ਕੁਲਵੰਤ ਸਿੰਘ ਦੀ ਟੀਮ ਨੇ ਮਾਤਾ ਲਾਭ ਕੌਰ ਦੇ ਘਰ ਲਈ ਸੌਂਪੇ ਇੱਕ ਲੱਖ ਵੀਹ ਹਜਾਰ ਰੁਪਏ

ਐਸ ਏ ਐਸ ਨਗਰ, 30 ਅਗਸਤ ਹਲਕਾ ਵਿਧਾਇਕ ਕੁਲਵੰਤ ਸਿੰਘ ਦੀ ਟੀਮ ਵੱਲੋਂ ਹਲਕੇ ਦੇ ਪਿੰਡਾਂ ਦੇ ਦੌਰੇ ਕਰਕੇ ਹੜ੍ਹਾਂ ਦੀ ਮਾਰ ਹੇਠ ਆ ਚੁੱਕੇ ਆ ਚੁੱਕੇ ਮਕਾਨਾਂ ਦੇ ਵੇਰਵੇ ਤਿਆਰ ਕਰਨ ਤੋਂ ਬਾਅਦ ਉਹਨਾਂ ਨੂੰ ਗ੍ਰਾਂਟਾ ਪੁੱਜਦੀਆਂ ਕੀਤੀਆਂ ਜਾ ਰਹੀਆਂ ਹਨ।

ਐਸ ਏ ਐਸ ਨਗਰ, 30 ਅਗਸਤ ਹਲਕਾ ਵਿਧਾਇਕ ਕੁਲਵੰਤ ਸਿੰਘ ਦੀ ਟੀਮ ਵੱਲੋਂ ਹਲਕੇ ਦੇ ਪਿੰਡਾਂ ਦੇ ਦੌਰੇ ਕਰਕੇ ਹੜ੍ਹਾਂ ਦੀ ਮਾਰ ਹੇਠ ਆ ਚੁੱਕੇ ਆ ਚੁੱਕੇ ਮਕਾਨਾਂ ਦੇ ਵੇਰਵੇ ਤਿਆਰ ਕਰਨ ਤੋਂ ਬਾਅਦ ਉਹਨਾਂ ਨੂੰ ਗ੍ਰਾਂਟਾ ਪੁੱਜਦੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸੰਬੰਧੀ ਵਿਧਾਇਕ ਕੁਲਵੰਤ ਸਿੰਘ ਦੀ ਟੀਮ ਵਲੋਂ ਪਿੰਡ ਲਖਨੌਰ ਵਿਖੇ ਮਾਤਾ ਲਾਭ ਕੌਰ ਦੇ ਘਰ ਪੁੱਜ ਕੇ ਪੰਜਾਬ ਸਰਕਾਰ ਵੱਲੋਂ ਭੇਜੀ ਇਕ ਲੱਖ 20 ਹਜ਼ਾਰ ਰੁਪਏ ਦੀ ਗ੍ਰਾਂਟ ਮੁਹਈਆ ਕਰਵਾਈ ਗਈ। ਇਸ ਟੀਮ ਵਿੱਚ ਸਾਬਕਾ ਸਰਪੰਚ ਅਵਤਾਰ ਸਿੰਘ ਮੌਲੀ, ਬਚਿੱਤਰ ਸਿੰਘ ਮੌਲੀ, ਸਤਵਿੰਦਰ ਸਿੰਘ ਮਿੱਠੂ, ਬਚਿੱਤਰ ਸਿੰਘ ਪੰਚ, ਹਰਜੋਤ ਸਿੰਘ ਬੱਬਰ, ਗੁਰੁਸੇਵਕ ਸਿੰਘ ਪ੍ਰੇਮੀ ਸ਼ਾਮਿਲ ਸੜਨ। ਇਸ ਮੌਕੇ ਗੱਲ ਕਰਦਿਆਂ ਸਾਬਕਾ ਸਰਪੰਚ ਅਵਤਾਰ ਸਿੰਘ ਮੌਲੀ ਨੇ ਕਿਹਾ ਕਿ ਮਾਤਾ ਲਾਭ ਕੌਰ ਦੇ ਘਰ ਦੀ ਛੱਤ ਦੇ ਲਈ ਵਿਧਾਇਕ ਕੁਲਵੰਤ ਸਿੰਘ ਵੱਲੋਂ ਗਰਾਂਟ ਮੁਹਈਆ ਕਰਵਾਈ ਗਈ ਸੀ ਅਤੇ ਇਹ ਗਰਾਂਟ ਮੁਹੱਈਆ ਕਰਵਾਉਣ ਲਈ ਉਹਨਾਂ ਦੀ ਡਿਊਟੀ ਲਗਾਈ ਗਈ ਸੀ। ਉਹਨਾਂ ਕਿਹਾ ਕਿ ਮਾਤਾ ਲਾਭ ਕੌਰ ਦੇ ਡਿੱਗ ਚੁੱਕੇ ਘਰ ਦਾ ਲੈਂਟਰ ਪੈ ਚੁੱਕਿਆ ਹੈ। ਉਹਨਾਂ ਕਿਹਾ ਕਿ ਹੜਾਂ ਦੌਰਾਨ ਜਿਹਨਾਂ ਲੋਕਾਂ ਦੇ ਮਕਾਨ ਡਿੱਗੇ ਹਨ, ਉਹਨਾਂ ਵਿੱਚੋਂ ਬਹੁਤਿਆਂ ਨੂੰ ਪੈਸੇ ਪੁੱਜ ਚੁੱਕੇ ਹਨ ਅਤੇ ਜਿਹਨਾਂ ਦਾ ਰਿਕਾਰਡ ਵਿੱਚ ਨਾਮ ਸੀ, ਉਹਨਾਂ ਨੂੰ ਵੀ ਆਉਣ ਵਾਲੇ ਦਿਨਾਂ ਵਿੱਚ ਪੈਸੇ ਪੁੱਜ ਜਾਣਗੇ। ਉਹਨਾਂ ਕਿਹਾ ਕਿ ਹਲਕੇ ਦੇ ਵਿੱਚ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਹੀਂ ਆਉਣ ਦਿੱਤਾ ਜਾਵੇਗਾ।