ਮਿਸ਼ਨ ਗਰੀਨ ਨੂੰ ਸੂਬੇ ਭਰ ਵਿੱਚ ਲੈ ਕੇ ਜਾਵੇਗਾ ਮਿਸ਼ਨ ਮੁਹਾਲੀ ਗ੍ਰੀਨ : ਲਾਲ ਚੰਦ ਕਟਾਰੂਚੱਕ ਰਾਜ ਭਰ ਵਿੱਚ 1.25 ਕਰੋੜ ਬੂਟੇ ਲਗਾਉਣ ਦਾ ਟੀਚਾ ਪੂਰਾ ਹੋਣ ਦੇ ਨੇੜੇ

ਐਸ.ਏ.ਐਸ.ਨਗਰ, 29 ਅਗਸਤ ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਹੈ ਕਿ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵਲੋਂ ਮਿਸ਼ਨ ਗ੍ਰੀਨ ਦੇ ਤਹਿਤ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਮੁਹਿੰਮ ਆਰੰਭੀ ਗਈ ਹੈ ਅਤੇ ਨਾਲ ਹੀ ਲੋਕਾਂ ਨੂੰ ਵਾਤਾਵਰਨ ਨੂੰ ਬਚਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।

ਐਸ.ਏ.ਐਸ.ਨਗਰ, 29 ਅਗਸਤ  ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਹੈ ਕਿ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵਲੋਂ ਮਿਸ਼ਨ ਗ੍ਰੀਨ ਦੇ ਤਹਿਤ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਮੁਹਿੰਮ ਆਰੰਭੀ ਗਈ ਹੈ ਅਤੇ ਨਾਲ ਹੀ ਲੋਕਾਂ ਨੂੰ ਵਾਤਾਵਰਨ ਨੂੰ ਬਚਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਅੱਜ ਇੱਥੇ ਗੈਰ ਸਰਕਾਰੀ ਸੰਗਠਨਾਂ, ਵਿਦਿਆਰਥੀਆਂ, ਐਨ ਸੀ ਸੀ ਕੈਡਿਟਾਂ, ਸੀ ਆਰ ਪੀ ਐਫ ਦੇ ਕਰਮਚਾਰੀਆਂ ਦੇ ਸਹਿਯੋਗ ਨਾਲ ਆਰੰਭ ਕੀਤੇ ਮਿਸ਼ਨ ਗ੍ਰੀਨ ਮੁਹਾਲੀ ਨੂੰ ਹਰੀ ਝੰਡੀ ਵਿਖਾਉਣ ਮੌਕੇ ਉਹਨਾਂ ਕਿਹਾ ਕਿ ਇਹ ਰੈਲੀ ਮੁਹਾਲੀ ਤੋਂ ਸ਼ੁਰੂ ਹੋ ਕੇ ਸੂਬੇ ਭਰ ਵਿੱਚ ਮਿਸ਼ਨ ਗਰੀਨ ਨੂੰ ਲੈ ਕੇ ਜਾਵੇਗੀ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਨੇ ਸਾਲ ਦੌਰਾਨ ਸੂਬੇ ਭਰ ਵਿੱਚ 1.25 ਕਰੋੜ ਬੂਟੇ ਲਗਾਉਣ ਦੀ ਪਹਿਲਕਦਮੀ ਕੀਤੀ ਹੈ ਅਤੇ ਹੁਣ ਤੱਕ 80 ਫੀਸਦੀ ਟੀਚਾ ਪੂਰਾ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵੱਲੋਂ ਸਰਕਾਰੀ ਟਿਊਬਵੈਲਾਂ ਤੇ ਘੱਟੋ-ਘੱਟ ਤਿੰਨ ਬੂਟੇ (ਤ੍ਰਿਵੇਣੀ) ਲਗਾਉਣ ਦੀ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ ਅਤੇ ਹੋਰਨਾਂ ਨੂੰ ਵੀ ਅਜਿਹਾ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਕਿਉਂਕਿ ਮੌਸਮੀ ਤਬਦੀਲੀ ਦੇ ਪ੍ਰਭਾਵ ਕਾਰਨ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਲੋੜ ਹੈ। ਮੁਹਾਲੀ ਗ੍ਰੀਨ ਰੈਲੀ ਦੀ ਸਮਾਪਤੀ ਮੌਕੇ ਸੈਕਟਰ 78 ਦੇ ਬਹੁਮੰਤਵੀ ਖੇਡ ਕੰਪਲੈਕਸ ਵਿਖੇ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਭਾਗ ਲੈਣ ਵਾਲਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਵਾਤਾਵਰਨ ਦੀ ਸੰਭਾਲ ਕਰਨ ਦਾ ਪ੍ਰਣ ਲਿਆ। ਉਨ੍ਹਾਂ ਬਹੁਮੰਤਵੀ ਖੇਡ ਕੰਪਲੈਕਸ ਕੰਪਲੈਕਸ ਦੇ ਅਹਾਤੇ ਵਿੱਚ ਸਮਾਪਤੀ ਮੌਕੇ ਬੂਟੇ ਵੀ ਲਗਾਏ। ਡਵੀਜ਼ਨਲ ਵਣ ਦਫ਼ਤਰ ਕੰਵਰਦੀਪ ਸਿੰਘ ਨੇ ਰੈਲੀ ਨੂੰ ਆਪਣੀ ਮਹੱਤਤਾ ਨਾਲ ਮਿਸ਼ਨ ਬਣਾਉਣ ਵਾਲੇ ਮੰਤਰੀਆਂ, ਵਿਧਾਇਕਾਂ ਅਤੇ ਚੇਅਰਪਰਸਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਦਿਆਰਥੀਆਂ, ਗੈਰ ਸਰਕਾਰੀ ਸੰਗਠਨਾਂ ਅਤੇ ਸੀ ਆਰ ਪੀ ਐਫ ਦੇ ਜਵਾਨਾਂ ਨੇ ਹਰਿਆ ਭਰਿਆ ਅਤੇ ਸਵੱਛ ਵਾਤਾਵਰਣ ਦਾ ਸੰਦੇਸ਼ ਦੇਣ ਲਈ ਸ਼ਾਨਦਾਰ ਕੰਮ ਕੀਤਾ ਹੈ। ਇਸ ਮੌਕੇ ਮੁੱਖ ਵਣਪਾਲ ਪਹਾੜੀ ਇਲਾਕੇ ਸ੍ਰੀਮਤੀ ਨਿਧੀ ਸ੍ਰੀਵਾਸਤਵਾ ਵੀ ਮੌਜੂਦ ਸਨ। ਰੈਲੀ ਦੇ ਕੋਆਰਡੀਨੇਟਰ ਪਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਵੱਖ-ਵੱਖ ਜਥੇਬੰਦੀਆਂ ਸੇਵਕ ਸਭਾ, ਜ਼ੀਰਕਪੁਰ, ਮੂਲ ਸ੍ਰਿਸ਼ਟੀ ਫਾਊਂਡੇਸ਼ਨ, ਚੰਡੀਗੜ੍ਹ, ਫਿਟ ਫਾਊਂਡੇਸ਼ਨ, ਵਾਰੀਅਰ ਸਪੋਰਟਸ ਐਂਡ ਵੈਲਫੇਅਰ ਆਰਗੇਨਾਈਜ਼ੇਸ਼ਨ, ਪੁਕਾਰ- ਮਨੁੱਖਤਾ ਦੀ ਆਵਾਜ਼, ਗ੍ਰੀਨ ਪਲੈਨੇਟ ਸੁਸਾਇਟੀ, ਸਵਰਗੀ ਯੋਗ ਰਾਜ ਫਾਊਂਡੇਸ਼ਨ, ਹਰਿਆਵਲ ਪੰਜਾਬ, ਦੇਸ਼ ਭਗਤ ਰੇਡੀਓ, ਡਿਪਲਾਸਟ ਆਦਿ ਨੇ ਇੱਕ ਸਾਂਝੇ ਮੰਚ ਤੇ ਇਕੱਠੇ ਹੋ ਕੇ ਸਮੂਹਿਕ ਤੌਰ ਤੇ ਵਾਤਾਵਰਣ ਲਈ ਆਵਾਜ਼ ਬੁਲੰਦ ਕੀਤੀ ਹੈ।