
ਕੈਬਨਿਟ ਮੰਤਰੀ ਜੌੜਾਮਾਜਰਾ ਨੇ ਸੀਵਰੇਜ ਪਾਉਣ ਦੇ ਕੰਮ ਦਾ ਟੱਕ ਲਗਾ ਕੇ ਕੀਤਾ ਉਦਘਾਟਨ
ਸਮਾਣਾ 25 ਅਗਸਤ (ਹਰਜਿੰਦਰ ਸਿੰਘ, ਸੁਭਾਸ਼ ਪਾਠਕ) ਸਥਾਨਕ ਸਤੀ ਮੰਦਿਰ ਪਾਰਕ ਅਤੇ ਵਾਰਡ ਨੰਬਰ 4 ਦੀ ਪੁਰਾਣੀ ਬਲਾਕ ਹੋਈ ਸੀਵਰੇਜ ਨੂੰ ਦੇਖਦਿਆਂ ਸ਼੍ਰੀ ਗੋਪਾਲ ਕ੍ਰਿਸ਼ਨ ਗਰਗ ਅਤੇ ਵਾਰਡ ਵਾਸੀਆਂ ਦੀ ਮੰਗ ਤੇ ਨਵੀਂ ਸੀਵਰੇਜ ਪਾਉਣ ਦੇ ਕੰਮ ਦਾ ਉਦਘਾਟਨ ਅੱਜ ਕੈਬਨਿਟ ਮੰਤਰੀ ਚੇਤਨ ਸਿੰਘ ਜੌਡ਼ਾ ਮਾਜਰਾ ਵੱਲੋਂ ਟੱਕ ਲਗਾ ਕੀਤਾ ਗਿਆ ਅਤੇ ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਸਮਾਣਾ 25 ਅਗਸਤ (ਹਰਜਿੰਦਰ ਸਿੰਘ, ਸੁਭਾਸ਼ ਪਾਠਕ) ਸਥਾਨਕ ਸਤੀ ਮੰਦਿਰ ਪਾਰਕ ਅਤੇ ਵਾਰਡ ਨੰਬਰ 4 ਦੀ ਪੁਰਾਣੀ ਬਲਾਕ ਹੋਈ ਸੀਵਰੇਜ ਨੂੰ ਦੇਖਦਿਆਂ ਸ਼੍ਰੀ ਗੋਪਾਲ ਕ੍ਰਿਸ਼ਨ ਗਰਗ ਅਤੇ ਵਾਰਡ ਵਾਸੀਆਂ ਦੀ ਮੰਗ ਤੇ ਨਵੀਂ ਸੀਵਰੇਜ ਪਾਉਣ ਦੇ ਕੰਮ ਦਾ ਉਦਘਾਟਨ ਅੱਜ ਕੈਬਨਿਟ ਮੰਤਰੀ ਚੇਤਨ ਸਿੰਘ ਜੌਡ਼ਾ ਮਾਜਰਾ ਵੱਲੋਂ ਟੱਕ ਲਗਾ ਕੀਤਾ ਗਿਆ ਅਤੇ ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਸ਼੍ਰੀ ਗੋਪਾਲ ਕ੍ਰਿਸ਼ਨ ਗਰਗ ਨੇ ਦੱਸਿਆ ਕਿ ਇਥੇ ਪਹਿਲਾਂ ਜੋ ਸੀਵਰੇਜ ਪਈ ਹੋਈ ਹੈ ਉਹ ਬਹੁਤ ਪੁਰਾਣੀ, ਡੂੰਘੀ ਅਤੇ ਛੋਟੇ ਪਾਇਪਾਂ ਵਾਲੀ ਹੈ,ਜੋ ਕਿ ਲਗਭਗ ਬੰਦ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵਲੋਂ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਗਈ ਸੀ ਅਤੇ ਉਨ੍ਹਾਂ ਬਿਨਾਂ ਕਿਸੇ ਦੇਰੀ ਤੋਂ ਅੱਜ ਇਸ ਕਾਰਜ ਦੀ ਸ਼ੁਰੂਆਤ ਕਰਵਾ ਦਿੱਤੀ ਹੈ। ਇਸ ਨਾਲ ਹੁਣ ਬਰਸਾਤ ਦੇ ਮੌਸਮ ਦੌਰਾਨ ਵਾਰਡ ਵਿੱਚ ਪਾਣੀ ਖੜ੍ਹਨ ਦੀ ਸਮੱਸਿਆ ਖ਼ਤਮ ਹੋ ਜਾਵੇਗੀ। ਇਸ ਮੌਕੇ ਈ ਓ ਬਰਜਿੰਦਰ ਸਿੰਘ, ਐੱਸ ਡੀ ਓ ਖੁਰਾਣਾ ,ਕੁਲਬੀਰ ਸਿੰਗਲਾ, ਦਰਸ਼ਨ ਮਿੱਤਲ, ਪਵਨ ਸ਼ਾਸਤਰੀ, ਸੰਦੀਪ ਗਰਗ ਕਕਰਾਲਾ, ਸੰਜੇ ਸਿੰਗਲਾ, ਮਨੋਜ ਧੀਮਾਨ ਆਦਿ ਵੀ ਮੌਜੂਦ ਰਹੇ।
