ਖਰੜ ਦੇ ਸ੍ਰੀ ਗੁਰੂ ਤੇਗ ਬਹਾਦਰ ਨਗਰ ਵਿੱਚ ਨਵਾਂ ਟਰਾਂਸਫਾਰਮਰ ਲਗਾਇਆ

ਖਰੜ, 30 ਅਗਸਤ ਸਥਾਨਕ ਸ੍ਰੀ ਗੁਰੂ ਤੇਗ ਬਹਾਦੁਰ ਨਗਰ ਵਿੱਚ ਬਿਜਲੀ ਵਿਭਾਗ ਵਲੋਂ ਵਸਨੀਕਾਂ ਦੀ ਮੰਗ ਤੇ ਇੱਕ ਨਵਾਂ ਟਰਾਂਸਫਾਰਮਰ ਰਖਿਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਗੁਰੂ ਤੇਗ ਬਹਾਦਰ ਨਗਰ ਸੁਧਾਰ ਕਲਿਆਣ ਕਮੇਟੀ ਖਰੜ ਦੇ ਜਨਰਲ ਸਕੱਤਰ ਵਿਨੈ ਸ਼ਰਮਾ ਨੇ ਦਸਿਆ ਕਿ ਇਸ ਖੇਤਰ ਵਿੱਚ ਨਵੇਂ ਘਰ ਬਣਨ ਨਾਲ ਇਥੇ ਬਿਜਲੀ ਦਾ ਲੋਡ ਵੱਧ ਗਿਆ ਸੀ ਅਤੇ ਕਮੇਟੀ ਪਿਛਲੇ 2 ਸਾਲਾਂ ਤੋਂ ਨਵਾਂ ਟਰਾਂਸਫਾਰਮਰ ਰੱਖਣ ਲਈ ਯਤਨ ਕਰ ਰਹੀ ਸੀ।

ਖਰੜ, 30 ਅਗਸਤ  ਸਥਾਨਕ ਸ੍ਰੀ ਗੁਰੂ ਤੇਗ ਬਹਾਦੁਰ ਨਗਰ ਵਿੱਚ ਬਿਜਲੀ ਵਿਭਾਗ ਵਲੋਂ ਵਸਨੀਕਾਂ ਦੀ ਮੰਗ ਤੇ ਇੱਕ ਨਵਾਂ ਟਰਾਂਸਫਾਰਮਰ ਰਖਿਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਗੁਰੂ ਤੇਗ ਬਹਾਦਰ ਨਗਰ ਸੁਧਾਰ ਕਲਿਆਣ ਕਮੇਟੀ ਖਰੜ ਦੇ ਜਨਰਲ ਸਕੱਤਰ ਵਿਨੈ ਸ਼ਰਮਾ ਨੇ ਦਸਿਆ ਕਿ ਇਸ ਖੇਤਰ ਵਿੱਚ ਨਵੇਂ ਘਰ ਬਣਨ ਨਾਲ ਇਥੇ ਬਿਜਲੀ ਦਾ ਲੋਡ ਵੱਧ ਗਿਆ ਸੀ ਅਤੇ ਕਮੇਟੀ ਪਿਛਲੇ 2 ਸਾਲਾਂ ਤੋਂ ਨਵਾਂ ਟਰਾਂਸਫਾਰਮਰ ਰੱਖਣ ਲਈ ਯਤਨ ਕਰ ਰਹੀ ਸੀ। ਉਹਨਾਂ ਕਿਹਾ ਕਿ ਅੱਜ ਕਮੇਟੀ ਦੀ ਮਿਹਨਤ ਸਦਕਾ ਇਕ ਨਵਾਂ ਟਰਾਂਸਫਾਰਮਰ ਰੱਖਿਆ ਗਿਆ ਹੈ। ਇਸ ਮੌਕੇ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਰੰਗੀ ਵਲੋਂ ਨਵੇਂ ਟਰਾਂਸਫਾਰਮਰ ਦਾ ਉਦਘਾਟਨ ਕੀਤਾ ਗਿਆ ਅਤੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਮੈਂਬਰ ਸੁੱਚਾ ਸਿੰਘ, ਨਿਰਮਲ ਸਿੰਘ, ਗੁਰਦੇਵ ਸਿੰਘ ਭੱਟੀ, ਬੀ ਸੀ ਰਾਣਾ, ਪਵਨ ਪਰਮਾਰ, ਦੀਨਾਨਾਥ, ਕਰਨੈਲ ਸਿੰਘ, ਨਿਰਮੈਲ ਸਿੰਘ, ਸੁਸ਼ੀਲ ਕੁਮਾਰ ਵੀ ਹਾਜਿਰ ਸਨ।