲੀ ਦੇ ਧਾਗੇ ਬੰਨੇ ਗਏ। ਇਸ ਮੌਕੇ ਹਾਜ਼ਰ ਲੋਕਾਂ ਵੱਲੋਂ ਸਹੁੰ ਚੁੱਕੀ ਗਈ ਕਿ ਉਹ ਸਾਰੇ ਧਰਤੀ ਅਤੇ ਕੁਦਰਤ ਨੂੰ ਸੰਭਾਲ ਕੇ ਰਖਣਗੇ ਅਤੇ ਸ਼ੋਰ ਪ੍ਰਦੂਸ਼ਣ, ਹਵਾ ਪ੍ਰਦੂਸ਼ਣ, ਆਵਾਜਾਈ ਪ੍ਰਦੂਸ਼ਣ ਤੋਂ ਬਚਾ ਕੇ ਰਖਾਂਗੇ। ਲਾਈਬਰੇਰੀ ਦੇ ਪ੍ਰਸ਼ਾਸ਼ਕ ਪ੍ਰਿੰਸੀਪਲ ਐਸ ਚੌਧਰੀ ਨੇ ਦੱਸਿਆ ਕਿ ਚੈਪਟਰ 3 ਵੱਲੋਂ ਅਜਿਹੇ ਪ੍ਰੋਗਰਾਮ ਸਾਲ ਭਰ ਮਨਾਏ ਜਾਂਦੇ ਹਨ। ਇਸ ਮੌਕੇ ਸ਼੍ਰੀ ਮਤੀ ਸੁਰਿੰਦਰ ਗਿੱਲ, ਊਸ਼ਾ ਵਰਮਾ, ਰਨਜੀਤ ਮਹਿਤਾ, ਊਸ਼ਾ ਸ਼ਰਮਾ, ਰੂਤਪੂਰਵ, ਵਿਕਰਮਰੀਤ ਸਿੰਘ ਚਾਵਲਾ, ਮਨਜੀਤ ਸਿੰਘ ਆਹਲੂਵਾਲੀਆ, ਅਵਤਾਰ ਸਿੰਘ ਸੰਧੂ, ਸੀਮਾ ਰਾਵਤ ਅਤੇ ਹੋਰ ਪਤਵੰਤੇ ਹਾਜ਼ਰ ਸਨ।